226 ਸੰਸਦੀ ਸੀਟਾਂ ''ਤੇ ਹੁੰਦੀ ਹੈ ਸਭ ਤੋਂ ਘੱਟ ਵੋਟਿੰਗ, ਵੋਟ ਫ਼ੀਸਦੀ ਵਧਾਉਣ ਲਈ ਚੋਣ ਕਮਿਸ਼ਨ ਨੇ ਚੁੱਕਿਆ ਇਹ ਕਦਮ

04/06/2024 11:02:31 AM

ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਘੱਟ ਵੋਟਿੰਗ ਵਾਲੇ ਕੁੱਲ 266 ਸੰਸਦੀ ਹਲਕਿਆਂ ਦੀ ਪਛਾਣ ਕੀਤੀ ਹੈ ਅਤੇ ਉਹ ਲੋਕ ਸਭਾ ਚੋਣਾਂ ਵਿਚ ਇਨ੍ਹਾਂ ਹਲਕਿਆਂ ਵਿਚ ਵੋਟ ਫੀਸਦੀ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ 266 ਸੰਸਦੀ ਹਲਕਿਆਂ 'ਚੋਂ 215 ਪੇਂਡੂ ਖੇਤਰਾਂ 'ਚ ਹਨ। ਪ੍ਰਮੁੱਖ ਸ਼ਹਿਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਅਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਚੋਣਵੇਂ ਜ਼ਿਲ੍ਹਾ ਚੋਣ ਅਫ਼ਸਰਾਂ (ਡੀ.ਈ.ਓ.) ਨੇ ਚਿੰਨ੍ਹਿਤ ਸ਼ਹਿਰੀ ਅਤੇ ਪੇਂਡੂ ਲੋਕ ਸਭਾ ਸੀਟਾਂ 'ਤੇ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਇੱਥੇ ਚਰਚਾ ਕੀਤੀ। ਚੋਣ ਕਮਿਸ਼ਨ ਨੇ ਘੱਟ ਵੋਟਿੰਗ ਨੂੰ ਲੈ ਕੇ ਆਯੋਜਿਤ ਇਕ ਸੰਮੇਲਨ 'ਚ ਕਿਹਾ ਕਿ ਘੱਟ ਵੋਟਿੰਗ ਵਾਲੇ 266 ਸੰਸਦੀ ਹਲਕਿਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ 215 ਪੇਂਡੂ ਅਤੇ 51 ਸ਼ਹਿਰੀ ਖੇਤਰ ਹਨ। ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਮਹਾਰਾਸ਼ਟਰ, ਉੱਤਰਾਖੰਡ, ਤੇਲੰਗਾਨਾ, ਗੁਜਰਾਤ, ਪੰਜਾਬ, ਰਾਜਸਥਾਨ, ਜੰਮੂ ਅਤੇ ਕਸ਼ਮੀਰ ਅਤੇ ਝਾਰਖੰਡ ਸਮੇਤ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ 2019 ਦੀਆਂ ਲੋਕ ਸਭਾ ਚੋਣਾਂ 'ਚ ਰਾਸ਼ਟਰੀ ਔਸਤ 67.40 ਫੀਸਦੀ ਤੋਂ ਘੱਟ ਵੋਟਿੰਗ ਹੋਈ ਸੀ। ਭਾਗੀਦਾਰਾਂ ਨੂੰ ਸੰਬੋਧਿਤ ਕਰਦੇ ਹੋਏ, ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ 'ਚ 'ਇਕੋ ਜਿਹਾ ਰੁਖ ਸਾਰਿਆਂ ਲਈ ਉਪਯੁਕਤ ਹੈ' ਵਾਲਾ ਦ੍ਰਿਸ਼ਟੀਕੋਣ ਇਸ ਮਾਮਲੇ 'ਚ ਕੰਮ ਨਹੀਂ ਆਏਗਾ।

ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਅਤੇ ਹਿੱਸਿਆਂ ਲਈ ਵੱਖ-ਵੱਖ ਰਣਨੀਤੀਆਂ 'ਤੇ ਕੰਮ ਕਰਨ ਦੀ ਵਕਾਲਤ ਕੀਤੀ। 7 ਪੜਾਵਾਂ 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ 19 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਚਾਰ ਜੂਨ ਨੂੰ ਹੋਵੇਗੀ। ਕੁਮਾਰ ਨੇ ਵੋਟਿੰਗ ਕੇਂਦਰਾਂ 'ਤੇ ਸਹੂਲਤ ਪ੍ਰਦਾਨ ਕਰਨ ਦੀ ਤਿੰਨ-ਪੱਖੀ ਰਣਨੀਤੀ 'ਤੇ ਜ਼ੋਰ ਦਿੱਤਾ। ਜਿਵੇਂ ਕਿ ਲਾਈਨ ਪ੍ਰਬੰਧਨ, ਭੀੜ ਵਾਲੇ ਖੇਤਰਾਂ 'ਚ ਛਾਂਦਾਰ ਪਾਰਕਿੰਗ, ਟੀਚੇ ਨਾਲ ਲੋਕਾਂ ਤੱਕ ਪਹੁੰਚ ਅਤੇ ਸੰਪਰਕ ਯਕੀਨੀ ਕਰਨਾ ਅਤੇ ਵੋਟਿੰਗ ਦੇ ਦਿਨ ਲੋਕਾਂ ਨੂੰ ਵੋਟਿੰਗ ਕੇਂਦਰਾਂ 'ਤੇ ਆਉਣ ਲਈ ਰਾਜੀ ਕਰਨ ਲਈ ਆਰ.ਡਬਲਿਊ.ਏ., ਸਥਾਨਕ ਆਈਕਨ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਲੋਕਾਂ ਸਮੇਤ ਮਹੱਤਵਪੂਰਨ ਹਿੱਸੇਦਾਰਾਂ ਦੀ ਸ਼ਮੂਲੀਅਤ ਆਦਿ। ਉਨ੍ਹਾਂ ਨੇ ਅਧਿਕਾਰੀਆਂ ਨੇ ਕਿਹਾ ਕਿ ਭਾਗੀਦਾਰੀ ਵਧਾਉਣ ਅਤੇ ਵਿਵਹਾਰ ਤਬਦੀਲੀ ਲਈ ਬੂਥਵਾਰ ਕਾਰਜ ਯੋਜਨਾ ਤਿਆਰ ਕਰੋ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News