ਇਥੇ ਅਥਾਹ ਤਸ਼ੱਦਦ ਸਹਿਣ ਕਰਕੇ ਤਿਆਰ ਹੁੰਦੀ ਹੈ ''ਮਿਸ ਵਰਲਡ'' (ਦੇਖੋ ਤਸਵੀਰਾਂ)

11/19/2017 9:34:24 PM

ਕਾਰਕਸ (ਏਜੰਸੀ)- ਮਿਸ ਵਰਲਡ ਦਾ ਖਿਤਾਬ 17 ਸਾਲ ਬਾਅਦ ਇਕ ਵਾਰ ਫਿਰ ਭਾਰਤੀ ਲੜਕੀ ਦੇ ਸਿਰ ਸਜਿਆ ਹੈ। ਇਸ ਦੇ ਨਾਲ ਹੀ ਭਾਰਤ ਨੇ ਦੁਨੀਆ ਨੂੰ ਸਭ ਤੋਂ ਜ਼ਿਆਦਾ ਬਿਊਟੀ ਕੁਈਨ ਦੇਣ ਵਾਲੇ ਦੇਸ਼ ਵੈਨੇਜ਼ੁਏਲਾ ਦੀ ਬਰਾਬਰੀ ਕਰ ਲਈ ਹੈ। ਇਸ ਦੇਸ਼ ਦੀ ਪਛਾਣ ਇਥੋਂ ਦੀ ਬਿਊਟੀ ਪ੍ਰਜ਼ੈਂਟਰਸ ਨਾਲ ਵੀ ਹੁੰਦੀ ਹੈ। ਇਥੋਂ ਦੀਆਂ ਲੜਕੀਆਂ 22 ਵਾਰ ਬਿਊਟੀ ਦੇ ਵੱਖ-ਵੱਖ ਕੰਟੈਸਟੈਂਟ ਵਿਚ ਜੇਤੂ ਰਹੀਆਂ ਹਨ। ਹਾਲਾਂਕਿ ਖੂਬਸੂਰਤੀ ਦੇ ਤਾਜ ਨੂੰ ਹਾਸਲ ਕਰਨ ਲਈ ਇਥੇ ਲੜਕੀਆਂ ਨੂੰ ਬਹੁਤ ਘੱਟ ਉਮਰ ਤੋਂ ਹੀ ਬਹੁਤ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ।
ਵੈਨੇਜ਼ੁਏਲਾ ਤੋਂ 6 ਮਿਸ ਵਰਲਡ, 7 ਮਿਸ ਯੂਨੀਵਰਸ, 7 ਮਿਸ ਇੰਟਰਨੈਸ਼ਨਲ ਅਤੇ ਦੋ ਮਿਸ ਅਰਥ ਰਹਿ ਚੁੱਕੀਅਂ ਹਨ, ਪਰ ਇਸ ਤਾਜ ਲਈ ਉਨ੍ਹਾਂ ਨੂੰ ਮੋਟੀ ਕੀਮਤ ਚੁਕਾਉਣੀ ਪਈ। ਇਥੇ ਬਿਊਟੀ ਪ੍ਰਜ਼ੈਂਟਰਸ ਲਈ ਲੜਕੀਆਂ ਨੂੰ ਬਹੁਤ ਹੀ ਘੱਟ ਉਮਰ ਤੋਂ ਹੀ ਮਾਡਲਿੰਗ ਦੀ ਦੁਨੀਆ ਵਿਚ ਉਤਾਰ ਦਿੱਤਾ ਜਾਂਦਾ ਹੈ। ਕਈ ਵਾਰ 12 ਸਾਲ ਦੀ ਉਮਰ ਵਿਚ ਹੀ ਲੜਕੀਆਂ ਦੇ ਬਟ ਲਿਫਟ ਅਤੇ ਨੋਜ਼ ਸਰਜਰੀ ਹੋ ਜਾਂਦੀ ਹੈ। ਉਥੇ ਹੀ 16 ਸਾਲ ਦੀ ਉਮਰ ਤੱਕ ਬ੍ਰੈਸਟ ਇੰਪਲਾਂਟ ਕਰਵਾ ਦਿੱਤਾ ਜਾਂਦਾ ਹੈ। 2013 ਵਿਚ ਮਿਸ ਵੈਨੇਜ਼ੁਏਲਾ ਦੀ ਕੰਟੈਸਟੈਂਟ ਰਹੀ ਵੀ ਮੇ ਨਵਾ ਨੇ ਮੰਨਿਆ ਸੀ ਕਿ ਸਾਲਿਡ ਫੂਡ ਖਾਣ ਤੋਂ ਬਚਣ ਲਈ ਉਨ੍ਹਾਂ ਨੇ ਜੀਭ ਦਾ ਆਪ੍ਰੇਸ਼ਨ ਕਰਵਾਇਆ ਸੀ। ਨਵਾ ਨੇ ਇਸ ਤੋਂ ਇਲਾਵਾ ਬ੍ਰੈਸਟ ਇੰਪਲਾਂਟ, ਦੰਦਾਂ ਦਾ ਟ੍ਰੀਟਮੈਂਟ ਅਤੇ ਨੱਕ ਦੀ ਸਰਜਰੀ ਵੀ ਕਰਵਾਈ ਸੀ। ਮੀਡੀਆ ਰਿਪੋਰਟਸ ਮੁਤਾਬਕ ਇਥੇ ਖੁਦ ਪਰਿਵਾਰਕ ਮੈਂਬਰ ਆਪਣੀਆਂ 8 ਤੋਂ 9 ਸਾਲ ਦੀਆਂ ਬੱਚੀਆਂ ਨੂੰ ਅਜਿਹੇ ਹਾਰਮੋਨਸ ਦਿੰਦੇ ਹਨ, ਤਾਂ ਜੋ ਉਹ ਜਵਾਨ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਲੰਬਾਈ ਵਧ ਜਾਵੇ।
ਐਕਟੀਵਿਸਟ ਟਾਇਲੀ ਕੈਸਟੇਲਾਨੋਸ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੀ ਹਰ ਲੜਕੀ ਦਾ ਸਪਨਾ ਮਿਸ ਵੈਨੇਜ਼ੁਏਲਾ ਬਣਨ ਦਾ ਹੀ ਹੁੰਦਾ ਹੈ ਪਰ ਇਥੇ ਕੁਦਰਤੀ ਸੁੰਦਰਤਾ ਦੀ ਕੋਈ ਥਾਂ ਨਹੀਂ ਹੈ। ਉਹ ਔਰਤਾਂ ਪ੍ਰਮੋਟ ਹੁੰਦੀਆਂ ਹਨ, ਜਿਨ੍ਹਾਂ ਦੇ ਸਰੀਰ ਵਿਚ ਸਭ ਕੁਝ ਨਕਲੀ ਹੁੰਦਾ ਹੈ। ਟਾਇਲੀ ਮੁਤਾਬਕ ਮਿਸ ਵੈਨੇਜ਼ੁਏਲਾ ਔਰਤਾਂ ਲਈ ਕਦੇ ਵੀ ਚੰਗੀ ਉਦਾਹਰਣ ਨਹੀਂ ਹੋ ਸਕਦੀ ਕਿਉਂਕਿ ਉਹ ਬਿਹਤਰ ਲੁਕ ਪਾਉਣ ਲਈ ਕੁਝ ਵੀ ਕਰ ਸਕਦੀਆਂ ਹਨ। ਮੈਰਾਕੇ ਦੀ ਰਹਿਣ ਵਾਲੀ ਟਾਇਲੀ ਨੋ ਟੂ ਬਾਇਓਪਾਲੀਮਰਸ ਯੈਸ ਟੂ ਲਾਈਫ ਗਰੁੱਪ ਦੀ ਬੁਲਾਰਣ ਹੈ, ਜੋ ਔਰਤਾਂ ਨੂੰ ਬਟ ਇੰਜੈਕਸ਼ਨ ਲਈ ਇਸਤੇਮਾਲ ਹੋਣ ਵਾਲੇ ਲਿਕਵਿਡ ਸਿਲੀਕਾਨ ਦੇ ਖਤਰਿਆਂ ਨੂੰ ਲੈ ਕੇ ਸੁਚੇਤ ਕਰਦੀ ਹੈ।
ਪੂਰੇ ਦੇਸ਼ ਦੇ ਐਕਟੀਵਿਸਟ ਇਥੋਂ ਦੀ ਪਾਵਰਫੁਲ ਬਿਊਟੀ ਅਕੈਡਮੀਜ਼ ਅਤੇ ਗਲੈਮਰਲ ਗਰਲਸ ਦੇ ਬੂਟ ਕੈਂਪਸ ਖਿਲਾਫ ਹੈ, ਜੋ 4 ਸਾਲ ਦੀਆਂ ਬੱਚੀਆਂ ਤੱਕ ਨੂੰ ਕੈਟਵਾਕ ਦੇ ਗੁਰ ਸਿਖਾਉਂਦੇ ਹਨ।
ਕਰਾਕਸ ਵਿਚ ਬੇਲਨਕਾਜ਼ਾਰ ਸਭ ਤੋਂ ਪੁਰਾਣੀ ਬਿਊਟੀ ਅਕੈਡਮੀ ਹੈ, ਜਿਸ ਨੂੰ ਮਿਸ ਫੈਕਟਰੀ ਕਿਹਾ ਜਾਂਦਾ ਹੈ। ਇਹ ਪਲਾਸਟਿਕ ਸਰਜਰੀ ਦੇ ਆਫੀਸੇਜ ਨਾਲ ਘਿਰੀ ਹੈ। ਤਕਰੀਬਨ 600 ਲੜਕੀਆਂ ਇਥੇ ਫਿਨੀਸ਼ਿੰਗ ਸਕੂਲ ਅਟੈਂਡ ਕਰਦੀਆਂ ਹਨ। ਬੇਲਨਕਾਜ਼ਾਰ ਦੇ ਡਾਇਰੈਕਟਰ ਅਲੈਕਜ਼ੈਂਡਰ ਵੇਲਾਸਕਵੇ ਨੇ ਕਿਹਾ ਕਿ ਇਹ ਸਕੂਲ ਵੈਨੇਜ਼ੁਏਲਾ ਲਈ ਬਹੁਤ ਹੀ ਚੰਗੇ ਹਨ ਅਤੇ ਆਪਣੀ ਇਮੇਜ ਪੇਸ਼ ਕਰ ਰਹੇ ਹਨ। ਵੇਲਾਸਕਵੇਜ਼ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਵੈਨੇਜ਼ੁਏਲਾ ਵਿਚ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤਾਂ ਹਨ, ਪਰ ਸਾਨੂੰ ਪਤਾ ਹੈ ਕਿ ਕਿਵੇਂ ਉਨ੍ਹਾਂ ਨੇ ਕਿਹਾ ਕਿ ਇਹੀ ਵਜ੍ਹਾ ਹੈ ਕਿ ਇੰਟਰਨੈਸ਼ਨਲ ਬਿਊਟੀ ਕੰਪੀਟਿਸ਼ਨ ਵਿਚ ਅਸੀਂ ਸਭ ਤੋਂ ਬਿਹਤਰ ਸਾਬਿਤ ਹੁੰਦੇ ਹਾਂ।

 


Related News