‘ਚੱਕ ਦੇ ਜਲੰਧਰ’ਦੀ ਦੁਬਈ ਬਾਜ਼ਾਰ ‘ਵੈਂਡਿੰਗ-ਸਮਰ ਲਾਈਫ ਸਟਾਈਲ ਐਗਜ਼ੀਬਿਸ਼ਨ'' ਬਣ ਰਹੀ ਆਕਰਸ਼ਣ ਦਾ ਕੇਂਦਰ

Sunday, Apr 07, 2024 - 10:09 AM (IST)

‘ਚੱਕ ਦੇ ਜਲੰਧਰ’ਦੀ ਦੁਬਈ ਬਾਜ਼ਾਰ ‘ਵੈਂਡਿੰਗ-ਸਮਰ ਲਾਈਫ ਸਟਾਈਲ ਐਗਜ਼ੀਬਿਸ਼ਨ'' ਬਣ ਰਹੀ ਆਕਰਸ਼ਣ ਦਾ ਕੇਂਦਰ

ਜਲੰਧਰ (ਪੁਨੀਤ)–ਵੈਂਡਿੰਗ ਅਤੇ ਸਮਰ ਸੀਜ਼ਨ ਦੇ ਸਬੰਧ ਵਿਚ ਈਵੈਂਟ ਕੰਪਨੀ ‘ਚੱਕ ਦੇ ਜਲੰਧਰ’ਵੱਲੋਂ ਹੋਟਲ ਰੀਜੈਂਟ ਪਾਰਕ ਵਿਚ ਦੁਬਈ ਬਾਜ਼ਾਰ ਦੇ ਨਾਂ ਨਾਲ 2 ਰੋਜ਼ਾ ਐਗਜ਼ੀਬਿਸ਼ਨ ਲਾਈ ਗਈ ਹੈ। ਇਸ ਦੇ ਪਹਿਲੇ ਦਿਨ ਖ਼ਪਤਕਾਰਾਂ ਦਾ ਭਾਰੀ ਰਿਸਪਾਂਸ ਵੇਖਣ ਨੂੰ ਮਿਲਿਆ। ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਖਪਤਕਾਰਾਂ ਨਾਲ ਐਗਜ਼ੀਬਿਸ਼ਨ ਦਾ ਹਿੱਸਾ ਬਣੇ ਪ੍ਰਬੰਧਕਾਂ ਦੇ ਚਿਹਰੇ ਖਿੜ੍ਹੇ ਨਜ਼ਰ ਆਏ। ਬਤੌਰ ਮੁੱਖ ਮਹਿਮਾਨ ਪੁੱਜੇ ‘ਪੰਜਾਬ ਕੇਸਰੀ’ਦੀ ਡਾਇਰੈਕਟਰ ਸਾਇਸ਼ਾ ਚੋਪੜਾ ਨੇ ਐਗਜ਼ੀਬਿਸ਼ਨ ਦਾ ਸ਼ੁੱਭਆਰੰਭ ਕੀਤਾ, ਜਦਕਿ ਕਾਂਗਰਸੀ ਨੇਤਰੀ ਅਰੁਣਾ ਅਰੋੜਾ, ਈਵੈਂਟ ਕੰਪਨੀ ‘ਚੱਕ ਦੇ ਜਲੰਧਰ’ ਦੀ ਸੰਚਾਲਿਕਾ ਸਾਇਸ਼ਾ ਮਹਿਤਾ ਸਮੇਤ ਕਈ ਮੋਹਤਬਰ ਹਾਜ਼ਰ ਹੋਏ।

ਇਹ ਵੀ ਪੜ੍ਹੋ: ਪੰਜਾਬ ਵਿਚ ਭਲਕੇ ਰਹੇਗੀ ਛੁੱਟੀ, ਸਕੂਲ, ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

PunjabKesari

ਵੈਂਡਿੰਗ ਅਤੇ ਸਮਰ ਸੀਜ਼ਨ ਦੇ ਮੱਦੇਨਜ਼ਰ ਲਾਈ ਗਈ ਇਸ ਲਾਈਫ ਸਟਾਈਲ ਐਗਜ਼ੀਬਿਸ਼ਨ ਵਿਚ ਔਰਤਾਂ, ਮਰਦਾਂ ਅਤੇ ਬੱਚਿਆਂ ਲਈ ਕੱਪੜਿਆਂ ਦੀ ਨਵੀਨਤਮ ਰੇਂਜ ਮੰਗਵਾਈ ਗਈ ਹੈ, ਜਿਸ ਨਾਲ ਉਕਤ ਐਗਜ਼ੀਬਿਸ਼ਨ ਸਾਰਿਆਂ ਲਈ ਖਾਸ ਬਣ ਰਹੀ ਹੈ। ਇਥੇ ਕਾਸਮੈਟਿਕਸ, ਫੁੱਟਵੀਅਰ, ਜਿਊਲਰੀ ਸਮੇਤ ਸੈਂਕੜੇ ਪ੍ਰੋਡਕਟਸ ਤੋਂ ਇਲਾਵਾ ਰੁਟੀਨ ਵੀਅਰ, ਪਾਰਟੀ ਵੀਅਰ ਅਤੇ ਟਰੈਂਡ ਵਿਚ ਚੱਲ ਰਹੇ ਡਿਜ਼ਾਈਨਰ ਕੱਪੜੇ ਆਕਰਸ਼ਣ ਦਾ ਕੇਂਦਰ ਬਣ ਰਹੇ ਹਨ। ਮੁੰਬਈ, ਚੰਡੀਗੜ੍ਹ, ਦਿੱਲੀ, ਹੈਦਰਾਬਾਦ, ਬੈਂਗਲੁਰੂ, ਲੁਧਿਆਣਾ ਅਤੇ ਜੈਪੁਰ ਸਮੇਤ ਵੱਖ-ਵੱਖ ਸੂਬਿਆਂ ਦੇ ਡਿਜ਼ਾਈਨਰਾਂ ਦੀ ਕਲਾ ਦਾ ਸੁਮੇਲ ਇਕ ਹੀ ਛੱਤ ਹੇਠਾਂ ਦੇਖਣ ਨੂੰ ਮਿਲ ਰਿਹਾ ਹੈ। ਐਗਜ਼ੀਬਿਸ਼ਨ ਵਿਚ ਖ਼ਪਤਕਾਰਾਂ ਨੂੰ ਵੱਡੇ ਸ਼ਹਿਰਾਂ ਵਿਚ ਡਿਸਪਲੇਅ ਹੋ ਚੁੱਕੀ ਟਰੈਂਡੀ ਵਰਾਇਟੀ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਦੁਬਈ ਦੇ ਪ੍ਰਸਿੱਧ ਫੈਸ਼ਨ ਡਿਜ਼ਾਈਨਰਾਂ ਸਮੇਤ ਦੁਬਈ ਦੇ ਖ਼ਾਸ ਪ੍ਰੋਡਕਟਸ ਇਥੇ ਲੋਕਾਂ ਲਈ ਖਾਸ ਬਣਦੇ ਜਾ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਇਥੇ ਇਕ ਹੀ ਛੱਤ ਹੇਠਾਂ ਇੰਨੀ ਵੱਡੀ ਕੁਲੈਕਸ਼ਨ ਡਿਸਪਲੇਅ ਕੀਤੀ ਜਾ ਰਹੀ ਹੈ, ਜੋ ਕਿ ਆਮ ਤੌਰ ’ਤੇ ਐਗਜ਼ੀਬਿਸ਼ਨ ਵਿਚ ਵੇਖਣ ਨੂੰ ਨਹੀਂ ਮਿਲਦੀ।

PunjabKesari

ਸੈਂਕੜੇ ਕਾਊਂਟਰਾਂ ’ਤੇ ਬੱਚਿਆਂ, ਔਰਤਾਂ, ਨੌਜਵਾਨ ਵਰਗ, ਮਰਦਾਂ ਸਮੇਤ ਸੀਨੀਅਰ ਸਿਟੀਜ਼ਨਾਂ ਲਈ ਖਰੀਦਦਾਰੀ ਦੀ ਭਰਪੂਰ ਚੁਆਇਸ ਮਿਲ ਰਹੀ ਹੈ। ਇਸ ਵਿਚ ਬ੍ਰਾਂਡਿਡ ਕੱਪੜਿਆਂ, ਹੱਥ ਨਾਲ ਬਣੇ ਡਿਜ਼ਾਈਨਰ ਕੱਪੜਿਆਂ ਤੋਂ ਇਲਾਵਾ ਕਾਟਨ ਫੈਬਰਿਕ ਨੂੰ ਮਹੱਤਵ ਦਿੱਤਾ ਜਾ ਰਿਹਾ ਹੈ। ਇਥੇ ਘਰੇਲੂ ਵਰਤੋਂ ਦੇ ਲਾਹੇਵੰਦ ਪ੍ਰੋਡਕਟਸ, ਗਿਫਟ ਆਈਟਮਜ਼, ਬਾਡੀ ਕੇਅਰ, ਹਰਬਲ ਕਾਸਮੈਟਿਕਸ, ਹੋਮ ਡੈਕੋਰ, ਗਾਰਡਨ ਅਸੈੱਸਰੀਜ਼, ਆਰਟ ਐਂਡ ਕ੍ਰਾਫਟ, ਮੇਕਅਪ ਸਮੇਤ ਸੈਂਕੜੇ ਪ੍ਰੋਡਕਟਸ ਡਿਸਪਲੇਅ ਕਰਵਾਏ ਗਏ ਹਨ। ਇਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਾਰੀਗਰਾਂ ਦੀ ਕਲਾ ਦਾ ਸੁਮੇਲ ਵੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ CM ਭਗਵੰਤ ਮਾਨ ਦੀ ਵਾਲੰਟੀਅਰਾਂ ਨਾਲ ਮਿਲਣੀ, ਵਿਰੋਧੀਆਂ 'ਤੇ ਸਾਧੇ ਤਿੱਖੇ ਨਿਸ਼ਾਨੇ

ਈਵੈਂਟ ਕੰਪਨੀ ‘ਚੱਕ ਦੇ ਜਲੰਧਰ’ਦੀ ਸੰਚਾਲਕ ਸਾਇਸ਼ਾ ਮਹਿਤਾ ਨੇ ਦੱਿਸਆ ਕਿ ਪ੍ਰਸਿੱਧ ਡਿਜ਼ਾਈਨਰਾਂ ਵੱਲੋਂ ਤਿਆਰ ਕੀਤੇ ਗਏ ਡਿਜ਼ਾਈਨਰ ਕੱਪੜਿਆਂ ਦੀ ਨਵੀਨਤਮ ਰੇਂਜ ਵਿਸ਼ੇਸ਼ ਤੌਰ ’ਤ ਮੰਗਵਾਈ ਗਈ ਹੈ। ਮਾਰਕੀਟ ਵਿਚ ਟਰੈਂਡ ਵਿਚ ਚੱਲਣ ਵਾਲੇ ਪ੍ਰੋਡਕਟਸ ਖਪਤਕਾਰਾਂ ਨੂੰ ਬੇਹੱਦ ਪਸੰਦ ਆ ਰਹੇ ਹਨ। ਇਹ ਪ੍ਰਦਰਸ਼ਨੀ ਐਕਸਕਲੂਸਿਵ ਹੋਣ ਦੇ ਨਾਲ-ਨਾਲ ਬਜਟ ’ਤੇ ਵੀ ਜ਼ਿਆਦਾ ਬੋਝ ਨਹੀਂ ਪਾਉਂਦੀ। 7 ਅਪ੍ਰੈਲ ਨੂੰ ਐਗਜ਼ੀਬਿਸ਼ਨ ਦਾ ਆਖਰੀ ਦਿਨ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News