ਕਲਾਈਮੇਟ ਵਾਰੀਅਰ ਭੂਮੀ ਨੂੰ ਵਰਲਡ ਇਕਾਨਾਮਿਕ ਫੋਰਮ ਯੰਗ ਗਲੋਬਲ ਲੀਡਰ ਵਜੋਂ ਦੇ ਰਿਹਾ ਮਾਨਤਾ

04/05/2024 5:04:24 PM

ਮੁੰਬਈ (ਬਿਊਰੋ) - ਕਲਾਈਮੇਟ ਵਾਰੀਅਰ ਤੇ ਵਿਚਾਰਕ ਨੇਤਾ ਭੂਮੀ ਪੇਡਨੇਕਰ ਨੂੰ ਵਿਸ਼ਵ ਇਕਾਨਮੀ ਫੋਰਮ ਦੁਆਰਾ ਯੰਗ ਗਲੋਬਲ ਲੀਡਰ ਵਜੋਂ ਮਾਨਤਾ ਦਿੱਤੀ ਜਾ ਰਹੀ ਹੈ। ਉਸ ਨੂੰ ਇਸ ਸਾਲ ਦੇ ਅੰਤ ’ਚ ਜਨੇਵਾ ’ਚ ਵੱਕਾਰੀ 2024 ਕਲਾਸ ’ਚ ਸ਼ਾਮਲ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ

ਕੋਵਿਡ-19 ਮਹਾਮਾਰੀ ਦੌਰਾਨ ਜੀਵਨ ਬਚਾਉਣ ’ਚ ਇਸ ਦੇ ਸ਼ਾਨਦਾਰ ਕੰਮ ਦੇ ਨਾਲ-ਨਾਲ ਸਥਿਰਤਾ ਤੇ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਪੈਦਾ ਕਰਨ ’ਚ ਭੂਮੀ ਦੇ ਯੋਗਦਾਨ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਯੰਗ ਗਲੋਬਲ ਲੀਡਰਜ਼ ਕਮਿਊਨਿਟੀ ਦਾ ਉਦੇਸ਼ 40 ਸਾਲ ਤੋਂ ਘੱਟ ਉਮਰ ਦੇ ਉੱਤਮ ਵਿਅਕਤੀਆਂ ਨੂੰ ਪਛਾਣਨਾ ਤੇ ਉਨ੍ਹਾਂ ਦਾ ਸਨਮਾਨ ਕਰਨਾ ਹੈ, ਜੋ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਨਾਲ ਨਜਿੱਠ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News