ਸਿੱਖਸ ਆਫ਼ ਅਮੈਰਿਕਾ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਕਰਵਾਇਆ ‘ਦੀਵਾਲੀ ਨਾਈਟ’ ਸੱਭਿਆਚਾਰਕ ਮੇਲਾ

11/07/2023 3:23:38 PM

ਮੈਰੀਲੈਂਡ (ਰਾਜ ਗੋਗਨਾ)- ਸਿੱਖਸ ਆਫ਼ ਅਮੈਰਿਕਾ, ਸਿੱਖਸ ਆਫ਼ ਯੂ.ਐੱਸ.ਏ ਅਤੇ ਹੋਰ ਸਮਾਜਿਕ ਸੰਸਥਾਵਾਂ ਵੱਲੋਂ ਅਮਰੀਕਾ ਦੇ ਸੂਬੇ ਮੈਰੀਲੈਂਡ ’ਚ ਸਾਂਝੇ ਤੌਰ ’ਤੇ ‘ਦੀਵਾਲੀ ਨਾਈਟ’ ਨਾਂ ਦਾ ਇਕ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿਚ ਸਿੱਖਸ ਆਫ ਅਮੈਰਿਕਾ ਵੱਲੋਂ ਜਸਦੀਪ ਸਿੰਘ ਜੱਸੀ ਚੇਅਰਮੈਨ, ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਹਰਬੀਰ ਬਤਰਾ, ਸਾਜਿਦ ਤਰਾਰ, ਇੰਦਰਜੀਤ ਗੁਜਰਾਲ, ਗੁਰਵਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਸੇਠੀ, ਪ੍ਰਿਤਪਾਲ ਸਿੰਘ ਲੱਕੀ ਅਤੇ ਜਸਵਿੰਦਰ ਸਿੰਘ ਜਾਨੀ ਵਰਿੰਦਰ ਸਿੰਘ ਅਤੇ ਸਿੱਖਸ ਆਫ਼ ਯੂ.ਐੱਸ.ਏ ਵਲੋਂ ਪਰਵਿੰਦਰ ਸਿੰਘ ਹੈਪੀ ਚੇਅਰਮੈਨ, ਗੁਰਦਿਆਲ ਸਿੰਘ ਭੁੱਲਾ, ਗੁਰਪ੍ਰੀਤ ਸਿੰਘ ਸੰਨੀ, ਪ੍ਰਧਾਨ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਅਤੇ ਚੇਅਰਮੈਨ ਚਰਨਜੀਤ ਸਿੰਘ ਸਰਪੰਚ ਵੱਲੋਂ ਮੇਲੇ ਦੇ ਪ੍ਰਬੰਧਾਂ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ।

PunjabKesari 

PunjabKesari

ਪੰਜਾਬੀ ਭਾਈਚਾਰੇ ਵਲੋਂ ਦਲਵੀਰ ਸਿੰਘ ਬੀਰਾ, ਜਸਵੰਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਘੋਗਾ, ਜਰਨੈਲ ਸਿੰਘ ਟੀਟੂ, ਸਤਪਾਲ ਸਿੰਘ, ਸੁਰਜੀਤ ਸਿੰਘ ਗੋਲਡੀ, ਅਰਜਿੰਦਰ ਸਿੰਘ ਲਾਡੀ, ਚੰਚਲ ਸਿੰਘ, ਮਨਜੀਤ ਸਿੰਘ, ਜਾਨੀ ਸਿੰਘ, ਗੁਰਦੇਵ ਘੋਤੜਾ ਮੇਲੇ ਦੀ ਰੌਣਕ ਵਧਾਉਣ ਲਈ ਵਿਸ਼ੇਸ ਤੌਰ 'ਤੇ ਪਹੁੰਚੇ। ਇਸ ਮੌਕੇ ਵਿਸ਼ਵ ਪ੍ਰਸਿੱਧ ਪੰਜਾਬੀ ਸੱਭਿਆਚਾਰਕ ਦੇ ਨਾਮਵਰ ਲੋਕ ਗਾਇਕ ਸਰਬਜੀਤ ਚੀਮਾ ਵਲੋਂ ਆਪਣੀ ਗਾਇਕੀ ਦਾ ਅਖਾੜਾ ਲਗਾਇਆ ਗਿਆ। ਉਹਨਾਂ ‘ਰੰਗਲੇ ਪੰਜਾਬ ਦੀ ਸਿਫ਼ਤ ਸੁਣਾਵਾਂ’ ਸਮੇਤ ਆਪਣੇ ਸਭ ਨਵੇਂ ਪੁਰਾਣੇ ਹਿੱਟ ਗੀਤ ਗਾ ਕੇ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। 

PunjabKesari

PunjabKesari

ਇਸ ਮੌਕੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ: ਜਸਦੀਪ ਸਿੰਘ  ਸਿੰਘ ਜੱਸੀ ਵਲੋਂ ਹਾਜ਼ਰੀਨ ਨਾਲ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਆਪਸੀ ਇਕਜੁੱਟਤਾ ਹਮੇਸ਼ਾ ਤਾਕਤ, ਸਕੂਨ ਅਤੇ ਆਨੰਦ ਦਿੰਦੀ ਹੈ। ਉਹਨਾਂ ਕਿਹਾ ਕਿ ਇਸ ਮੇਲੇ ਦਾ ਸੰਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਸਿੱਖਸ ਆਫ ਯੂ.ਐੱਸ.ਏ ਚੇਅਰਮੈਨ ਪਰਵਿੰਦਰ ਸਿੰਘ ਹੈਪੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਸਮੁੱਚਾ  ਭਾਈਚਾਰਾ ਇਕ ਮੰਚ 'ਤੇ ਇਕੱਠਾ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਸਾਡੀ ਕੋਸ਼ਿਸ਼ ਰਹੇਗੀ ਕਿ ਆਪਸੀ ਪਿਆਰ ਸਾਂਝ ਹੋਰ ਵਧੇ ਅਤੇ ਸਭ ਰਲ ਮਿਲ ਕੇ ਸਮਾਜ ਸੇਵਾ ਵਿਚ ਹਿੱਸਾ ਪਾਉਣ।

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਜਲੰਧਰ ਦੇ ਹਰਬਲਾਸ ਦੁਸਾਂਝ ਨੇ ਇਟਲੀ 'ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲਬਧੀ

ਇਸ ਮੌਕੇ ਮੇਲੇ ਦੇ ਪ੍ਰਬੰਧਕਾਂ ਵਲੋਂ ਟੋਟਲ ਮਲਟੀਮੀਡੀਆ ਦੇ ਸਨ੍ਹੀ ਮੱਲ੍ਹੀ ਦਾ ਇਸ ਮੇਲੇ ਲਈ ਸਰਬਜੀਤ ਚੀਮਾ ਅਤੇ ਮੰਚ ਸੰਚਾਲਕ ਨੂੰ ਬੁਲਾਉਣ ਸਟੇਜ ਤੇ ਐੱਲ.ਈ.ਡੀ. ਦਾ ਪ੍ਰਬੰਧਕ ਕਰ ਕੇ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।ਇਸ ਮੌਕੇ ਸਿੱਖਸ ਆਫ਼ ਅਮੈਰਿਕਾ ਅਤੇ ਸਿੱਖਸ ਆਫ਼ ਯੂ.ਐੱਸ.ਏ ਦੇ ਸਮਾਜ ਸੇਵਾ ’ਚ ਅਹਿਮ ਯੋਗਦਾਨ ਪਾਉਣ ਵਾਲੇ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ  ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿਚ ਪਾਕਿਸਤਾਨ ਭਾਈਚਾਰੇ ਦੇ ਆਗੂ ਅਤੇ ਕਰਤਾਰਪੁਰ ਲਾਂਘਾ ਖੁਲਵਾਉਣ ਲਈ ਵਿਸ਼ੇਸ਼ ਚਾਰਾਜੋਈ ਕਰਨ ਵਾਲੇ ਸਾਜਿਦ ਤਰਾਰ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਮੁੱਚੇ ਮੇਲੇ ਦੀ ਅਮੇਜ਼ਿੰਗ ਟੀ.ਵੀ. ਅਤੇ ਰਘਵੀਰ ਗੋਇਲ ਵਲੋਂ ਵਿਸ਼ੇਸ਼ ਤੌਰ ’ਤੇ ਕਵਰੇਜ ਕੀਤੀ। ਅਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਮੇਲਾ ਬੜੀ ਧੂਮ ਧਾਮ ਨਾਲ ਸੰਪੰਨ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   


Vandana

Content Editor

Related News