‘ਲਿਵਰ ਦੀਆਂ ਬੀਮਾਰੀਆਂ ਕਾਰਨ ਹਰ ਸਾਲ 20 ਲੱਖ ਲੋਕਾਂ ਦੀ ਹੁੰਦੀ ਹੈ ਮੌਤ’
Sunday, Apr 21, 2024 - 04:09 AM (IST)
ਅਹਿਮਦਗੜ੍ਹ (ਇਰਫਾਨ) - ਲਿਵਰ ਸਰੀਰ ਦਾ ਮਹੱਤਵਪੂਰਨ ਅੰਗ ਹੈ ਪਰ ਅੱਜ ਕਲ ਦੀ ਖਰਾਬ ਜੀਵਨ ਸ਼ੈਲੀ ਕਰ ਕੇ ਲਿਵਰ ਦੀਆਂ ਬੀਮਾਰੀਆਂ ਤੇਜ਼ੀ ਨਾਲ ਵਧ ਰਹੀਆ ਹਨ। ਦੁਨੀਆ ਭਰ ਵਿਚ ਹਰ ਸਾਲ 19 ਅਪ੍ਰੈਲ ਨੂੰ ‘ਵਿਸ਼ਵ ਲਿਵਰ ਦਿਵਸ’ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਲਿਵਰ ਰੋਗਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਅੱਜ ਅਹਿਮਦਗੜ੍ਹ ਵਿਖੇ ਵਿਸ਼ਵ ਲਿਵਰ ਦਿਵਸ ਮੌਕੇ ਮਰੀਜ਼ਾਂ ਨੂੰ ਲਿਵਰ ਦੀਆਂ ਬੀਮਾਰੀਆਂ ਬਾਰੇ ਜਾਗਰੂਕ ਕੀਤਾ ਤੇ ਦੱਸਿਆ ਕਿ ਕਿਵੇਂ ਤੁਸੀਂ ਇਨ੍ਹਾਂ ਤੋਂ ਬਚ ਸਕਦੇ ਹੋ।
ਇਹ ਵੀ ਪੜ੍ਹੋ- ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ 'ਤੇ ਡਿੱਗਿਆ ਦੁੱਖ ਦਾ ਪਹਾੜ, ਜੀਜੇ ਦੀ ਸੜਕ ਹਾਦਸੇ 'ਚ ਮੌਤ
ਵਿਸ਼ਵ ਸਵਾਸਥ ਸੰਗਠਨ ਦੀ ਰਿਪੋਰਟ ਮੁਤਾਬਿਕ ਹਰ ਸਾਲ 20 ਲੱਖ ਲੋਕਾਂ ਦੀ ਲਿਵਰ ਦੀਆਂ ਬੀਮਾਰੀਆਂ ਕਾਰਨ ਮੌਤ ਹੁੰਦੀ ਹੈ। ਲਿਵਰ ਦੀਆਂ ਬੀਮਾਰੀਆਂ ਦੇ ਸਭ ਤੋਂ ਵੱਡੇ ਕਾਰਨ ਸ਼ਰਾਬ ਦਾ ਸੇਵਨ, ਮੋਟਾਪਾ ਅਤੇ ਸ਼ੂਗਰ ਹਨ। ਲੋਕ ਪੌਸ਼ਟਿਕ ਆਹਾਰ ਦਾ ਸੇਵਨ ਕਰਨ ਅਤੇ ਤੇਲ ਵਾਲੀਆਂ ਚੀਜਾਂ ਦੀ ਵਰਤੋਂ ਤੋਂ ਪ੍ਰਹੇਜ ਕਰਨ, ਸ਼ਰਾਬ ਅਤੇ ਸਿਗਰੇਟ ਦੀ ਵਰਤੋਂ ਬੰਦ ਕਰਨ, ਸ਼ੂਗਰ ਨੂੰ ਕੰਟਰੋਲ ਰੱਖਣ ਅਤੇ ਰੋਜ਼ਾਨਾ 20-30 ਮਿੰਟ ਸੈਰ ਅਤੇ ਕਸਰਤ ਕਰਨ, ਤਾਂ ਜੋ ਭਿਆਨਕ ਬੀਮਾਰੀਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਡਾ. ਸੁਨੀਤ ਕੁਮਾਰ ਹਿੰਦ ਤੇ ਹੋਰ ਮੌਜੂਦ ਸਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: 111 ਸਾਲਾ ਔਰਤ ਨੇ ਪੋਲਿੰਗ ਬੂਥ 'ਤੇ ਜਾ ਕੇ ਪਾਈ ਵੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e