ਜਲੰਧਰ ''ਚ ਅਮੋਨੀਆ ਗੈਸ ਹੋਈ ਲੀਕ, ਇਕ ਦੀ ਮੌਤ

Saturday, Sep 21, 2024 - 06:57 PM (IST)

ਜਲੰਧਰ ''ਚ ਅਮੋਨੀਆ ਗੈਸ ਹੋਈ ਲੀਕ, ਇਕ ਦੀ ਮੌਤ

ਜਲੰਧਰ (ਕਸ਼ਿਸ਼)-  ਜਲੰਧਰ ਵਿਚ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ ਦੋਮੋਰੀਆ ਪੁੱਲ ਨੇੜੇ ਪੈਂਦੇ ਬਰਫ਼ ਦੇ ਕਾਰਖਾਨੇ ਵਿਚ ਗੈਸ ਲੀਕ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੈਸ ਲੀਕ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਾਫ਼ੀ ਲੋਕ ਬੇਹੋਸ਼ ਵੀ ਹੋਏ ਹਨ, ਜਿਨ੍ਹਾਂ ਨੂੰ ਮੌਕੇ ਉਤੇ ਨੇੜਲੇ ਹਸਪਤਾਲ ਲਿਜਾਇਆ ਜਾ ਗਿਆ ਹੈ। 

ਗੈਸ ਲੀਕ ਹੋਣ ਮਗਰੋਂ ਕਾਰਖਾਨੇ ਵਿਚ ਮੌਜੂਦ ਕਰਮਚਾਰੀਆਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਅਤੇ ਅੱਖਾਂ 'ਚ ਜਲਣ ਹੋਣ ਲੱਗੀ ਸੀ। ਉਥੇ ਹੀ ਗੈਸ ਲੀਕ ਹੋਣ ਵਾਲਾ ਖੇਤਰ ਵੀ ਆਉਣ-ਜਾਣ ਲਈ ਮੌਕੇ ਉਤੇ ਬੰਦ ਕਰ ਦਿੱਤਾ ਗਿਆ ਹੈ। ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਚੁੱਕੀ ਹੈ। ਅਧਿਕਾਰੀਆਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। 

PunjabKesari

ਵੱਡਾ ਹਾਦਸਾ : ਪੰਜਾਬ ‘ਚ ਗੈਸ ਲੀਕ ਹੋਣ ਮਗਰੋਂ ਬੇਹੋਸ਼ ਹੋ ਕੇ ਡਿੱਗੇ ਲੋਕ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ-3 ਦੀ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਫਿਲਹਾਲ ਪੁਲਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੈਸ ਦਾ ਪ੍ਰਭਾਵ ਖ਼ਤਮ ਹੋਣ ਤੋਂ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਉਕਤ ਰੂਟ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀ ਫੈਕਟਰੀ ਵਿੱਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਦੋਮੋਰੀਆ ਪੁਲ ਅੱਗੇ ਕੀਤੀ ਬੈਰੀਕੇਡਿੰਗ
ਜਾਣਕਾਰੀ ਅਨੁਸਾਰ ਇਹ ਸਾਰੀ ਘਟਨਾ ਜਲੰਧਰ ਰੇਲਵੇ ਸਟੇਸ਼ਨ ਰੋਡ 'ਤੇ ਸਥਿਤ ਪ੍ਰਾਈਵੇਟ ਸਿਨੇਮਾ ਨੇੜੇ ਵਾਪਰੀ। ਪੁਲਸ ਨੇ ਰੇਲਵੇ ਸਟੇਸ਼ਨ, ਮੇਨ ਹੀਰਨ ਫਾਟਕ, ਹੈਨਰੀ ਪੈਟਰੋਲ ਪੰਪ ਅਤੇ ਦੋਮੋਰੀਆ ਪੁਲਸ ਸਟੇਸ਼ਨ ਨੂੰ ਜਾਣ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਹਰ ਕੋਈ ਫਲਾਈਓਵਰ ਤੋਂ ਲੰਘ ਰਿਹਾ ਹੈ। ਇਸ ਦੇ ਨਾਲ ਹੀ ਗੈਸ ਦੀ ਬਦਬੂ ਦੂਰ-ਦੂਰ ਤੱਕ ਫੈਲਦੀ ਹੈ। ਲੋਕਾਂ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 2 ਵਜੇ ਵਾਪਰੀ। ਫਿਲਹਾਲ ਪੂਰੇ ਮਾਮਲੇ ਦੀ ਜਾਂਚ ਲਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨਾਕੇ ਦੌਰਾਨ ਨੌਜਵਾਨਾਂ ਦੀ ASI ਨਾਲ ਹੱਥੋਪਾਈ, ਮੁਲਾਜ਼ਮ ਦੀ ਪਾੜ ਦਿੱਤੀ ਵਰਦੀ
ਘਟਨਾ ਦੀ ਕਰ ਰਹੇ ਹਾਂ ਜਾਂਚ: ਅਧਿਕਾਰੀ
ਨਾਰਥ ਦੇ ਏ. ਸੀ. ਪੀ. ਡਾ. ਸ਼ੀਤਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲ ਗਈ ਹੈ | ਉਨ੍ਹਾਂ ਕਿਹਾ ਕਿ ਉਹ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।


ਇਹ ਵੀ ਪੜ੍ਹੋ- ਕੁੜੀ ਦਾ ਅਮਰੀਕਾ ਦਾ ਵੀਜ਼ਾ ਹੋਇਆ ਰੀਫ਼ਿਊਜ਼, ਦਫ਼ਤਰ ਪਹੁੰਚ ਕੁੜੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News