ਵਿਅਕਤੀ ਨੇ ਘਰੋਂ ਬਾਹਰ ਚਲਾਇਆ ਚੱਕਰ, ਰਿਸ਼ਤਾ ਸਿਰੇ ਚੜ੍ਹਾਉਣ ਲਈ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

Sunday, Sep 22, 2024 - 04:33 AM (IST)

ਵਿਅਕਤੀ ਨੇ ਘਰੋਂ ਬਾਹਰ ਚਲਾਇਆ ਚੱਕਰ, ਰਿਸ਼ਤਾ ਸਿਰੇ ਚੜ੍ਹਾਉਣ ਲਈ ਆਪਣੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਬਠਿੰਡਾ (ਵਿਜੇ ਵਰਮਾ)- ਬਠਿੰਡਾ ਜ਼ਿਲ੍ਹੇ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਭੁੱਚੋ ਵਿਖੇ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਉਸ ਦੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣੀ ਹੋਈ ਸੀ। ਮੁਲਜ਼ਮ ਵਿਅਕਤੀ ਨੇ ਆਪਣੀ ਮਾਂ ਅਤੇ ਕਥਿਤ ਪ੍ਰੇਮਿਕਾ ਨਾਲ ਮਿਲ ਕੇ ਆਪਣੀ 33 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹੀ ਨਹੀਂ, ਕਤਲ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਇਸ ਨੂੰ ਖ਼ੁਦਕੁਸ਼ੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ। 

ਕਤਲ ਕਰਨ ਦੀ ਵਜ੍ਹਾ ਇਹ ਸੀ ਕਿ ਮ੍ਰਿਤਕਾ ਪਤੀ ਦੇ ਪ੍ਰੇਮ ਸਬੰਧਾਂ ਵਿਚ ਰੁਕਾਵਟ ਬਣ ਰਹੀ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਨੇ ਲਗਭਗ 10 ਸਾਲ ਪਹਿਲਾਂ ਸਾਲ 2014 ਵਿੱਚ ਮ੍ਰਿਤਕਾ ਨੇ ਇੰਟਰ-ਕਾਸਟ ਲਵ ਮੈਰਿਜ ਕੀਤੀ ਸੀ। ਪਰ ਵਿਆਹ 'ਚ ਦਾਜ ਨਾ ਮਿਲਣ ਕਾਰਨ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਦਾਜ ਲਈ ਤੰਗ ਕਰਦੇ ਰਹੇ। ਇਸ ਸਬੰਧੀ ਕਈ ਵਾਰ ਪੰਚਾਇਤੀ ਸਮਝੌਤੇ ਵੀ ਹੋਏ, ਪਰ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏ। 

ਫ਼ਿਲਹਾਲ, ਥਾਣਾ ਨਥਾਣਾ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਪਤੀ, ਸੱਸ ਅਤੇ ਕਥਿਤ ਪ੍ਰੇਮਿਕਾ ਵਿਰੁੱਧ ਕਤਲ ਦਾ ਕੇਸ ਦਰਜ ਕਰ ਲਿਆ ਹੈ, ਪਰ ਮੁਲਜ਼ਮਆਂ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ। ਪੁਲਸ ਨੂੰ ਸ਼ਿਕਾਇਤ ਦੇ ਕੇ ਰਾਜ ਕੁਮਾਰ ਉਰਫ਼ ਰਾਜੂ ਨਿਵਾਸੀ ਵਾਰਡ ਨੰਬਰ 6, ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਉਸ ਦੀ 33 ਸਾਲਾ ਧੀ ਮਮਤਾ ਬਾਂਸਲ ਨੇ ਲਗਭਗ 10 ਸਾਲ ਪਹਿਲਾਂ ਸਾਲ 2014 ਵਿੱਚ ਮੁਲਜ਼ਮ ਨਰੇਸ਼ ਬਾਂਸਲ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵੇਂ ਪਰਿਵਾਰਾਂ ਦੀਆਂ ਜਾਤਾਂ ਵੱਖੋ-ਵੱਖ ਹੋਣ ਕਾਰਨ ਇਹ ਅੰਤਰਜਾਤੀ ਵਿਆਹ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਦੇ 3 ਬੱਚੇ ਹਨ। 

ਇਹ ਵੀ ਪੜ੍ਹੋ- ਕੱਟ'ਤੇ ਵਾਲ, ਵੱਢ'ਤਾ ਨੱਕ, ਪ੍ਰਾਈਵੇਟ ਪਾਰਟ 'ਤੇ ਮਾਰੀਆਂ ਕੈਂਚੀਆਂ, ਦਾਜ ਦੇ ਲਾਲਚ 'ਚ ਇੰਨਾ ਤਸ਼ੱਦਦ, ਤੌਬਾ-ਤੌਬਾ !

ਮ੍ਰਿਤਕਾ ਦੇ ਪਿਤਾ ਅਨੁਸਾਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਜਵਾਈ ਨਰੇਸ਼ ਬਾਂਸਲ ਅਤੇ ਉਸ ਦੀ ਮਾਂ ਸੱਤਿਆ ਦੇਵੀ ਨੇ ਉਸ ਦੀ ਧੀ ਨੂੰ ਦਾਜ ਨਹੀਂ ਲਿਆਉਣ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਹਮੇਸ਼ਾ ਉਸ ਨੂੰ ਜਾਤੀਸੂਚਕ ਸ਼ਬਦਾਂ ਨਾਲ ਸੱਦਿਆ ਜਾਂਦਾ ਸੀ। ਪਰ ਉਸ ਨੇ ਆਪਣੀ ਧੀ ਦਾ ਘਰ ਬਚਾਉਣ ਲਈ ਸਮੇਂ-ਸਮੇਂ 'ਤੇ ਆਪਣੇ ਜਵਾਈ ਅਤੇ ਉਸ ਦੀ ਮਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ। 

ਪਰ ਉਨ੍ਹਾਂ ਦਾ ਲਾਲਚ ਦਿਨੋਂ-ਦਿਨ ਵਧਦਾ ਜਾ ਰਿਹਾ ਸੀ ਤੇ ਕਈ ਵਾਰ ਉਨ੍ਹਾਂ ਨੇ ਉਸ ਦੀ ਧੀ ਨਾਲ ਕੁੱਟਮਾਰ ਕਰ ਕੇ ਘਰੋਂ ਬਾਹਰ ਵੀ ਕੱਢ ਦਿੱਤਾ। ਪਰ ਬਾਅਦ ਵਿੱਚ ਪੰਚਾਇਤੀ ਸਮਝੌਤਾ ਕਰ ਕੇ ਉਸ ਨੂੰ ਵਾਪਸ ਲੈ ਜਾਂਦੇ ਸਨ। ਇਸ ਦੌਰਾਨ ਕੁਝ ਸਮਾਂ ਪਹਿਲਾਂ ਹੀ ਉਸ ਦੀ ਧੀ ਮਮਤਾ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਨਰੇਸ਼ ਦੇ ਪਿੰਡ ਪੁਹਲੀ ਨਿਵਾਸੀ ਬੱਬੂ, ਜੋ ਕਿ ਇੱਕ ਵਿਆਹੀ ਮਹਿਲਾ ਹੈ, ਨਾਲ ਨਾਜਾਇਜ਼ ਸਬੰਧ ਹਨ। ਉਸ ਦੀ ਧੀ ਦਾ ਪਤੀ ਤੇ ਉਸ ਦੀ ਸੱਸ ਸੱਤਿਆ ਦੇਵੀ ਉਸ ਦੀ ਧੀ ਨੂੰ ਘਰੋਂ ਬਾਹਰ ਕੱਢ ਕੇ ਨਰੇਸ਼ ਦਾ ਵਿਆਹ ਉਕਤ ਔਰਤ ਨਾਲ ਕਰਵਾਉਣਾ ਚਾਹੁੰਦੇ ਸਨ, ਜਿਸ ਦਾ ਉਸ ਦੀ ਧੀ ਵਿਰੋਧ ਕਰਦੀ ਸੀ। 

ਇਹ ਵੀ ਪੜ੍ਹੋ- ਤਲਾਕ ਤੋਂ ਬਾਅਦ ਗ਼ੈਰ ਔਰਤ ਨਾਲ ਨਾਜਾਇਜ਼ ਸਬੰਧ ! ਸ਼ੱਕ 'ਚ ਛੋਟੇ ਭਰਾ ਨੇ ਮਾਰ'ਤਾ ਵੱਡਾ ਭਰਾ

ਇਸੇ ਗੱਲ ਨੂੰ ਲੈ ਕੇ 18 ਸਤੰਬਰ ਨੂੰ ਉਸ ਦੀ ਧੀ ਨਾਲ ਉਸ ਦੇ ਜਵਾਈ ਅਤੇ ਉਸ ਦੀ ਮਾਂ ਨੇ ਮਿਲ ਕੇ ਕੁੱਟਮਾਰ ਕੀਤੀ। ਇਸ ਬਾਰੇ ਉਸ ਦੀ ਧੀ ਨੇ ਫ਼ੋਨ ਕਰ ਕੇ ਇਹ ਗੱਲ ਆਪਣੀ ਮਾਂ ਨੂੰ ਦੱਸੀ। 20 ਸਤੰਬਰ ਦੀ ਸਵੇਰ, ਜਦੋਂ ਉਹ ਆਪਣੀ ਧੀ ਨੂੰ ਮਿਲਣ ਲਈ ਉਸ ਦੇ ਸਹੁਰੇ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਤਾਲਾ ਲੱਗਾ ਹੋਇਆ ਸੀ। ਫਿਰ ਉਸ ਨੂੰ ਪੁਲਸ ਚੌਕੀ ਤੋਂ ਫ਼ੋਨ ਆਇਆ ਕਿ ਉਸ ਦੀ ਧੀ ਬਠਿੰਡਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਹੈ। ਜਦੋਂ ਉਹ ਬਠਿੰਡਾ ਪਹੁੰਚੇ, ਤਾਂ ਦੇਖਿਆ ਕਿ ਉਸ ਦੀ ਧੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੇ ਗਲੇ 'ਤੇ ਰੱਸੀ ਦੇ ਨਿਸ਼ਾਨ ਸਨ। 

ਉਸ ਨੇ ਦੋਸ਼ ਲਗਾਇਆ ਕਿ ਨਰੇਸ਼ ਬਾਂਸਲ, ਉਸ ਦੀ ਮਾਂ ਸੱਤਿਆ ਦੇਵੀ ਅਤੇ ਉਸ ਦੀ ਪ੍ਰੇਮਿਕਾ ਨੇ ਮਿਲ ਕੇ ਉਸ ਦੀ ਧੀ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਹੈ ਅਤੇ ਇਸ ਨੂੰ ਖ਼ੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਅਜੈਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਪਤੀ, ਸੱਸ ਸਮੇਤ ਤਿੰਨ ਲੋਕਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਪੁਲਸ ਟੀਮ ਛਾਪੇ ਮਾਰ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News