ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ

Tuesday, Apr 16, 2024 - 10:39 PM (IST)

ਰੇਗਿਸਤਾਨ 'ਚ ਹੜ੍ਹ! ਦੁਬਈ ਦੇ ਲੋਕਾਂ ਲਈ ਆਫਤ ਬਣੀ ਬਾਰਿਸ਼, ਏਅਰਪੋਰਟ-ਮੈਟਰੋ ਸਟੇਸ਼ਨਾਂ ਅੰਦਰ ਵੜਿਆ ਪਾਣੀ

ਇੰਟਰਨੈਸ਼ਨਲ ਡੈਸਕ - ਖਾੜੀ ਦੇਸ਼ਾਂ 'ਚੋਂ ਇਕ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਏਈ ਖਾਸ ਤੌਰ 'ਤੇ ਇਸਦੇ ਸੁੱਕੇ ਮੌਸਮ ਅਤੇ ਰੇਤ ਦੇ ਟਿੱਬਿਆਂ ਲਈ ਜਾਣਿਆ ਜਾਂਦਾ ਹੈ। ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਅਜਿਹੇ 'ਚ ਬਾਰਿਸ਼ ਇੱਕ ਆਫਤ ਵਾਂਗ ਸ਼ੁਰੂ ਹੋ ਗਈ ਹੈ। ਮੰਗਲਵਾਰ ਨੂੰ ਯੂਏਈ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਦੁਬਈ ਮੈਟਰੋ ਸਟੇਸ਼ਨਾਂ ਦੇ ਅੰਦਰ ਬਾਰਿਸ਼ ਦਾ ਪਾਣੀ ਜਮ੍ਹਾ ਹੋਣ ਅਤੇ ਸੜਕਾਂ ਟੁੱਟਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ। ਦੁਬਈ ਏਅਰਪੋਰਟ 'ਤੇ ਵੀ ਪਾਣੀ ਭਰ ਗਿਆ ਹੈ। ਰੇਗਿਸਤਾਨ ਵਰਗੇ ਦੇਸ਼ ਵਿਚ ਹੜ੍ਹ ਆ ਗਿਆ ਹੈ। 

ਇਹ ਵੀ ਪੜ੍ਹੋ- ਇੰਦੌਰ ਦੀ ਪਟਾਕਾ ਫੈਕਟਰੀ 'ਚ ਧਮਾਕਾ, ਤਿੰਨ ਮਜ਼ਦੂਰ ਝੁਲਸੇ

Strange weather in Dubai pic.twitter.com/q5lqGouTZB

— What the media hides. (@narrative_hole) April 16, 2024

ਦੁਬਈ ਵਿੱਚ ਕਈ ਉਡਾਣਾਂ ਪ੍ਰਭਾਵਿਤ
ਮੌਸਮ ਵਿਗਿਆਨ ਕੇਂਦਰ ਨੇ ਬਰਸਾਤੀ ਸਥਿਤੀਆਂ ਵਿੱਚ ਵਾਹਨ ਚਲਾਉਂਦੇ ਸਮੇਂ ਸਾਵਧਾਨ ਰਹਿਣ ਅਤੇ ਪਾਣੀ ਭਰੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਮਨੁੱਖੀ ਸੰਸਾਧਨ ਅਤੇ ਅਮੀਰੀਕਰਣ ਮੰਤਰਾਲੇ ਨੇ ਨਿੱਜੀ ਖੇਤਰ ਦੀਆਂ ਕੰਪਨੀਆਂ ਨੂੰ ਮੌਸਮ ਦੇ ਹਾਲਾਤਾਂ ਦੌਰਾਨ ਸਾਰੇ ਪੇਸ਼ੇਵਰ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਕਿਹਾ ਸੀ। ਮੌਜੂਦਾ ਮੀਂਹ ਅਤੇ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਦੁਬਈ ਲਈ ਕਈ ਉਡਾਣਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।.

ਮੈਟਰੋ ਸਟੇਸ਼ਨਾਂ 'ਚ ਪਾਣੀ ਹੋਇਆ ਦਾਖਲ 
ਖਲੀਜ਼ ਟਾਈਮਜ਼ ਮੁਤਾਬਕ ਦੁਬਈ ਦੀ ਮੈਟਰੋ ਸੇਵਾ ਵੀ ਮੀਂਹ ਕਾਰਨ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੈਟਰੋ ਸਟੇਸ਼ਨਾਂ ਦੇ ਅੰਦਰ ਮੀਂਹ ਦਾ ਪਾਣੀ ਦਾਖਲ ਹੋ ਗਿਆ ਹੈ। ਦੁਬਈ ਵਿੱਚ ਸੜਕ ਅਤੇ ਆਵਾਜਾਈ ਅਥਾਰਟੀ ਨੇ ਇੱਕ ਘੋਸ਼ਣਾ ਵਿੱਚ ਕਿਹਾ ਕਿ ਓਨਪਾਸ ਮੈਟਰੋ ਸਟੇਸ਼ਨ ਤੋਂ ਜੇਬੇਲ ਅਲੀ ਮੈਟਰੋ ਸਟੇਸ਼ਨ ਤੱਕ ਮੈਟਰੋ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।

ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ
ਖਰਾਬ ਮੌਸਮ ਦੇ ਮੱਦੇਨਜ਼ਰ ਯੂਏਈ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਕੱਲ੍ਹ ਵੀ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਐਡਵਾਈਜ਼ਰੀ ਉੱਥੋਂ ਦੀ ਸਰਕਾਰ ਨੇ ਦੇਸ਼ ਭਰ 'ਚ ਖਰਾਬ ਮੌਸਮ ਨੂੰ ਦੇਖਦੇ ਹੋਏ ਜਾਰੀ ਕੀਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News