ਬਾਬਾ ਬਕਾਲਾ ਪੁਲਸ ਨੇ ਇਕ ਪਿਸਤੌਲ ਤੇ ਦਾਤਰ ਸਮੇਤ 2 ਦਬੋਚੇ
Tuesday, Apr 16, 2024 - 06:01 PM (IST)
ਬਾਬਾ ਬਕਾਲਾ ਸਾਹਿਬ (ਅਠੌਲ਼ਾ)-ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਬਾਬਾ ਬਕਾਲਾ ਸਾਹਿਬ ਪੁਲਸ ਵੱਲੋਂ ਇਕ ਪਿਸਤੌਲ, 3 ਜ਼ਿੰਦਾ ਰੌਂਦ ਅਤੇ ਇਕ ਦਾਤਰ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਸਬੰਧੀ ਡੀ. ਐੱਸ. ਪੀ. ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਚੌਕੀ ਇੰਚਾਰਜ ਬਾਬਾ ਬਕਾਲਾ ਸਾਹਿਬ, ਸਾਥੀ ਕਰਮਚਾਰੀਆਂ ਨਾਲ ਗਸ਼ਤ ਕਰ ਰਹੇ ਸੀ, ਜਦ ਪੁਲਸ ਪਾਰਟੀ ਉਥੇ ਪੁੱਜੀ ਤਾਂ ਸ਼ੱਕ ਦੇ ਆਧਾਰ ’ਤੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ ਇਕ ਪਿਸਟਲ, 3 ਜ਼ਿੰਦਾ ਰੌਂਦ ਤੇ ਇਕ ਦਾਤਰ ਬਰਾਮਦ ਕੀਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸੇਵਾ ਕੇਂਦਰ 'ਚ ਕੰਮ ਕਰਵਾਉਣ ਆਈ ਔਰਤ ਨੂੰ ਨੌਜਵਾਨ ਨੇ ਕਿਰਚਾਂ ਨਾਲ ਵੱਡਿਆ
ਮੁਲਜ਼ਮਾਂ ਦੀ ਪਛਾਣ ਬਸੰਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਹਰਦਿਆਲ ਸਿੰਘ ਲੇਡੀਜ਼ ਰੋਡ, ਬਾਬਾ ਬਕਾਲਾ ਸਾਹਿਬ ਵਜੋਂ ਹੋਈ ਹੈ । ਮੁਲਜ਼ਮਾਂ ਖ਼ਿਲਾਫ਼ ਥਾਣਾ ਬਿਆਸ ਵਿਖੇ ਕੇਸ ਦਰਜ ਕਰ ਕੇ ਮਾਣਯੋਗ ਐੱਸ. ਡੀ. ਜੇ. ਐੱਮ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ ।
ਇਹ ਵੀ ਪੜ੍ਹੋ- ਪਤੀ-ਪਤਨੀ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਘਰ 'ਚ ਦਾਖਲ ਹੋਏ ਦਿੱਤਾ ਵਾਰਦਾਤ ਨੂੰ ਅੰਜਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8