ਬੱਚੇ ਦੇ ਜਨਮ ਤੋਂ ਬਾਅਦ ਸੋਨਮ ਕਪੂਰ ਡਿਪਰੈਸ਼ਨ 'ਚ, ਡਿਲੀਵਰੀ ਮਗਰੋਂ ਵਧੇ 35 ਕਿਲੋ ਭਾਰ ਨੂੰ ਇੰਝ ਕਰ ਰਹੀ ਕੰਟਰੋਲ
Saturday, Apr 27, 2024 - 11:38 AM (IST)
ਐਂਟਰਟੇਨਮੈਂਟ ਡੈਸਕ : ਮਾਂ ਬਣਨ ਤੋਂ ਬਾਅਦ ਔਰਤ ਦੇ ਸਰੀਰ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਕਈ ਔਰਤਾਂ ਮਾਨਸਿਕ ਬਦਲਾਅ 'ਚੋਂ ਵੀ ਲੰਘਦੀਆਂ ਹਨ। ਇਸ ਤੋਂ ਇਲਾਵਾ ਕਈ ਔਰਤਾਂ ਨੂੰ ਜਣੇਪੇ ਤੋਂ ਬਾਅਦ ਡਿਪਰੈਸ਼ਨ 'ਚੋਂ ਵੀ ਲੰਘਣਾ ਪੈਂਦਾ ਹੈ ਜਦੋਂ ਕਿ ਕਈਆਂ ਦਾ ਭਾਰ ਤੇਜ਼ੀ ਨਾਲ ਵਧਦਾ ਹੈ। ਸੋਨਮ ਕਪੂਰ ਵੀ ਡਿਲੀਵਰੀ ਤੋਂ ਬਾਅਦ ਵਧੇ ਹੋਏ ਵਜ਼ਨ ਤੋਂ ਬਹੁਤ ਪਰੇਸ਼ਾਨ ਸੀ।
ਬੱਚੇ ਦੇ ਜਨਮ ਮਗਰੋਂ ਸਦਮੇ 'ਚ ਸੋਨਮ
ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਆਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ ਖੁਲਾਸਾ ਕੀਤਾ ਕਿ ਉਹ ਡਿਲੀਵਰੀ ਤੋਂ ਬਾਅਦ ਵਧੇ ਹੋਏ ਭਾਰ ਤੋਂ ਕਿੰਨਾ ਪਰੇਸ਼ਾਨ ਹੋਈ ਹੈ। 38 ਸਾਲ ਦੀ ਸੋਨਮ ਕਪੂਰ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ 4 ਸਾਲਾਂ ਬਾਅਦ ਅਗਸਤ 2022 'ਚ ਦੋਵੇਂ ਪੁੱਤਰ ਦੇ ਮਾਤਾ-ਪਿਤਾ ਬਣੇ। ਇਨ੍ਹਾਂ ਨੇ ਆਪਣੇ ਲਾਡਲੇ ਦਾ ਨਾਮ ਵਾਯੂ ਰੱਖਿਆ ਹੈ। ਆਪਣੇ ਪੁੱਤਰ ਦੇ ਜਨਮ ਤੋਂ ਲਗਭਗ 2 ਸਾਲ ਬਾਅਦ ਸੋਨਮ ਨੇ ਦੱਸਿਆ ਹੈ ਕਿ ਕਿਵੇਂ ਡਿਲੀਵਰੀ ਤੋਂ ਬਾਅਦ 35 ਕਿਲੋ ਭਾਰ ਵਧਣ ਕਾਰਨ ਉਸ ਨੂੰ ਸਦਮਾ ਲੱਗਾ।
ਇਹ ਖ਼ਬਰ ਵੀ ਪੜ੍ਹੋ - ਗਾਇਕ ਜਸਬੀਰ ਜੱਸੀ ਨੇ ਪੰਜਾਬ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਪੋਸਟ ਪਾ ਕੇ ਸ਼ਰੇਆਮ ਆਖੀ ਇਹ ਗੱਲ
ਵਧੇ ਭਾਰ ਤੋਂ ਪਰੇਸ਼ਾਨ ਹੋਈ ਸੋਨਮ
ਸੋਨਮ ਨੇ ਕਿਹਾ, "ਮੇਰਾ ਭਾਰ 35 ਕਿਲੋ ਵਧ ਗਿਆ। ਈਮਾਨਦਾਰੀ ਨਾਲ ਕਹਾਂ ਤਾਂ ਸ਼ੁਰੂ 'ਚ ਮੈਨੂੰ ਬਹੁਤ ਸਦਮਾ ਲੱਗਾ ਸੀ। ਤੁਸੀਂ ਆਪਣੇ ਬੱਚੇ ਨੂੰ ਲੈ ਕੇ ਬਹੁਤ ਜਨੂੰਨੀ ਹੋ। ਤੁਸੀਂ ਨਾ ਤਾਂ ਵਰਕਆਊਟ ਕਰਨ ਬਾਰੇ ਸੋਚ ਰਹੇ ਹੋ ਅਤੇ ਨਾ ਹੀ ਆਪਣੀ ਡਾਈਟ ਬਾਰੇ। ਮੈਨੂੰ ਡੇਢ ਸਾਲ ਲੱਗ ਗਿਆ। ਇਸ ਨੂੰ ਹੌਲੀ-ਹੌਲੀ ਸਵੀਕਾਰ ਕਰਨ ਲਈ ਕਿਉਂਕਿ ਤੁਹਾਨੂੰ ਨਵੇਂ ਬੱਚੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਪੈਂਦਾ ਹੈ।''
'ਪਤੀ ਨਾਲ ਰਿਸ਼ਤਾ ਪਹਿਲਾਂ ਵਰਗਾ ਨਹੀਂ ਰਹਿੰਦਾ'
ਸੋਨਮ ਕਪੂਰ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਜ਼ਿੰਦਗੀ ਕਿਵੇਂ ਬਦਲ ਜਾਂਦੀ ਹੈ। ਇੱਥੋਂ ਤੱਕ ਕਿ ਮੇਰੇ ਪਤੀ (ਆਨੰਦ) ਨਾਲ ਵੀ ਰਿਸ਼ਤਾ ਪਹਿਲਾਂ ਵਰਗਾ ਨਹੀਂ ਹੈ। ਅਭਿਨੇਤਰੀ ਨੇ ਕਿਹਾ, "ਤੁਹਾਡੀ ਜ਼ਿੰਦਗੀ 'ਚ ਸਭ ਕੁਝ ਬਦਲ ਜਾਂਦਾ ਹੈ। ਤੁਹਾਡੇ ਨਾਲ ਤੁਹਾਡਾ ਰਿਸ਼ਤਾ, ਤੁਹਾਡੇ ਪਤੀ ਨਾਲ, ਸਭ ਕੁਝ ਬਦਲ ਜਾਂਦਾ ਹੈ। ਤੁਸੀਂ ਕਦੇ ਆਪਣੀ ਬੌਡੀ ਬਾਰੇ ਪਹਿਲਾਂ ਵਰਗਾ ਮਹਿਸੂਸ ਨਹੀਂ ਕਰੋਗੇ। ਮੈਂ ਹਮੇਸ਼ਾ ਆਪਣੇ ਆਪ ਨੂੰ ਉਸੇ ਤਰ੍ਹਾਂ ਐਕਸੈਪਟ ਕੀਤਾ, ਜਿਵੇਂ ਦੀ ਮੈਂ ਹਾਂ। ਮੈਂ ਸੋਚਿਆ ਕਿ ਮੈਨੂੰ ਆਪਣਾ ਇਹ ਰੂਪ ਵੀ ਐਕਸੈਪਟ ਕਰਨਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - 'ਚਮਕੀਲੇ' 'ਚ ਦਿਲਜੀਤ ਦੋਸਾਂਝ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋਏ ਰਾਜ ਕੁਮਾਰ ਰਾਓ, ਆਖੀਆਂ ਇਹ ਗੱਲਾਂ
16 ਮਹੀਨਿਆਂ ਤੋਂ ਬੱਚੇ ਤੇ ਆਪਣੇ 'ਤੇ ਦੇ ਰਹੀ ਹੈ ਧਿਆਨ
ਫਿਲਹਾਲ ਸੋਨਮ ਕਪੂਰ ਹੌਲੀ-ਹੌਲੀ ਆਪਣਾ ਭਾਰ ਕੰਟਰੋਲ ਕਰ ਰਹੀ ਹੈ। ਕੁਝ ਸਮਾਂ ਪਹਿਲਾਂ, ਸੋਨਮ ਕਪੂਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਪਿਛਲੇ 16 ਮਹੀਨਿਆਂ ਤੋਂ ਆਪਣੇ ਆਪ ਅਤੇ ਆਪਣੇ ਬੱਚੇ 'ਤੇ ਧਿਆਨ ਦੇ ਰਹੀ ਹੈ ਅਤੇ ਬਿਨਾਂ ਕਿਸੇ ਸਖ਼ਤ ਮਿਹਨਤ ਜਾਂ ਸਖ਼ਤ ਖੁਰਾਕ ਦੇ ਭਾਰ ਘਟਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।