ਮਾਂਟਰੀਅਲ ‘ਚ ਸਿੱਖਸ ਫਾਰ ਜਸਟਿਸ ਕਾਰਕੁਨਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸਨ

Wednesday, May 08, 2024 - 05:30 PM (IST)

ਮਾਂਟਰੀਅਲ (ਸਰਬਜੀਤ ਸਿੰਘ ਬਨੂੜ)- ਸਿੱਖਸ ਫਾਰ ਜਸਟਿਸ ਦੇ ਕਾਰਕੁੰਨਾਂ ਨੇ ਭਾਈ ਚਰਨਜੀਤ ਸਿੰਘ ਸੁੱਜੋ ਦੀ ਅਗਵਾਈ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਰਸਾਲ ਦੀਆਂ ਸੰਗਤਾਂ ਵੱਲੋਂ ਓਮਨੀ ਮਾਂਟ-ਰਾਇਲ ਹੋਟਲ ਦੇ ਬਾਹਰ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵਿਰੁੱਧ ਜੋਰਦਾਰ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸਨ ਕਰਦਿਆਂ ਵਰਮਾ ਨੂੰ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਮੁੱਖ ਦੋਸ਼ੀ ਦੱਸਿਆ ਅਤੇ ਖਾਲਿਸਤਾਨ ਆਗੂ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਦੱਸਦਿਆਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਮੌਕੇ ਆਗੂਆਂ ਨੇ ਭਾਰਤੀ ਅੰਬੈਸੀ ਦੇ ਉੱਚ ਅਹੁਦੇਦਾਰਾਂ ਦਾ ਹਰ ਪ੍ਰਕਾਰ ਨਾਲ ਜਨਤਕ ਵਿਰੋਧ ਕਰਨ ਦਾ ਐਲਾਨ ਕੀਤਾ। 

PunjabKesari

ਦੱਸਣਯੋਗ ਹੈ ਕਿ ਪਿਛਲੇ ਸਾਲ ਖਾਲਿਸਤਾਨ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਦੀ ਇੱਕ ਅਦਾਲਤ ਵਿੱਚ ਕੈਨੇਡੀਅਨ ਪੁਲਸ ਦੁਆਰਾ ਕੀਤੀ ਗਈ ਗ੍ਰਿਫ਼ਤਾਰੀ ਅਤੇ ਪੇਸ਼ੀ ਤੋਂ ਬਾਅਦ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਓਮਨੀ ਮਾਂਟ-ਰਾਇਲ,  ਸ਼ੇਰਬਰੂਕ ਸੇਂਟ ਡਬਲਯੂ, ਮਾਂਟਰੀਅਲ ਵਿੱਚ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਵਿਚ ਸਿੱਖ ਵੱਖਵਾਦੀ ਸਮੂਹ 'ਖ਼ਤਰੇ ਦੀ ਉੱਚ ਰੇਖਾ' ਨੂੰ ਪਾਰ ਕਰ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀ ਖੇਤਰੀ ਅਖੰਡਤਾ ਦੇ ਮੁੱਦੇ ਵਜੋਂ ਦੇਖ ਰਹੀ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਸਿੱਖ ਵੱਖਵਾਦੀ ਗਰੁੱਪ 'ਵੱਡੀ ਖਤਰੇ ਦੀ ਰੇਖਾ' ਪਾਰ ਕਰ ਰਿਹੈ: ਕੈਨੇਡਾ 'ਚ ਭਾਰਤੀ ਡਿਪਲੋਮੈਟ ਦੀ ਚਿਤਾਵਨੀ

ਓਮਨੀ ਮਾਂਟ-ਰਾਇਲ ਬਾਹਰ ਸਿੱਖ ਰੋਸ ਪ੍ਰਦਰਸਨ ਹੋਣ ਦੇ ਬਾਵਜੂਦ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਪ੍ਰਸਿੱਧ ਥਿੰਕ ਟੈਂਕ 'ਮੌਨਟਰੀਅਲ ਕੌਂਸਲ ਆਨ ਫਾਰੇਨ ਰਿਲੇਸ਼ਨਜ਼' ਨੂੰ ਕਿਹਾ ਕਿ ਭਾਰਤੀ ਲੋਕ ਹੀ ਭਾਰਤ ਦੀ ਕਿਸਮਤ ਦਾ ਫ਼ੈਸਲਾ ਕਰਨਗੇ, ਵਿਦੇਸ਼ੀ ਨਹੀਂ। ਉਨ੍ਹਾਂ ਇਹ ਵੀ ਕਿਹਾ ਭਾਰਤ ਤੇ ਕੈਨੇਡਾ ਵਿਚਾਲੇ ਸਬੰਧ ਕੁੱਲ ਮਿਲਾ ਕੇ ਸਕਰਾਤਮਕ ਹਨ ਭਾਵੇਂ ਉਨ੍ਹਾਂ ਨੂੰ ਲੈਕੇ ਬਹੁਤ ਹੰਗਾਮਾ ਹੋ ਰਿਹਾ ਹੈ। ਵਰਮਾ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News