ਬਾਲੀਵੁੱਡ ਦੇ ਦਿੱਗਜ਼ ਅਦਾਕਾਰਾਂ ਨੇ ‘ਵਰਲਡ ਥਿਏਟਰ ਡੇ’ ’ਤੇ LPU ਦੇ ਵਿਦਿਆਰਥੀਆਂ ਨੂੰ ਕੀਲਿਆ

Tuesday, Apr 02, 2024 - 10:46 AM (IST)

ਜਲੰਧਰ (ਦਰਸ਼ਨ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ. ਪੀ. ਯੂ.) ਦੇ ਸਕੂਲ ਆਫ ਜਰਨਲਿਜ਼ਮ ਐਂਡ ਫਿਲਮ ਪ੍ਰੋਡਕਸ਼ਨ ਤੇ ਪਰਫਾਰਮਿੰਗ ਆਰਟਸ ਨੇ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆਡੀਟੋਰੀਅਮ ਵਿਖੇ ਇਕ ਮਾਸਟਰ-ਪੀਸ ਹਿੰਦੀ ਨਾਟਕ ‘ਜੀਨਾ ਇਸੀ ਕਾ ਨਾਮ ਹੈ’ ਦਾ ਆਯੋਜਨ ਕੀਤਾ। ਇਸ ’ਚ ਬਾਲੀਵੁਡ ਦੇ ਮਸ਼ਹੂਰ ਅਨੁਭਵੀ ਅਭਿਨੇਤਾ ਰਾਜਿੰਦਰ ਗੁਪਤਾ ਨੇ ਡਾ. ਭੁੱਲਰ ਦੇ ਰੂਪ ’ਚ ਤੇ ਹਿਮਾਨੀ ਸ਼ਿਵਪੁਰੀ ਨੇ ਸਰਿਤਾ ਸ਼ਰਮਾ ਦੇ ਰੂਪ ’ਚ ਅਭਿਨੈ ਕੀਤਾ। ਮਸ਼ਹੂਰ ਰੂਸੀ ਨਾਟਕਕਾਰ ਅਲੇਕਸੀ ਅਰਬੁਜ਼ੋਵ ਦੇ ਨਾਟਕ ‘ਓਲਡ ਵਰਲਡ’ ਤੋਂ ਅਪਣਾਇਆ ਗਿਆ, ਜੋ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂ. ਐੱਸ. ਐੱਸ. ਆਰ. ’ਚ ਸੈੱਟ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਧਾਰਮਿਕ ਆਗੂਆਂ ਦਾ ਐਲਾਨ, ਟੀ. ਵੀ. ਸੀਰੀਅਲਾਂ 'ਚ ਕੀਤੇ ਗਏ 'ਵਿਆਹ' ਹੁਣ ਮੰਨੇ ਜਾਣਗੇ ਸੱਚ

ਇਹ ਹਿੰਦੀ ਰੂਪਾਂਤਰ ਭਾਰਤ ਦੇ ਸਮਕਾਲੀ ਮੁੰਬਈ ਸ਼ਹਿਰ ’ਚ ਵਿਲੱਖਣ ਰੂਪ ’ਚ ਸੈੱਟ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਸੁਰੇਸ਼ ਭਾਰਦਵਾਜ ਨੇ ਕੀਤਾ ਸੀ। ਸ਼ੁਰੂਆਤੀ ਦ੍ਰਿਸ਼ ’ਚ ਇਸਤਰੀ ਅਦਾਕਾਰਾ ਸਰਿਤਾ ਸ਼ਰਮਾ ਠੀਕ ਹੋਣ ਤੇ ਮੁੜ ਸੰਭਲਣ ਲਈ ਸਮੁੰਦਰੀ ਕਿਨਾਰੇ ਇਕ ਸਿਹਤ ਕੇਂਦਰ ’ਚ ਹੈ। ਹਾਲਾਂਕਿ ਕੇਂਦਰ ਦੇ ਮੁਖੀ ਡਾ. ਭੁੱਲਰ ਅਨੁਸਾਰ ਸਰੀਰਕ ਤੌਰ ’ਤੇ ਸ਼ਾਇਦ ਹੀ ਉਸ ’ਚ ਕੁਝ ਗਲਤ ਸੀ। ਨਾਟਕ ਤੋਂ ਬਾਅਦ ਦੇ ਐਪੀਸੋਡ ਐੱਲ.ਪੀ.ਯੂ. ਦੇ ਦਰਸ਼ਕ, ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੂੰ ਇਨ੍ਹਾਂ ਦੋਨਾਂ ਕਿਰਦਾਰਾਂ ਦੀ ਇਕ ਸੁੰਦਰ ਤੇ ਮਨੋਰੰਜਕ ਯਾਤਰਾ ’ਤੇ ਲੈ ਗਏ।

PunjabKesari

ਇਹ ਖ਼ਬਰ ਵੀ ਪੜ੍ਹੋ - ਗਾਇਕ ਜੈਜ਼ੀ ਬੀ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਇਨ੍ਹਾਂ ਵਿਰੋਧੀ ਪਾਤਰਾਂ ਵਿਚਕਾਰ ਤਰਕ-ਵਿਤਰਕ ਦਾ ਆਦਾਨ-ਪ੍ਰਦਾਨ ਬਹੁਤ ਹਾਸਾ ਪੈਦਾ ਕਰਦਾ ਹੈ ਪਰ ਜਿਵੇਂ ਕਿ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਦੋਵੇਂ ਨਿੱਜੀ ਨੁਕਸਾਨਾਂ ਨਾਲ ਸਿੱਝਣ ਲਈ ਸੰਘਰਸ਼ ਕਰਦੇ ਦਿਸਦੇ ਹਨ। ਬਾਲੀਵੁੱਡ ਅਦਾਕਾਰਾਂ ਦਾ ਸਨਮਾਨ ਕਰਦੇ ਹੋਏ ਪ੍ਰੋ-ਚਾਂਸਲਰ ਰਸ਼ਮੀ ਮਿੱਤਲ ਨੇ ਸਕੂਲ ਆਫ ਜਰਨਲਿਜ਼ਮ ਐਂਡ ਫਿਲਮ ਪ੍ਰੋਡਕਸ਼ਨ ਦੇ ਵੱਖ-ਵੱਖ ਵਿੰਗਾਂ ’ਚ ਸਭ ਨੂੰ ਮੁੰਬਈ ’ਚ ਸਬੰਧਤ ਉਦਯੋਗ ਦੇ ਹਰ ਪਹਿਲੂ ਨੂੰ ਗ੍ਰਹਿਣ ਕਰਨ ਲਈ ਉਤਸ਼ਾਹਿਤ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News