ਜਾਹਨਵੀ ਕਪੂਰ ਨੇ ਪਾਰਦਰਸ਼ੀ ਡਰੈੱਸ ''ਚ ਕਰਵਾਇਆ ਫੋਟੋਸ਼ੂਟ (ਤਸਵੀਰਾਂ)

Wednesday, May 08, 2024 - 03:36 PM (IST)

ਜਾਹਨਵੀ ਕਪੂਰ ਨੇ ਪਾਰਦਰਸ਼ੀ ਡਰੈੱਸ ''ਚ ਕਰਵਾਇਆ ਫੋਟੋਸ਼ੂਟ (ਤਸਵੀਰਾਂ)

ਮੁੰਬਈ: 'ਧੜਕ ਗਰਲ' ਜਾਹਨਵੀ ਕਪੂਰ ਅਦਾਕਾਰੀ ਦੇ ਨਾਲ-ਨਾਲ ਆਪਣੀ ਬੋਲਡਨੈੱਸ ਲਈ ਵੀ ਜਾਣੀ ਜਾਂਦੀ ਹੈ। ਜਾਹਨਵੀ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਉਨ੍ਹਾ ਦੀ ਹਰ ਤਸਵੀਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅੱਗ ਵਾਂਗ ਵਾਇਰਲ ਹੋ ਜਾਂਦੀ ਹੈ।

PunjabKesari
ਇਸ ਦੌਰਾਨ ਜਾਹਨਵੀ ਲਗਾਤਾਰ ਹੌਟ ਅਤੇ ਬੋਲਡ ਤਸਵੀਰਾਂ ਪੋਸਟ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਉਨ੍ਹਾਂ ਨੇ ਸਕਿਨ ਕਲਰ ਦੀ ਪਾਰਦਰਸ਼ੀ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਦਿਖਾਇਆ ਹੈ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਨੇ  ਗੋਲਡਨ ਨੈੱਟ ਵਾਲੇ ਟਾਪ ਨੂੰ (ਜਿਸ 'ਚ ਕਢਾਈ ਦਾ ਖੂਬਸੂਰਤ ਕੰਮ ਕੀਤਾ ਗਿਆ ਸੀ) ਸੀਕੁਇਨ ਸਕਰਟ ਦੇ ਨਾਲ ਕੈਰੀ ਕੀਤਾ ਹੋਇਆ ਸੀ।

PunjabKesari
ਅਦਾਕਾਰਾ ਨੇ ਇਸ ਲੁੱਕ ਨੂੰ ਚੰਕੀ ਈਅਰਰਿੰਗਸ ਅਤੇ ਹੈੱਡਬੈਂਡ ਨਾਲ ਪੂਰਾ ਕੀਤਾ। ਇਸ ਰਿਵੀਲਿੰਗ ਆਊਟਫਿਟ 'ਚ ਜਾਹਨਵੀ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਹੈਰਾਨ ਕਰਦੀ ਨਜ਼ਰ ਆ ਰਹੀ ਹੈ। ਇਸ ਲੁੱਕ 'ਚ ਜਾਹਨਵੀ ਇਕ ਸਭ ਤੋਂ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ।

PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਹਨਵੀ ਜਲਦ ਹੀ 'ਮਿਸਟਰ ਐਂਡ ਮਿਸੇਜ਼ ਮਾਹੀ' 'ਚ ਨਜ਼ਰ ਆਵੇਗੀ। ਇਹ ਫਿਲਮ 31 ਮਈ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਜਾਹਨਵੀ ਕਪੂਰ ਅਤੇ ਰਾਜਕੁਮਾਰ ਰਾਓ ਇਕ ਵਾਰ ਫਿਰ ਵੱਡੇ ਪਰਦੇ 'ਤੇ ਹਲਚਲ ਮਚਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ ਜਾਨਵੀ ਕਪੂਰ ਅਤੇ ਰਾਜਕੁਮਾਰ ਰਾਓ ਦੀ ਜੋੜੀ ਹਾਰਰ-ਕਾਮੇਡੀ ਫਿਲਮ 'ਰੂਹੀ ਆਫਜ਼ਾਨ' 'ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਵਰੁਣ ਸ਼ਰਮਾ ਨਾਲ 'ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ' 'ਚ ਵੀ ਹੈ।

PunjabKesari

PunjabKesariPunjabKesari

PunjabKesari


author

Aarti dhillon

Content Editor

Related News