ਟੋਰਾਂਟੋ ''ਚ ਔਰਤ ’ਤੇ ਹਮਲੇ ਦੇ ਦੋਸ਼ ''ਚ ਭਾਰਤੀ ਵਿਅਕਤੀ ਗ੍ਰਿਫ਼ਤਾਰ
Tuesday, Apr 02, 2024 - 05:47 PM (IST)
ਟੋਰਾਂਟੋ- ਟੋਰਾਂਟੋ ਪੁਲਸ ਨੇ ਪਿਛਲੇ ਸ਼ਨੀਵਾਰ ਨੂੰ ਡੌਨ ਮਿਲਜ਼ ਸਬਵੇਅ ਸਟੇਸ਼ਨ ਨੇੜੇ ਆਪਣੇ ਬੱਚਿਆਂ ਨਾਲ ਪੈਦਲ ਜਾ ਰਹੀ ਇਕ ਔਰਤ 'ਤੇ ਕਥਿਤ ਤੌਰ 'ਤੇ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਅਕਤੀ ਦੀ ਪਛਾਣ 43 ਸਾਲ ਦੇ ਸੁਰੇਸ਼ ਨਿਤਿਆਨੰਥਨ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਵਿਟਰਜ਼ਰਲੈਂਡ ਦੇ ਸਕੀ ਰਿਜ਼ੋਰਟ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 3 ਲੋਕਾਂ ਦੀ ਮੌਤ
ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਪੀੜਤਾ ਆਪਣੇ ਬੱਚਿਆਂ ਨਾਲ ਸ਼ਨੀਵਾਰ, 30 ਮਾਰਚ ਨੂੰ ਦੁਪਹਿਰ 12:30 ਵਜੇ ਸਟੇਸ਼ਨ ਦੇ ਨੇੜੇ ਪੈਦਲ ਜਾ ਰਹੀ ਸੀ, ਉਦੋਂ ਸੁਰੇਸ਼ ਨੇ ਪੀੜਤਾ ਦੇ ਬੱਚਿਆਂ ਪ੍ਰਤੀ ਟਿੱਪਣੀ ਕੀਤੀ, ਜਿਸ ਤੋਂ ਬਾਅਦ ਪੀੜਤਾ ਨੂੰ ਸ਼ੱਕੀ ਨੂੰ ਜਵਾਬ ਦੇਣਾ ਪਿਆ। ਪੁਲਸ ਮੁਤਾਬਕ ਜਦੋਂ ਔਰਤ ਨੇ ਸ਼ੱਕੀ ਨੂੰ ਜਵਾਬ ਦਿੱਤਾ ਤਾਂ ਉਹ ਹਿੰਸਕ ਹੋ ਗਿਆ ਅਤੇ ਉਸ ਨੂੰ ਲੱਤਾਂ ਮਾਰੀਆਂ ਅਤੇ ਕਿਸੇ ਚੀਜ਼ ਨਾਲ ਉਸ ਦੇ ਸਿਰ 'ਤੇ ਕਈ ਵਾਰ ਕੀਤੇ। ਇਸ ਕਾਰਨ ਪੀੜਤਾ ਦਾ ਫੋਨ ਡਿੱਗ ਗਿਆ ਅਤੇ ਉਹ ਟੁੱਟ ਗਿਆ।
ਇਹ ਵੀ ਪੜ੍ਹੋ: ਭਾਰਤ 'ਚ ਚੋਣਾਂ ਤੋਂ ਬਾਅਦ ਸੁਧਰ ਸਕਦੇ ਹਨ ਭਾਰਤ-ਪਾਕਿ ਸਬੰਧ : ਰੱਖਿਆ ਮੰਤਰੀ ਆਸਿਫ਼
ਪੁਲਸ ਨੇ ਅੱਗੇ ਦੋਸ਼ ਲਗਾਇਆ ਕਿ ਸੁਰੇਸ਼ ਨੇ ਪੈਦਲ ਭੱਜਣ ਤੋਂ ਪਹਿਲਾਂ ਪੀੜਤਾ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਟੋਰਾਂਟੋ ਪੁਲਸ ਨੇ 43 ਸਾਲਾ ਸੁਰੇਸ਼ ਨਿਤਿਯਾਨਥਨ 'ਤੇ ਹਥਿਆਰ ਨਾਲ ਹਮਲਾ ਕਰਨ, ਸਰੀਰਕ ਨੁਕਸਾਨ ਪਹੁੰਚਾਉਣ, ਧਮਕੀਆਂ/ਮੌਤ ਅਤੇ 5,000 ਡਾਲਰ ਤੋਂ ਵੱਧ ਦੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਹਮਲੇ ਮਗਰੋਂ ਔਰਤ ਦਾ ਨੇੜਲੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਨੇ ਸਰਵੇਲੈਂਸ ਕੈਮਰੇ ਵਿਚ ਰਿਕਾਰਡ ਵੀਡੀਓ ਰਾਹੀਂ ਸ਼ੱਕੀ ਦੀਆਂ ਤਸਵੀਰਾਂ ਜਨਤਕ ਕਰਕੇ ਉਸ ਨੂੰ ਜਲਦ ਹੀ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਮੈਕਸੀਕੋ ਤੋਂ ਗੈਰ-ਕਾਨੂੰਨੀ ਢੰਗ ਨਾਲ US 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 8 ਚੀਨੀ ਨਾਗਰਿਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।