ਆਸਟ੍ਰੇਲੀਆ : ਸਫਲ ਹੋ ਨਿਬੜਿਆ ਸ਼ੈਪਰਟਨ ਦਾ ਵਿਸਾਖੀ ਮੇਲਾ (ਤਸਵੀਰਾਂ)

Thursday, Apr 25, 2024 - 05:38 PM (IST)

ਆਸਟ੍ਰੇਲੀਆ : ਸਫਲ ਹੋ ਨਿਬੜਿਆ ਸ਼ੈਪਰਟਨ ਦਾ ਵਿਸਾਖੀ ਮੇਲਾ (ਤਸਵੀਰਾਂ)

ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀ ਵਿਕਟੋਰੀਆ ਸੂਬੇ ਦੇ ਪੇਂਡੂ ਕਸਬੇ ਸ਼ੈਪਰਟਨ ਵਿੱਖੇ ਸਿੰਘ ਸਪੋਰਟਸ ਕਲੱਬ ਅਤੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ  ਵਿਸ਼ਾਲ ਵਿਸਾਖੀ ਮੇਲਾ ਕਰਵਾਇਆ ਗਿਆ। ਇਸ ਮੇਲੇ ਵਿੱਚ ਕਬੱਡੀ ਤੋਂ ਇਲਾਵਾ ਵਾਲੀਬਾਲ, ਸੰਗੀਤਕ ਕੁਰਸੀ, ਗਤਕਾ ਅਤੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ। ਮੇਲੇ ਦਾ ਮੁੱਖ ਆਕਰਸ਼ਣ ਨਾਮੀ ਪਹਿਲਵਾਨ ਜੱਸਾ ਪੱਟੀ ਦੀ ਕੁਸ਼ਤੀ ਸੀ, ਜਿਸ ਵਿੱਚ ਜੱਸਾ ਪੱਟੀ ਨੇ ਜਿੱਤ ਹਾਸਲ ਕੀਤੀ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹਰਦੋਫਰਾਲਾ ਨੇ 530ਵੀਂ ਮੈਰਾਥਨ ਦੌੜ ਬਣਾਇਆ ਨਵਾਂ ਰਿਕਾਰਡ, ਚੈਰਿਟੀ ਲਈ ਇਕੱਤਰ ਕੀਤੇ ਸਾਢੇ ਸੱਤ ਲੱਖ ਰੁਪਏ

PunjabKesari

ਮੇਲੇ ਵਿੱਚ ਸ਼ੈਪਰਟਨ ਦੇ ਮੇਅਰ ਸ਼ੇਨ ਸਲੀ ਅਤੇ ਮੈਂਬਰ ਪਾਰਲੀਮੈਂਟ ਸੈਮ ਬਿਰਲ ਦਸਤਾਰ ਸਜਾ ਕੇ ਸ਼ਾਮਲ ਹੋਏ। ਗੁਰੁ ਕੇ ਲੰਗਰ ਵਿੱਚ ਹਰ ਪ੍ਰਕਾਰ ਦੀਆਂ ਮਠਿਆਈਆਂ ਤੋਂ ਇਲਾਵਾ ਗਰਮ ਦੁੱਧ, ਨਿਹੰਗ ਸਿੰਘਾ ਵੱਲੋਂ ਸ਼ਰਦਾਈ, ਫਰੂਟ ਚਾਟ ਦਾ ਵੀ ਸੰਗਤ ਨੇ ਆਨੰਦ ਮਾਣਿਆ। ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ, ਜੇਤੂ ਖਿਡਾਰੀਆ ਅਤੇ ਟੀਮਾਂ ਨੂੰ  ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਖੇਡ ਮੇਲੇ ਵਿੱਚ ਵਿਕਟੋਰੀਆ ਦੇ ਵੱਖ- ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News