ਲੁਧਿਆਣੇ ਪਹੁੰਚੀ ਉੱਤਰ ਪ੍ਰਦੇਸ਼ ਪੁਲਸ, ਫੜ ਲਿਆ ਭੇਸ ਬਦਲ ਕੇ ਰਹਿ ਰਿਹਾ ਕਾਤਲ

Saturday, Dec 06, 2025 - 02:19 PM (IST)

ਲੁਧਿਆਣੇ ਪਹੁੰਚੀ ਉੱਤਰ ਪ੍ਰਦੇਸ਼ ਪੁਲਸ, ਫੜ ਲਿਆ ਭੇਸ ਬਦਲ ਕੇ ਰਹਿ ਰਿਹਾ ਕਾਤਲ

ਲੁਧਿਆਣਾ (ਰਾਜ)- 4 ਕਤਲਾਂ ਦੇ ਮਾਮਲਿਆਂ ’ਚ ਲੋੜੀਂਦਾ ਅਤੇ 25,000 ਰੁਪਏ ਦਾ ਇਨਾਮੀ ਖਤਰਨਾਕ ਅਪਰਾਧੀ ਸੁਬੋਧ ਰਾਏ ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਗਿਆ। ਪਟਨਾ ਪੁਲਸ ਨੇ ਵੀਰਵਾਰ ਰਾਤ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਦੇ ਰਮੇਸ਼ ਨਗਰ ਤੋਂ ਦਬੋਚ ਲਿਆ। ਸੁਬੋਧ ਮੂਲ ਰੂਪ ਤੋਂ ਥਾਣਾ ਦੀਘਾ ਇਲਾਕੇ ਕੋਲ ਦਿਆਰਾ ਦਾ ਰਹਿਣ ਵਾਲਾ ਹੈ, ਜੋ ਇਸ ਸਾਲ ਜਨਵਰੀ ਵਿਚ ਮਨੇਰ ਇਲਾਕੇ ’ਚ ਜ਼ਮੀਨ ਵਿਵਾਦ ਨੂੰ ਲੈ ਕੇ ਹੋਏ ਕਤਲ ਦੇ ਮਾਮਲੇ ਵਿਚ ਨਾਮਜ਼ਦ ਸੀ। ਕਤਲ ਤੋਂ ਬਾਅਦ ਤੋਂ ਉਹ ਫਰਾਰ ਚੱਲ ਰਿਹਾ ਸੀ। ਲਗਾਤਾਰ ਛਾਪੇਮਾਰੀ ਤੋਂ ਬਚਣ ਲਈ ਸੁਬੋਧ ਪਹਿਲਾਂ ਬਿਹਾਰ ’ਚ ਟਿਕਾਣੇ ਬਦਲਦਾ ਰਿਹਾ ਅਤੇ ਕਰੀਬ 6 ਮਹੀਨੇ ਪਹਿਲਾਂ ਲੁਧਿਆਣਾ ਪੁੱਜ ਗਿਆ।

ਇਥੇ ਉਸ ਨੇ ਆਪਣੇ ਭਰਾ ਦੇ ਛੋਟੇ ਜਿਹੇ ਹੋਟਲ ’ਚ ਕੰਮ ਸ਼ੁਰੂ ਕਰ ਦਿੱਤਾ। ਪੁਲਸ ਦੀਆਂ ਨਜ਼ਰਾਂ ਤੋਂ ਬਚਣ ਲਈ ਉਸ ਨੇ ਆਪਣਾ ਨਾਂ ਅਤੇ ਹੁਲੀਆ ਤੱਕ ਬਦਲ ਲਿਆ ਪਰ ਉਸ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਇਨਪੁਟ ਪੁਲਸ ਕੋਲ ਪਹਿਲਾਂ ਤੋਂ ਮੌਜੂਦ ਸਨ। ਕਰੀਬ 5 ਦਿਨ ਪਹਿਲਾਂ ਪਟਨਾ ਪੁਲਸ ਦੇ ਸਪੈਸ਼ਲ ਸੈੱਲ ਨੂੰ ਸੂਚਨਾ ਮਿਲੀ ਸੀ ਕਿ ਸੁਬੋਧ ਲੁਧਿਆਣਾ ’ਚ ਲੁਕਿਆ ਬੈਠਾ ਹੈ। ਯੂ. ਪੀ. ਦੀ ਪਟਨਾ ਪੁਲਸ ਦੀ ਟੀਮ ਤੁਰੰਤ ਰਵਾਨਾ ਹੋਈ ਅਤੇ ਵੀਰਵਾਰ ਰਾਤ ਘੇਰਾਬੰਦੀ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੁਣ ਪੁਲਸ ਉਸ ਨੂੰ ਟ੍ਰੇਨ ਦੇ ਜ਼ਰੀਏ ਮੁਲਜ਼ਮ ਸੁਬੋਧ ਨੂੰ ਪਟਨਾ ਲੈ ਗਈ ਹੈ।


author

Anmol Tagra

Content Editor

Related News