ਸੀਰੀਆ ਰਸਾਇਣਕ ਹਥਿਆਰ ਦੀ ਦੁਬਾਰਾ ਵਰਤੋਂ ਕਰਦਾ ਹੈ ਤਾਂ ਬਦਲ ਤਿਆਰ : ਬ੍ਰਿਟੇਨ

Sunday, Apr 15, 2018 - 07:08 PM (IST)

ਸੀਰੀਆ ਰਸਾਇਣਕ ਹਥਿਆਰ ਦੀ ਦੁਬਾਰਾ ਵਰਤੋਂ ਕਰਦਾ ਹੈ ਤਾਂ ਬਦਲ ਤਿਆਰ : ਬ੍ਰਿਟੇਨ

ਲੰਡਨ— ਬ੍ਰਿਟੇਨ ਦੇ ਵਿਦੇਸ਼ ਮੰਤਰੀ ਬੋਰਿਸ ਜੋਨਸਨ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਦੁਬਾਰਾ ਆਪਣੇ ਨਾਗਰਿਕਾਂ ਦੇ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਬ੍ਰਿਟੇਨ ਆਪਣੇ ਸਹਿਯੋਗੀਆਂ ਦੇ ਨਾਲ ਇਸ ਦੇ ਵਿਕਲਪ 'ਤੇ ਅਧਿਐਨ ਕਰੇਗਾ ਪਰ ਉਨ੍ਹਾਂ ਦੀ ਅਜੇ ਅਜਿਹੀ ਕੋਈ ਯੋਜਨਾ ਨਹੀਂ ਹੈ।
ਜੋਨਸਨ ਨੇ ਸ਼ਨੀਵਾਰ ਨੂੰ ਸੀਰੀਆ 'ਚ ਹਮਲਾ ਕਰਨ ਦੇ ਅਮਰੀਕਾ ਤੇ ਫਰਾਂਸ ਦੇ ਨਾਲ ਸ਼ਾਮਲ ਹੋਣ ਦੇ ਪ੍ਰਧਾਨ ਮੰਤਰੀ ਥੇਰੇਸਾ ਮੇਅ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਰਸਾਇਣਕ ਹਥਿਆਰਾਂ ਦੀ ਵਰਤੋ ਨੂੰ ਰੋਕਣ ਲਈ ਸਹੀ ਫੈਸਲਾ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਹਮਲਿਆਂ ਲਈ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ ਕਿਉਂਕਿ ਹੁਣ ਅਸਦ ਸਰਕਾਰ ਆਪਣੇ ਨਾਗਰਿਕਾਂ 'ਤੇ ਇਕ ਹੋਰ ਹਮਲਾ ਕਰਨ ਦੀ ਮੂਰਖਤਾ ਨਹੀਂ ਕਰੇਗੀ।


Related News