ਪੈਰਿਸ ਗੈਸ ਧਮਾਕੇ ''ਚ ਮ੍ਰਿਤਕਾਂ ਦੀ ਗਿਣਤੀ ਹੋਈ 4

Monday, Jan 14, 2019 - 01:13 AM (IST)

ਪੈਰਿਸ — ਮੱਧ ਪੈਰਿਸ 'ਚ ਗੈਸ ਧਮਾਕੇ ਤੋਂ ਬਾਅਦ ਮਲਬੇ 'ਚੋਂ ਇਕ ਮਹਿਲਾ ਦੀ ਲਾਸ਼ ਮਿਲਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4 ਹੋ ਗਈ ਹੈ। ਸ਼ਨੀਵਾਰ ਸਵੇਰੇ ਹੋਏ ਧਮਾਕੇ 'ਚ 2 ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਸਪੇਨ ਦੇ ਇਕ ਸੈਲਾਨੀ ਦੀ ਵੀ ਮੌਤ ਹੋ ਗਈ ਅਤੇ 12 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਧਮਾਕੇ ਕਾਰਨ ਨੇੜੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਧਮਾਕਾ ਅਚਾਨਕ ਹੀ ਹੋਇਆ। ਹਾਲਾਂਕਿ ਪੈਰਿਸ ਦੇ ਵਕੀਲ ਨੇ ਆਖਿਆ ਕਿ ਫਿਲਹਾਲ ਕਿਸੇ ਫੈਸਲੇ 'ਤੇ ਨਹੀਂ ਪਹੁੰਚਿਆ ਜਾ ਸਕਦਾ।


Related News