ਚਾਚੀ ਨੇ 3 ਸਾਲ ਦੇ ਭਤੀਜੇ ਦੀ ਲਈ ਜਾਨ, ਵਜ੍ਹਾ ਕਰ ਦੇਵੇਗੀ ਹੈਰਾਨ

05/20/2024 5:27:12 PM

ਔਰੰਗਾਬਾਦ- ਅੱਜ ਦੇ ਸਮੇਂ ਵਿਚ ਸਾਂਝੇ ਪਰਿਵਾਰ ਘੱਟ ਹੁੰਦੇ ਜਾ ਰਹੇ ਹਨ, ਇਸ ਦੇ ਪਿੱਛੇ ਕਈ ਕਾਰਨ ਹਨ। ਆਪਸੀ ਪਿਆਰ ਇਨਸਾਨ ਵਿਚ ਘੱਟਦਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਔਰਗਾਬਾਦ ਤੋਂ ਇਨਸਾਨੀਅਤ ਅਤੇ ਰਿਸ਼ਤੇ ਦੇ ਘਾਣ ਕਰਨ ਦਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਚਾਚੀ ਨੇ ਆਪਣੇ 3 ਸਾਲ ਦੇ ਮਾਸੂਮ ਭਤੀਜੇ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਵਿਨੋਦ ਯਾਦਵ ਦੇ ਤਿੰਨ ਸਾਲਾ ਪੁੱਤਰ ਪ੍ਰਿੰਸ ਕੁਮਾਰ ਦੇ ਰੂਪ ਵਿਚ ਹੋਈ ਹੈ। ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।

ਇਹ ਵੀ ਪੜ੍ਹੋ- ਜਹਾਜ਼ ਦੇ ਉਡਾਣ ਭਰਨ ਦੇ ਕੁਝ ਮਿੰਟ ਬਾਅਦ ਇੰਜਣ 'ਚ ਲੱਗੀ ਅੱਗ, ਸਵਾਰ ਸਨ 179 ਯਾਤਰੀ

ਇਸ ਪੂਰੇ ਮਾਮਲੇ 'ਚ ਬੱਚੇ ਦੇ ਦਾਦਾ ਸਤੇਂਦਰ ਯਾਦਵ ਨੇ ਹੈਰਾਨ ਕਰ ਦੇਣ ਵਾਲੀ ਗੱਲ ਦੱਸੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ। ਪ੍ਰਮੋਦ ਯਾਦਵ ਅਤੇ ਵਿਨੋਦ ਯਾਦਵ। ਦੋਹਾਂ ਦਾ ਵਿਆਹ ਹੋ ਗਿਆ ਹੈ। ਵੱਡੇ ਪੁੱਤਰ ਪ੍ਰਮੋਦ ਯਾਦਵ ਅਤੇ ਉਸ ਦੀ ਪਤਨੀ ਰੇਨੂੰ ਦੀਆਂ ਤਿੰਨ ਧੀਆਂ ਹਨ। ਛੋਟੇ ਵਾਲੇ ਪੁੱਤਰ ਵਿਨੋਦ ਅਤੇ ਉਸ ਦੀ ਪਤਨੀ ਕਿਰਨ ਦੇਵੀ ਦਾ ਇਕ ਪੁੱਤਰ ਸੀ। ਵੱਡੀ ਵਾਲੀ ਨੂੰਹ ਰੇਨੂੰ ਦੇ ਪੁੱਤਰ ਨਹੀਂ ਹੋ ਰਿਹਾ ਸੀ ਤਾਂ ਉਹ ਭਤੀਜੇ ਨਾਲ ਈਰਖਾ ਕਰਦੀ ਸੀ।

ਇਹ ਵੀ ਪੜ੍ਹੋ- ਵੱਡਾ ਹਾਦਸਾ; ਫਲਾਈਓਵਰ ਤੋਂ ਹੇਠਾਂ ਡਿੱਗੀ ਯਾਤਰੀਆਂ ਨਾਲ ਭਰੀ ਬੱਸ

ਦੋਸ਼ ਹੈ ਕਿ ਰੇਨੂੰ ਨੇ ਸ਼ਨੀਵਾਰ ਦੀ ਸ਼ਾਮ ਨੂੰ ਆਪਣੇ ਭਤੀਜੇ ਪ੍ਰਿੰਸ ਕੁਮਾਰ ਨੂੰ ਗਲਿਆਰੇ ਵੱਲ ਲੈ ਗਏ ਅਤੇ ਉੱਥੇ ਗਿਲਾਸ ਵਿਚ ਜ਼ਹਿਰ ਘੋਲ ਕੇ ਪਿਲਾ ਦਿੱਤੀ। ਜ਼ਹਿਰ ਪੀਣ ਮਗਰੋਂ ਪ੍ਰਿੰਸ ਨੂੰ ਉਲਟੀਆਂ ਆਉਣ ਲੱਗਣੀਆਂ। ਪ੍ਰਿੰਸ ਰੋਂਦੇ ਹੋਏ ਘਰ ਆਇਆ ਅਤੇ ਆਪਣੀ ਦਾਦੀ ਮਹੇਸ਼ਵਰੀ ਦੇਵੀ ਨੂੰ ਕਿਹਾ ਕਿ ਚਾਚੀ ਨੇ ਦਵਾਈ ਪਿਲਾਈ ਹੈ। ਇਸ ਤੋਂ ਬਾਅਦ ਪ੍ਰਿੰਸ ਦੇ ਪਿਤਾ ਵਿਨੋਦ ਯਾਦਵ ਹਫੜਾ-ਦਫੜੀ ਵਿਚ ਪ੍ਰਿੰਸ ਨੂੰ ਹਸਪਤਾਲ ਲੈ ਕੇ ਗਏ ਅਤੇ ਇਲਾਜ ਕਰਵਾਇਆ। ਇਲਾਜ ਮਗਰੋਂ ਹਾਲਤ ਵਿਚ ਹੋਇਆ ਸੁਧਾਰ ਹੋਇਆ ਤਾਂ ਪਰਿਵਾਰ ਵਾਲੇ ਘਰ ਲੈ ਗਏ।

ਇਹ ਵੀ ਪੜ੍ਹੋ- 'ਆਪ' ਨੂੰ ਚੁਣੌਤੀ ਮੰਨਦੀ ਹੈ BJP, ਸਾਨੂੰ ਕੁਚਲਣ ਲਈ ਸ਼ੁਰੂ ਕੀਤਾ 'ਆਪ੍ਰੇਸ਼ਨ ਝਾੜੂ' : CM ਕੇਜਰੀਵਾਲ

ਹਾਲਾਂਕਿ ਰਾਤ ਕਰੀਬ 11 ਵਜੇ ਫਿਰ ਪ੍ਰਿੰਸ ਨੂੰ ਉਲਟੀਆਂ ਹੋਣ ਲੱਗੀਆਂ ਅਤੇ ਪਿਆਸ ਲੱਗਣ ਲੱਗੀ। ਐਤਵਾਰ 19 ਮਈ ਦੀ ਸਵੇਰ ਨੂੰ ਫਿਰ ਉਸ ਨੂੰ ਹਸਪਤਾਲ ਲੈ ਕੇ ਗਏ। ਉੱਥੋਂ ਡਾਕਟਰਾਂ ਨੇ ਰੈਫਰ ਕਰ ਦਿੱਤਾ ਤਾਂ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ 'ਚ ਥਾਣਾ ਮੁਖੀ ਕਮਲੇਸ਼ ਪਾਸਵਾਨ ਨੇ ਦੱਸਿਆ ਕਿ ਮਾਸੂਮ ਦੇ ਕਤਲ ਦੀ ਸੂਚਨਾ ਜਿਵੇਂ ਹੀ ਮਿਲੀ ਤਾਂ ਅਸੀਂ ਲੋਕ ਮੌਕੇ 'ਤੇ ਪਹੁੰਚੇ। ਲਾਸ਼ ਨੂੰ ਬਰਾਮਦ ਕਰ ਕੇ ਪੋਸਟਮਾਰਟਮ ਕਰਾਉਣ ਮਗਰੋਂ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News