...ਤਾਂ ਇਸ ਦਿਨ ਰਿਲੀਜ਼ ਹੋਵੇਗਾ ਅੱਲੂ ਅਰਜੁਨ ਦੀ 'ਪੁਸ਼ਪਾ 2' ਦਾ ਟੀਜ਼ਰ

04/03/2024 10:47:32 AM

ਮੁੰਬਈ (ਬਿਊਰੋ) : ਸੁਪਰਸਟਾਰ ਅੱਲੂ ਅਰਜੁਨ ਦੀ ਬਹੁਤ ਉਡੀਕੀ ਜਾ ਰਹੀ ਸੀਕਵਲ ਫ਼ਿਲਮ 'ਪੁਸ਼ਪਾ : ਦਿ ਰੂਲ' ਦੇ ਟੀਜ਼ਰ ਦੀ ਰਿਲੀਜ਼ਿੰਗ ਦਾ ਐਲਾਨ ਹੋ ਗਿਆ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਫ਼ਿਲਮ ਮੇਕਰਸ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਅਜਿਹੇ 'ਚ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਵਧਾਉਣ ਲਈ ਉਨ੍ਹਾਂ ਨੇ ਇਸ ਫ਼ਿਲਮ ਦੀ ਰਿਲੀਜ਼ ਲਈ ਖ਼ਾਸ ਤਰੀਕ ਚੁਣੀ ਹੈ। ਮੇਕਰਸ ਮੁਤਾਬਕ, ਫ਼ਿਲਮ ਦਾ ਟੀਜ਼ਰ ਅੱਲੂ ਅਰਜੁਨ ਦੇ ਜਨਮਦਿਨ 'ਤੇ ਰਿਲੀਜ਼ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਦੱਸ ਦਈਏ ਕਿ ਅੱਲੂ ਅਰਜੁਨ 8 ਅਪ੍ਰੈਲ ਨੂੰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਉਸੇ ਦਿਨ ਨਿਰਮਾਤਾਵਾਂ ਨੇ 'ਪੁਸ਼ਪਾ: ਦਿ ਰੂਲ' ਦਾ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ ਅੱਲੂ ਅਰਜੁਨ ਨੇ ਆਪਣੀ ਆਉਣ ਵਾਲੀ ਫ਼ਿਲਮ 'ਪੁਸ਼ਪਾ 2' ਦਾ ਨਵਾਂ ਪੋਸਟਰ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਪੋਸਟਰ ਨਾਲ ਕੈਪਸ਼ਨ 'ਚ ਪ੍ਰਸ਼ੰਸਕਾਂ ਨੂੰ ਟੀਜ਼ਰ ਰਿਲੀਜ਼ ਦੀ ਤਰੀਕ ਦੱਸੀ ਹੈ। ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ 'ਚ ਅਦਾਕਾਰ ਦੇ ਪੈਰ ਨਜ਼ਰ ਆ ਰਹੇ ਹਨ ਅਤੇ ਲਾਲ ਰੰਗ ਚਾਰੇ ਪਾਸੇ ਖਿਲਰਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪੋਸਟਰ 'ਚ ਉਨ੍ਹਾਂ ਨੇ ਘੁੰਗਰੂ ਵੀ ਪਾਏ ਹੋਏ ਹਨ ਅਤੇ ਪੈਰਾਂ ਹੇਠਾਂ ਇੱਕ ਦੀਵਾ ਵੀ ਬਲ ਰਿਹਾ ਹੈ। 

ਇੰਨਾ ਹੀ ਨਹੀਂ, ਮਿਰਾਸਲੋ ਕੁਬਾ ਬ੍ਰੋਜ਼ੇਕ ਦੁਆਰਾ ਕੈਪਚਰ ਕੀਤੇ ਗਏ ਵਿਜ਼ੂਅਲ ਫ਼ਿਲਮ ਨੂੰ ਮਜ਼ਬੂਤ ​​​ਬਣਾਉਣਗੇ। ਨਾਲ ਹੀ ਰਾਮਾ ਕ੍ਰਿਸ਼ਨਾ ਅਤੇ ਐਨ ਮੋਨਿਕਾ ਪ੍ਰੋਡਕਸ਼ਨ ਡਿਜ਼ਾਈਨ ਟੀਮ ਨੇ ਇਸ ਫ਼ਿਲਮ ਨੂੰ ਪ੍ਰਸ਼ੰਸਕਾਂ ਲਈ 'ਵਨਸ ਇਨ ਅ ਲਾਈਫ ਟਾਈਮ ਐਕਸਪੀਰੀਅੰਸ' ਬਣਾਉਣ ਦਾ ਵਾਅਦਾ ਕੀਤਾ ਹੈ। ਇਹ ਫ਼ਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਤਰੀਕ 'ਤੇ ਅਜੇ ਦੇਵਗਨ ਦੀ ਫ੍ਰੈਂਚਾਇਜ਼ੀ 'ਸਿੰਘਮ' ਦਾ ਸੀਕਵਲ ਵੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਕਰੀਨਾ ਕਪੂਰ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ, ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News