ਜਾਪਾਨ ''ਚ ਚਲਾਈ ਗਈ ਬਿੱਲੀਆਂ ਲਈ ਸਪੈਸ਼ਲ ਟਰੇਨ, ਵਜ੍ਹਾ ਤੁਹਾਨੂੰ ਵੀ ਸੋਚਣ ਲਈ ਕਰ ਦੇਵੇਗੀ ਮਜ਼ਬੂਰ

09/11/2017 12:39:43 PM

ਓਗਾਕੀ— ਜਾਪਾਨ ਦੇ ਬਾਰੇ ਵਿਚ ਕਿਹਾ ਜਾਂਦਾ ਹੈ ਕਿ ਉੱਥੇ ਦੇ ਲੋਕ ਬਿੱਲੀਆਂ ਨਾਲ ਬਹੁਤ ਪਿਆਰ ਕਰਦੇ ਹਨ। ਐਤਵਾਰ ਨੂੰ ਬਿੱਲੀਆਂ ਲਈ ਸਪੈਸ਼ਲ ਟ੍ਰੇਨ ਚਲਾ ਕੇ ਜਾਪਾਨ ਨੇ ਇਸ ਗੱਲ ਦਾ ਸਬੂਤ ਵੀ ਦੇ ਦਿੱਤਾ। ਦਰਅਸਲ ਕੇਂਦਰੀ ਜਾਪਾਨ ਦੇ ਓਗਾਕੀ ਵਿਚ ਐਤਵਾਰ ਨੂੰ ਲੋਕਾਂ ਨੇ ਰੇਲਵੇ ਆਪਰੇਟਰ ਨਾਲ ਮਿਲ ਕੇ ਇਕ ਲੋਕਲ ਟ੍ਰੇਨ ਚਲਾਈ, ਜਿਸ ਵਿਚ ਪਹਿਲੇ ਦਿਨ 40 ਯਾਤਰੀ ਸਵਾਰ ਹੋਏ। ਖਾਸ ਗੱਲ ਇਹ ਹੈ ਕਿ ਇਨ੍ਹਾਂ 40 ਮੁਸਾਫਰਾਂ ਵਿਚੋਂ 30 ਨੇ ਬਿੱਲੀਆਂ ਨਾਲ ਸਫਰ ਕੀਤਾ।
ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਇਹ ਖਾਸ ਟ੍ਰੇਨ
ਜਾਪਾਨ ਵਿਚ ਇਸ ਤਰ੍ਹਾਂ ਦੀ ਟ੍ਰੇਨ ਚਲਾਉਣ ਦਾ ਖਾਸ ਮਕਸਦ ਬਿੱਲੀਆਂ ਦੀ ਹੱਤਿਆ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ। ਇਸ ਪ੍ਰਬੰਧ ਨਾਲ ਜੋ ਵੀ ਕਮਾਈ ਹੋਈ, ਉਸ ਨੂੰ ਸ਼ਹਿਰ ਦੀਆਂ ਬਿੱਲੀਆਂ ਦੀ ਦੇਖਭਾਲ ਲਈ ਖਰਚ ਕੀਤਾ ਜਾਵੇਗਾ। ਪੱਛਮੀ ਜਾਪਾਨ ਦੇ ਇਕ ਯਾਤਰੀ ਮਿਕਿਕੋ ਹਯਾਸ਼ੀ ਨੇ ਇਸ ਸਬੰਧ ਵਿਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਪ੍ਰਬੰਧ ਨਾਲ ਬਹੁਤ ਸਾਰੇ ਲੋਕ ਜਾਗਰੂਕ ਹੋਣਗੇ ਅਤੇ ਬਿੱਲੀਆਂ ਦੀ ਹੱਤਿਆ ਨੂੰ ਰੋਕਣ ਦੀ ਕੋਸ਼ਿਸ਼ ਕਰਣਗੇ।
ਟ੍ਰੇਨ ਵਿਚ ਬਿੱਲੀ ਨਾਲ ਮਸਤੀ ਕਰਦਾ ਯਾਤਰੀ
ਜਾਪਾਨ ਵਿਚ ਬਿੱਲੀਆਂ ਦੇ ਰੱਖ-ਰਖਾਅ ਦੀ ਗਿਣਤੀ ਸਾਲ 2016 ਵਿਚ 72,624 ਸੀ, ਜਦਕਿ 2004 ਵਿਚ 237,246 ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਲ 2004 ਤੋਂ ਲੈ ਕੇ ਸਾਲ 2016 ਤੱਕ ਬਿੱਲੀਆਂ ਦੀ ਗਿਣਤੀ ਵਿਚ ਕਿੰਨੀ ਗਿਰਾਵਟ ਹੋਈ ਹੈ। ਜਾਪਾਨ ਵਿਚ ਅਜੇ ਬਿੱਲੀਆਂ ਦੀ ਗਿਣਤੀ 9.8 ਮਿਲੀਅਨ ਹੈ। ਦੱਸ ਦਈਏ ਕਿ ਇਸ ਪ੍ਰੋਗਰਾਮ ਦਾ ਪ੍ਰਬੰਧ ਯੋਰੋ ਰੇਲਵੇ ਕੰਪਨੀ ਲਿਮੀਟਡ ਅਤੇ ਇਕ ਗੈਰ-ਸਰਕਾਰੀ ਸੰਗਠਨ ਵੱਲੋਂ ਕੀਤਾ ਗਿਆ ਸੀ।


Related News