ਆਪਣੇ ਮੋਟੇ ਕਰਮਚਾਰੀਆਂ ਦਾ ਭਾਰ ਘਟਾਉਣ ''ਚ ਮਦਦ ਕਰ ਰਹੀ ਦੁਬਈ ਸਰਕਾਰ

03/25/2019 8:36:05 PM

ਦੁਬਈ - ਸੰਯੁਕਤ ਅਰਬ ਅਮੀਰਾਤ ਸਰਕਾਰ ਨੇ ਜ਼ਿਆਦਾ ਵਜ਼ਨ ਵਾਲੇ ਕਰਮਚਾਰੀਆਂ ਲਈ ਭਾਰ ਘੱਟ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੇ ਉਦੇਸ਼ ਨਾਲ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ। 'ਲੂਜ਼ ਟੂ ਵਿਨ' ਨਾਂ ਦਾ ਇਹ ਪ੍ਰੋਗਰਾਮ ਸਿਹਤ ਮੰਤਰਾਲੇ ਨੇ ਸ਼ੁਰੂ ਕੀਤਾ ਹੈ। ਇਹ ਪ੍ਰੋਗਰਾਮ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਨੂੰ ਇਹ ਸਿਖਾਉਣ ਲਈ ਪ੍ਰੇਰਿਤ ਕਰੇਗਾ ਕਿ ਕਿਵੇਂ ਆਪਣੀ ਜੀਵਨ ਸ਼ੈਲੀ 'ਚ ਸਕਾਰਾਤਮਕ ਬਦਲਾਅ ਲਿਆਂਦਾ ਜਾਵੇ।
ਗਲਫ ਨਿਊਜ਼ ਦੀ ਇਕ ਖਬਰ 'ਚ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ 'ਚ ਚੰਗਾ ਖਾਣਾ ਸ਼ਾਮਲ ਕਰਨਾ ਅਤੇ ਸਰੀਰਕ ਗਤੀਵਿਧੀਆਂ ਕਰਨਾ ਆਦਿ ਸ਼ਾਮਲ ਹੈ। ਇਸ ਦੇ ਤਹਿਤ ਕਰਮਚਾਰੀਆਂ ਨੂੰ 8 ਹਫਤੇ ਦੇ ਅੰਦਰ ਹੀ ਭਾਰ ਘਟਾਉਣ 'ਚ ਮਦਦ ਕੀਤੀ ਜਾਵੇਗੀ। ਇਸ ਪ੍ਰੋਗਰਾਮ ਦੀ ਟੀਮ 'ਚ ਸਿਹਤ ਅਤੇ ਸਿੱਖਿਆ ਵਿਭਾਗ ਮੰਤਰਾਲੇ ਦੇ ਪੋਸ਼ਣ ਮਾਹਿਰ ਅਤੇ ਸਿਹਤ, ਸਿੱਖਿਅਕ ਸ਼ਾਮਲ ਹਨ।
ਪ੍ਰੋਗਰਾਮ ਦੇ ਜ਼ਰੀਏ ਸਹੀ ਖਾਣਪੀਣ ਅਤੇ ਸਰੀਰਕ ਐਕਟੀਵਿਟੀ 'ਚ ਸ਼ਾਮਲ ਹੋਣ ਦੇ ਬਾਰੇ 'ਚ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜ਼ਿਆਦਾ ਭਾਰ ਦੀ ਸਮੱਸਿਆ ਨਾਲ ਨਜਿੱਠ ਰਹੇ ਕਰਮਚਾਰੀਆਂ ਨੂੰ 8 ਹਫਤਿਆਂ 'ਚ ਭਾਰ ਘੱਟ ਕਰਨ ਦੇ ਤਰੀਕੇ ਦੱਸੇ ਜਾਣਗੇ। ਪ੍ਰੋਗਰਾਮ ਟੀਮ ਨੇ ਇਸ ਦੇ ਲਈ ਹੈਲਥ ਅਤੇ ਐਜ਼ੂਕੇਸ਼ਨ ਡਿਪਾਰਟਮੈਂਟ ਵੱਲੋਂ ਪੋਸ਼ਣ ਅਤੇ ਹੈਲਥ ਮਾਹਿਰਾਂ ਨੂੰ ਵੀ ਐਕਸਪਰਟ ੇਦੇ ਤੌਰ 'ਤੇ ਸ਼ਾਮਲ ਕੀਤਾ ਹੈ।
ਕਰਮਚਾਰੀਆਂ ਨੂੰ ਫਿੱਟ ਬਣਾਉਣ ਲਈ ਅਵੇਅਰਨੈੱਸ ਸ਼ੈਸ਼ਨ ਨਾਲ ਪ੍ਰੋਗਰਾਮ 'ਚ ਸਹੀ ਖਾਣਪੀਣ ਲਈ ਇਕ ਵਰਕਸ਼ਾਪ ਵੀ ਆਯੋਜਿਤ ਕੀਤੀ ਜਾਵੇਗੀ। ਇਸ ਵਰਕਸ਼ਾਪ 'ਚ ਫੂਡ ਲੇਬਲ ਨਾਲ ਖਾਦ ਉਤਪਾਦ ਦੇ ਬਾਰੇ 'ਚ ਜਾਣਕਾਰੀ ਲੈਣ ਅਤੇ ਬੈਲੇਂਸ ਡਾਇਟ ਕਿਵੇਂ ਤੈਅ ਕੀਤੀ ਜਾਵੇ, ਅਜਿਹੀਆਂ ਗੱਲਾਂ 'ਤੇ ਵੀ ਜਾਣਕਾਰੀ ਦਿੱਤੀ ਜਾਵੇਗੀ।


Khushdeep Jassi

Content Editor

Related News