ਜਾਪਾਨ ''ਚ ਬਰਡ ਫਲੂ ਦਾ ਪ੍ਰਕੋਪ, ਮਾਰੀਆਂ ਗਈਆਂ 57 ਹਜ਼ਾਰ ਤੋਂ ਵੱਧ ਮੁਰਗੀਆਂ
Thursday, May 02, 2024 - 06:09 PM (IST)
ਟੋਕੀਓ (ਯੂ. ਐੱਨ. ਆਈ.): ਜਾਪਾਨ ਦੇ ਚਿਬਾ ਪ੍ਰੀਫੈਕਚਰ ਵਿਚ ਏਵੀਅਨ ਇਨਫਲੂਐਂਜ਼ਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ 57 ਹਜ਼ਾਰ ਤੋਂ ਵੱਧ ਮੁਰਗੀਆਂ ਨੂੰ ਮਾਰ ਦਿੱਤਾ ਗਿਆ। ਸਥਾਨਕ ਪ੍ਰਸ਼ਾਸਨ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਸ਼ਾਸਨ ਨੇ ਕਿਹਾ, "ਟੋਮੀਸਾਟੋ ਸ਼ਹਿਰ ਵਿੱਚ ਏਵੀਅਨ ਇਨਫਲੂਏਂਜ਼ਾ ਵਾਇਰਸ ਦੇ ਕੇਸਾਂ ਕਾਰਨ 57,486 ਮੁਰਗੀਆਂ ਨੂੰ ਮਾਰਿਆ ਗਿਆ ਹੈ।"
ੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਸਰਕਾਰ ਦੀ ਭਾਰਤੀਆਂ ਵਿਰੁੱਧ ਨੀਤੀ ਦੀ ਵਿਰੋਧੀ ਧਿਰ ਦੇ ਨੇਤਾ ਨੇ ਕੀਤੀ ਆਲੋਚਨਾ
ਅਨੁਮਾਨਿਤ ਅੰਕੜਿਆਂ ਮੁਤਾਬਕ ਨਵੰਬਰ 2023 ਤੋਂ ਬਾਅਦ ਬਰਡ ਫਲੂ ਕਾਰਨ ਜਾਪਾਨ ਵਿੱਚ ਮਾਰੀਆਂ ਗਈਆਂ ਮੁਰਗੀਆਂ ਦੀ ਕੁੱਲ ਗਿਣਤੀ 1.07 ਬਿਲੀਅਨ ਹੋ ਗਈ ਹੈ। ਜ਼ਿਕਰਯੋਗ ਹੈ ਕਿ ਜਾਪਾਨ 'ਚ ਪਿਛਲੇ ਸਾਲ ਬਰਡ ਫਲੂ ਦੇ 84 ਮਾਮਲੇ ਦਰਜ ਕੀਤੇ ਗਏ ਸਨ, ਜਿਸ ਕਾਰਨ 1.77 ਕਰੋੜ ਮੁਰਗੀਆਂ ਨੂੰ ਮਾਰ ਦਿੱਤਾ ਗਿਆ ਸੀ। ਦੇਸ਼ ਵਿੱਚ ਆਂਡਿਆਂ ਦੀ ਕਮੀ ਹੋ ਗਈ ਸੀ ਅਤੇ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।