ਦਰਿੰਦਗੀ ਦੀ ਹੱਦ, 14 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ, ਹੈਰਾਨ ਕਰ ਦੇਵੇਗੀ ਵਾਰਦਾਤ ਦੀ ਵਜ੍ਹਾ

Tuesday, May 14, 2024 - 06:40 PM (IST)

ਦਰਿੰਦਗੀ ਦੀ ਹੱਦ, 14 ਸਾਲਾ ਬੱਚੇ ਦਾ ਬੇਰਹਿਮੀ ਨਾਲ ਕਤਲ, ਹੈਰਾਨ ਕਰ ਦੇਵੇਗੀ ਵਾਰਦਾਤ ਦੀ ਵਜ੍ਹਾ

ਮੁੱਦਕੀ (ਹੈਪੀ) : ਲੇਬਰ ਦਾ ਕੰਮ ਕਰਨ ਤੋਂ ਜਵਾਬ ਦੇਣ ’ਤੇ ਬੀਤੀ ਰਾਤ ਸਥਾਨਕ ਗਿੱਲ ਰੋਡ ’ਤੇ ਇਕ ਨਾਬਾਲਿਗ ਲੜਕੇ ਦਾ ਕਿਸੇ ਭਾਰੀ ਜਾਂ ਤੇਜ਼ਧਾਰ ਵਸਤੂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਘੱਲਖੁਰਦ ਦੀ ਮੁਖੀ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਮੁੱਦਕੀ ਦੇ ਗਿੱਲ ਰੋਡ, ਵਾਰਡ ਨੰਬਰ 5 ਦੇ ਵਾਸੀ ਲਖਵਿੰਦਰ ਸਿੰਘ ਪੁੱਤਰ ਅਨੈਤ ਸਿੰਘ ਨੇ ਪੁਲਸ ਕੋਲ ਬਿਆਨ ਦਿੱਤਾ ਹੈ ਕਿ ਉਸ ਦਾ ਇਕਲੌਤਾ ਲੜਕਾ ਸਹਿਜ ਦੀਪ ਸਿੰਘ (14) ਜੋ ਕਿ ਉਸ ਦੇ ਨੇੜੇ ਹੀ ਰਹਿੰਦੇ ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਨਾਲ ਲੇਬਰ ਦਾ ਕੰਮ ਕਰਦਾ ਸੀ। 12 ਮਈ ਦੀ ਰਾਤ ਕਰੀਬ 8:30 ਵਜੇ ਸਹਿਜਦੀਪ ਘਰ ਰੋਟੀ ਖਾ ਰਿਹਾ ਸੀ ਕਿ ਉਕਤ ਮੁਲਜ਼ਮ ਜਸਪਾਲ ਨੇ ਸਹਿਜ ਦੀਪ ਨੂੰ ਫੋਨ ਕਰ ਕੇ ਬਾਹਰ ਬੁਲਾ ਲਿਆ।

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਘਰ 'ਚ ਦਾਖਲ ਹੋ ਕੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਲਗਭਗ ਅੱਧੇ ਘੰਟੇ ਬਾਅਦ ਉਸ ਨੂੰ ਪਤਾ ਲੱਗਾ ਕਿ ਸਹਿਜ ਦੀਪ ਮੁਹੱਲੇ ਦੀ ਇਕ ਗਲੀ ’ਚ ਜ਼ਖਮੀ ਹਾਲਤ ’ਚ ਪਿਆ ਹੈ। ਉਸ ਨੂੰ ਤੁਰੰਤ ਪਹਿਲਾਂ ਮੁੱਦਕੀ ਦੇ ਇਕ ਨਿੱਜੀ ਹਸਪਤਾਲ ਅਤੇ ਫਿਰ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਸਹਿਜ ਦੀਪ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਵੱਲੋਂ ਬੀਬੀ ਜਗੀਰ ਦੀ ਠੋਡੀ 'ਤੇ ਹੱਥ ਲਗਾਉਣ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦਾ ਐਕਸ਼ਨ

ਬੱਚੇ ਦੇ ਪਿਤਾ ਦਾ ਦੋਸ਼ ਹੈ ਕਿ ਜਸਪਾਲ ਉਸ ’ਤੇ ਕੰਮ ਦਾ ਦਬਾਅ ਬਣਾਉਂਦਾ ਸੀ ਪਰ ਸਹਿਜ ਅੱਗੇ ਉਸ ਨਾਲ ਕੰਮ ਨਹੀਂ ਸੀ ਕਰਨਾ ਚਾਹੁੰਦਾ। ਇਸ ਤੋਂ ਖਿਝ ਕੇ ਜਸਪਾਲ ਨੇ ਉਸ ਦਾ ਕਤਲ ਕਰ ਦਿੱਤਾ ਹੈ। ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰੂਹ ਕੰਬਾਊ ਘਟਨਾ, ਮਾਂ-ਧੀ ਨੇ ਇਕ-ਦੂਜੇ ਦਾ ਹੱਥ ਫੜ ਟਰੇਨ ਹੇਠਾਂ ਆ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News