ਅੰਤਰਰਾਸ਼ਟਰੀ ਕ੍ਰਿਕਟ ਲਈ ਤਿਆਰ ਮਯੰਕ ਯਾਦਵ : ਬ੍ਰਾਡ

04/04/2024 7:46:21 PM

ਮੁੰਬਈ- ਇੰਗਲੈਂਡ ਦੇ ਮਹਾਨ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਦਾ ਮੰਨਣਾ ਹੈ ਕਿ ਭਾਰਤ ਦੀ ਨਵੀਂ ਤੇਜ਼ ਗੇਂਦਬਾਜ਼ੀ ਲਈ ਮਯੰਕ ਯਾਦਵ ਨੂੰ ਸਿੱਧਾ ਅੰਤਰਰਾਸ਼ਟਰੀ ਕ੍ਰਿਕਟ ’ਚ ਉਤਾਰਿਆ ਜਾ ਸਕਦੈ ਹੈ ਤਾਂਕਿ ਕਰੀਅਰ ’ਚ ਸੱਟਾਂ ਦਾ ਸਾਹਮਣਾ ਕਰਨ ਲਈ ਉਸ ਦਾ ਸਰੀਰ ਸਖਤ ਹੋ ਸਕੇ। ਪਿਛਲੇ ਸਾਲ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਸੰਨਿਆਹ ਲੈ ਚੁੱਕੇ ਬ੍ਰਾਡ ਦਾ ਮੰਨਣਾ ਹੈ ਕਿ ਘੱਟ ਉਮਰ ’ਚ ਹੀ ਸ਼ੁਰੂਆਤ ਕਰ ਕੇ ਯਾਦਵ ਟਾਪ ਲੈਵਲ ਤੱਕ ਬਹੁਤ ਕੁਝ ਸਿੱਖ ਸਕਦਾ ਹੈ ਪਰ ਉਸ ਨੂੰ ਉਤਾਰ-ਚੜਾਅ ਲਈ ਤਿਆਰ ਰਹਿਣਾ ਚਾਹੀਦਾ ਹੋਵੇਗਾ।
ਬ੍ਰਾਡ ਨੇ ਇਥੇ ਗੱਲਬਾਤ ’ਚ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਘਰੇਲੂ ਕ੍ਰਿਕਟ ’ਚੋਂ ਹੋ ਕੇ ਲੰਘਣ ਦੀ ਜ਼ਰੂਰਤ ਹੈ। ਟਾਪ ਲੈਵਲ ’ਤੇ ਖੇਡ ਕੇ ਉਸ ਦਾ ਸਰੀਰ ਖੁਦ ਹੀ ਸਖਤ ਹੋ ਜਾਵੇਗਾ। ਉਸ ਨੇ ਕਿਹਾ ਕਿ ਉਸ ਦਾ ਰਨਅਪ ਚੰਗਾ ਹੈ ਅਤੇ ਉਸ ਨੂੰ ਲਾਈਨ ਅਤੇ ਲੈਂਥ ਦੀ ਚੰਗੀ ਸਮਝ ਹੈ। ਕਿਸੇ ਨੌਜਵਾਨ ਗੇਂਦਬਾਜ਼ ਲਈ ਸਭ ਤੋਂ ਟਾਪ ਲੈਵਲ ’ਤੇ ਖੇਡਣਾ ਚੰਗਾ ਸਬਕ ਹੁੰਦਾ ਹੈ। ਮੈਂ ਅੰਤਰਰਾਸ਼ਟਰੀ ਕ੍ਰਿਕਟ ’ਚ ਘੱਟ ਉਮਰ ’ਚ ਸ਼ੁਰੂਆਤ ਕਰ ਕੇ ਹੀ ਬਹੁਤ ਕੁਝ ਸਿੱਖਿਆ ਹੈ।

ਉਹ ਆਈ. ਪੀ. ਐੱਲ. ਵਿਚ ਸਰਵਸ਼੍ਰੇਸ਼ਠ ਬੱਲੇਬਾਜ਼ਾਂ ਖਿਲਾਫ ਸਿੱਖ ਰਿਹਾ ਹੈ। ਇੰਗਲੈਂਡ ਲਈ 604 ਟੈਸਟ ਵਿਕਟਾਂ ਲੈ ਚੁਕੇ ਬ੍ਰਾਡ ਨੇ ਕਿਹਾ ਕਿ 21 ਸਾਲਾ ਮਯੰਕ ਨੂੰ ਟਾਪ ਲੈਵਲ ’ਤੇ ਉਤਾਰਨ ਨਾਲ ਉਸ ਨੂੰ ਫਾਇਦਾ ਹੀ ਹੋਵੇਗਾ ਕਿਉਂਕਿ ਭਾਰਤ ਨੂੰ ਇਕ ਖਾਸ ਗੇਂਦਬਾਜ਼ ਮਿਲ ਗਿਆ ਹੈ। ਉਸ ਨੇ ਕਿਹਾ ਕਿ ਮੈਂ ਤਾਂ ਉਸ ਨੂੰ ਭਾਰਤੀ ਟੀਮ ’ਚ ਦੇਖਣਾ ਚਾਹਾਂਗਾ। ਜ਼ਰੂਰੀ ਨਹੀਂ ਕਿ ਉਹ ਖੇਡੇ ਪਰ ਡ੍ਰੈਸਿੰਗ ਰੂਮ ’ਚ ਬਹੁਤ ਕੁਝ ਸਿੱਖ ਸਕਦਾ ਹੈ। ਭਾਰਤ ਨੂੰ ਇਕ ਖਾਸ ਖਿਡਾਰੀ ਮਿਲ ਗਿਆ ਹੈ, ਜਿਸ ਨੂੰ ਢੰਗ ਨਾਲ ਮੈਨੇਜ ਕਰਨ ਦੀ ਜ਼ਰੂਰਤ ਹੈ। ਉਸ ਨੇ ਕਿਹਾ ਕਿ ਯਾਦ ਰੱਖਣਾ ਹੋਵੇਗਾ ਕਿ ਖੇਡ ’ਚ ਸੱਟ ਵੀ ਲੱਗੇਗੀ। ਉਹ ਕਾਫੀ ਰਫਤਾਰ ਨਾਲ ਗੇਂਦ ਸੁੱਟਦਾ ਹੈ ਪਰ ਉਸ ਦੀ ਲੈਅ ਜ਼ਬਰਦਸਤ ਹੈ। ਪਹਿਲੇ 2 ਆਈ. ਪੀ. ਐੱਲ. ਮੈਚਾਂ ’ਚ ਕਿਸੇ ਤੇਜ਼ ਗੇਂਦਬਾਜ਼ ਨੂੰ ਮੈਨ ਆਫ ਦਿ ਮੈਚ ਚੁਣਿਆ ਜਾਣਾ ਅਕਸਰ ਨਹੀਂ ਹੁੰਦਾ। ਮੈਂ ਉਮੀਦ ਕਰਦਾ ਹਾਂ ਕਿ ਉਹ ਤਿੰਨੋਂ ਫਾਰਮੈਟਸ ਖੇਡੇਗਾ।


Aarti dhillon

Content Editor

Related News