ਤਾਈਵਾਨ ਨੇ ਜਿੱਤੀ ਕੋਰੋਨਾ ਜੰਗ, ਮਹਾਮਾਰੀ ਦੇ ਅਗਲੇ ਦੌਰ ਨਾਲ ਨਜਿੱਠਣ ਲਈ ਤਿਆਰ

Tuesday, Jun 16, 2020 - 06:04 PM (IST)

ਤਾਈਵਾਨ ਨੇ ਜਿੱਤੀ ਕੋਰੋਨਾ ਜੰਗ, ਮਹਾਮਾਰੀ ਦੇ ਅਗਲੇ ਦੌਰ ਨਾਲ ਨਜਿੱਠਣ ਲਈ ਤਿਆਰ

ਤਾਏਪਈ (ਬਿਊਰੋ): ਤਾਈਵਾਨ ਉਹਨਾਂ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ ਜਿਸ ਨੇ ਕੋਰੋਨਾਵਾਇਰਸ ਵਿਰੁੱਧ ਜੰਗ ਨੂੰ ਜਿੱਤਣ `ਚ ਸਫ਼ਲਤਾ ਹਾਸਲ ਕੀਤੀ ਹੈ। ਕੋਰੋਨਾ ਦੀ ਲੜੀ ਨੂੰ ਤੋੜਨ ਤੋਂ ਬਾਅਦ ਹੁਣ ਤਾਈਵਾਨ ਨੇ ਮਹਾਮਾਰੀ ਦੇ ਅਗਲੇ ਦੌਰ ਨਾਲ ਨਜਿੱਠਣ ਲਈ ਖਾਣੇ ਦੇ ਭੰਡਾਰ, ਸਰਜੀਕਲ ਮਾਸਕ, ਵੈਂਟੀਲੇਟਰ ਅਤੇ ਹੋਰ ਜ਼ਰੂਰੀ ਸਾਜੋ ਸਾਮਾਨ ਨੂੰ ਵੀ ਜਮ੍ਹਾਂ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਚੀਨ ਦੇ ਦਬਾਅ ਕਾਰਨ ਤਾਈਵਾਨ ਨੂੰ WHO (ਵਿਸ਼ਵ ਸਿਹਤ ਸੰਗਠਨ) ਅਤੇ ਹੋਰ ਆਲਮੀ ਸੰਸਥਾਵਾਂ ਤੋਂ ਬਾਹਰ ਰੱਖਿਆ ਗਿਆ ਹੈ। ਨਤੀਜੇ ਵਜੋਂ ਤਾਈਵਾਨ ਨੂੰ ਖੁਦ ਹੀ ਇਸ ਲਾਗ ਦੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ। ਇਹ ਉਹਨਾਂ ਦੇਸ਼ਾਂ ਲਈ ਸਬਕ ਵੀ ਹੈ ਜੋ ਇਸ ਲਾਗ ਦੀ ਬਿਮਾਰੀ ਨਾਲ ਲੜਨ ਦੀ ਜਦੋ-ਜਹਿਦ ਵਿੱਚ ਹਨ।

ਪੜ੍ਹੋ ਇਹ ਅਹਿਮ ਖਬਰ- ਚੀਨ ਦੀ ਰਾਜਧਾਨੀ ਬੀਜਿੰਗ 'ਚ ਕੋਰੋਨਾ ਲਾਗ ਦੀ ਬਿਮਾਰੀ ਦੇ ਮਾਮਲੇ ਮੁੜ ਵਧੇ, ਤਾਲਾਬੰਦੀ ਲਾਗੂ

ਇੱਥੇ ਦੱਸ ਦਈਏ ਕਿ ਤਾਈਵਾਨ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਜਨਵਰੀ `ਚ ਸਾਹਮਣੇ ਆਇਆ ਸੀ। 24 ਮਿਲੀਅਨ ਦੀ ਆਬਾਦੀ ਵਾਲੇ ਇਸ ਟਾਪੂ ਨੇ 500 ਤੋਂ ਘੱਟ  ਕੋਰੋਨਾ ਲਾਗ  ਦੀ ਬਿਮਾਰੀ ਦੇ ਮਾਮਲੇ ਅਤੇ ਸਿਰਫ 7 ਮੌਤਾਂ ਦਰਜ ਕੀਤੀਆਂ ਹਨ। ਤਾਈਵਾਨ ਨੇ ਪੂਰੇ ਵਿਸ਼ਵ ਤੋਂ ਉਲਟ ਨਾ ਤਾਂ ਸਕੂਲਾਂ ਨੂੰ ਬੰਦ ਕੀਤਾ ਅਤੇ ਨਾ ਹੀ ਆਪਣੇ ਦੇਸ਼ ਦੀ ਅਰਥਿਕਤਾ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਿੱਤਾ।


author

Vandana

Content Editor

Related News