13 ਸਾਲਾ ਕੁੜੀ ਨੇ ਆਪਣੀਆਂ ਹੀ ਛੋਟੀਆਂ ਭੈਣਾਂ ਦਾ ਕੀਤਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ

Friday, May 17, 2024 - 12:21 PM (IST)

13 ਸਾਲਾ ਕੁੜੀ ਨੇ ਆਪਣੀਆਂ ਹੀ ਛੋਟੀਆਂ ਭੈਣਾਂ ਦਾ ਕੀਤਾ ਕਤਲ, ਹੈਰਾਨ ਕਰ ਦੇਵੇਗੀ ਵਜ੍ਹਾ

ਬਿਜਨੌਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ 13 ਸਾਲਾ ਇਕ ਕੁੜੀ ਨੇ 7 ਅਤੇ 5 ਸਾਲਾ ਆਪਣੀਆਂ 2 ਭੈਣਾਂ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਨੂਰਪੁਰ ਥਾਣੇ ਨੂੰ ਵੀਰਵਾਰ ਰਾਤ ਲਗਭਗ 12.30 ਵਜੇ ਗੌਹਾਵਰ ਜੈਤ ਪਿੰਡ 'ਚ 2 ਬੱਚਿਆਂ ਦਾ ਕਤਲ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ ਪਹੁੰਚੀ। ਉਸ ਨੂੰ ਉੱਥੇ ਇਕ ਘਰ 'ਚ ਸਹਿਦੇਵ ਅਤੇ ਸਵਿਤਾ ਦੀਆਂ 7 ਤੇ 5 ਸਾਲਾ 2 ਧੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਦੱਸਿਆ ਕਿ ਉਸ ਨੂੰ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕਰਨ ਤੋਂ ਬਾਅਦ ਘਰ 'ਚ ਕਿਸੇ ਦੇ ਜ਼ਬਰਨ ਦਾਖ਼ਲ ਹੋਣ ਦਾ ਸਬੂਤ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਇਸ ਘਰ 'ਚ ਸਹਿਦੇਵ ਅਤੇ ਸਵਿਤਾ ਆਪਣੇ 5 ਬੱਚਿਆਂ ਨਾਲ ਰਹਿੰਦੇ ਹਨ।

ਇਸ ਲਈ ਦੋਹਾਂ ਭੈਣਾਂ ਦਾ ਗਲ਼ਾ ਘੁੱਟ ਕੇ ਕਤਲ

ਪੁਲਸ ਨੇ ਦੱਸਿਆ ਕਿ ਸਵਿਤਾ ਨੇ 2 ਵਿਆਹ ਕੀਤੇ ਹਨ। ਉਸ ਦਾ ਪਹਿਲਾ ਵਿਆਹ ਪੁਖਰਾਜ ਨਾਂ ਦੇ ਵਿਅਕਤੀ ਨਾਲ ਹੋਇਆ ਸੀ। ਸਵਿਤਾ ਦੀ ਵੱਡੀ ਧੀ (13) ਅਤੇ ਉਸ ਤੋਂ ਛੋਟੀ ਧੀ (9) ਪੁਖਰਾਗ ਦੀਆਂ ਧੀਆਂ ਹਨ। ਉਸ ਨੇ ਦੱਸਿਆ ਕਿ ਜਿਨ੍ਹਾਂ 2 ਬੱਚਿਆਂ ਦਾ ਕਤਲ ਕੀਤਾ ਗਿਆ, ਉਹ ਸਵਿਤਾ ਦੇ ਦੂਜੇ ਪਤੀ ਸਹਿਦੇਵ ਦੀਆਂ ਬੱਚੀਆਂ ਸਨ। ਇਸ ਤੋਂ ਇਲਾਵਾ ਸਵਿਤਾ ਅਤੇ ਸਹਿਦੇਵ ਦਾ ਡੇਢ ਸਾਲਾ ਇਕ ਪੁੱਤ ਵੀ ਹੈ। ਜਾਦੌਨ ਨੇ ਦੱਸਿਆ ਕਿ ਪੁਲਸ ਨੇ 13 ਸਾਲਾ ਵੱਡੀ ਧੀ ਤੋਂ ਪੁੱਛ-ਗਿੱਛ ਕੀਤੀ ਤਾਂ ਪਹਿਲੇ ਉਸ ਨੇ ਕਿਹਾ ਕਿ 2 ਅਣਪਛਾਤੇ ਲੋਕ ਘਰ 'ਚ ਆਏ ਅਤੇ ਉਨ੍ਹਾਂ ਨੇ ਦੋਹਾਂ ਭੈਣਾਂ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਪਰ ਬਾਅਦ 'ਚ ਉਸ ਨੇ ਸਵੀਕਾਰ ਕੀਤਾ ਕਿ ਉਸੇ ਨੇ ਦੋਹਾਂ ਭੈਣਾਂ ਦਾ ਕਤਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵੱਡੀ ਧੀ ਨੇ ਕਿਹਾ ਕਿ ਉਸ ਦਾ ਪਿਤਾ ਪਰਿਵਾਰ ਵੱਡਾ ਹੋਣ ਕਾਰਨ ਪਰੇਸ਼ਾਨ ਰਹਿੰਦਾ ਸੀ, ਇਸ ਲਈ ਉਸ ਨੇ ਚੁੰਨੀ ਨਾਲ ਦੋਹਾਂ ਭੈਣਾਂ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਜਾਦੌਨ ਨੇ ਦੱਸਿਆ ਕਿ ਦੋਵੇਂ ਬੱਚੀਆਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ। ਮਹਿਲਾ ਪੁਲਸ ਬੱਚੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News