ਟੋਰਾਂਟੋ ''ਚ 2 ਲੜਕੀਆਂ ਦਾ ਸਰੀਰਕ ਸ਼ੋਸ਼ਣ, ਪੁਲਸ ਨੇ ਜਾਰੀ ਕੀਤੀ ਫੋਟੋ

12/18/2017 12:03:42 AM

ਟੋਰਾਂਟੋ— ਟੋਰਾਂਟੋ ਪੁਲਸ ਸ਼ਹਿਰ ਦੇ ਡਾਊਨ ਟਾਊਨ ਇਲਾਕੇ 'ਚ ਦੋ ਵਿਅਕਤੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਖਿਲਾਫ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਦੋਵੇਂ ਵਿਅਕਤੀ ਏਸ਼ੀਆਈ ਹਨ।
ਪੁਲਸ ਦਾ ਕਹਿਣਾ ਹੈ ਕਿ 17 ਤੇ 18 ਸਾਲ ਦੀਆਂ ਦੋ ਲੜਕੀਆਂ ਸ਼ਨੀਵਾਰ ਨੂੰ ਡਾਊਨ ਟਾਊਨ ਇਲਾਕੇ 'ਚ ਦੋ ਵਿਅਕਤੀਆਂ ਨੂੰ ਮਿਲੀਆਂ ਸਨ ਤੇ ਉਹ ਪੁਰਸ਼ ਉਨ੍ਹਾਂ ਨੂੰ ਡੁੰਡਾ ਤੇ ਪਾਰਲੀਮੈਂਟ ਸਟ੍ਰੀਟ ਇਲਾਕੇ 'ਚ ਲੈ ਕੇ ਗਏ ਸਨ। ਉਥੇ ਦੋਵਾਂ ਪੁਰਸ਼ਾਂ ਨੇ ਲੜਕੀਆਂ ਦਾ ਸਰੀਰਕ ਸ਼ੋਸ਼ਣ ਕੀਤਾ। ਪੁਲਸ ਨੇ ਇਕ ਏਸ਼ੀਆਈ ਵਿਅਕਤੀ ਦੀ ਫੋਟੇ ਜਾਰੀ ਕੀਤੀ ਹੈ, ਜਿਸ ਨੂੰ ਜਾਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਉਸ ਦੀ ਉਮਰ 25 ਤੋਂ 35 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੂੰ ਇਕ ਹੋਰ ਵਿਅਕਤੀ ਦੀ ਭਾਲ ਹੈ, ਜਿਸ ਦੀ ਉਮਰ 25 ਸਾਲ ਹੈ ਤੇ ਕੱਦ ਪੰਜ ਫੁੱਟ ਪੰਜ ਇੰਚ ਹੈ। ਪੁਲਸ ਨੇ ਦੱਸਿਆ ਕਿ ਦੂਜੇ ਏਸ਼ੀਆਈ ਵਿਅਕਤੀ ਦੇ ਚਿਹਰੇ 'ਤੇ ਤਾਜ਼ਾ ਖਰੋਚ ਦਾ ਨਿਸ਼ਾਨ ਹੈ। ਪੁਲਸ ਨੇ ਇਸ ਸਬੰਧ 'ਚ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸੰਪਰਕ ਕਰੇ।


Related News