ਮਿਥੁਨ ਰਾਸ਼ੀ ਵਾਲਿਆਂ ਦਾ ਧਾਰਮਿਕ ਤੇ ਸਮਾਜਿਕ ਕੰਮਾਂ ''ਚ ਲੱਗੇਗਾ ਧਿਆਨ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
Friday, May 03, 2024 - 03:44 AM (IST)
ਅੱਜ ਦਾ ਰਾਸ਼ੀਫਲ
ਮੇਖ : ਵ੍ਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ਲਈ ਆਪ ਦੀ ਭੱਜਦੌੜ ਚੰਗੀ ਰਿਟਰਨ ਦੇਵੇਗੀ, ਵੱਡੇ ਲੋਕ ਵੀ ਸਾਫਟ, ਸੁਪੋਰਟਿਵ, ਹਮਦਰਦਾਨਾ ਰੁਖ ਰੱਖਣਗੇ।
ਮਿਥੁਨ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਯਤਨ ਅਤੇ ਭੱਜਦੌੜ ਕਰਨ ’ਤੇ ਕੋਈ ਰੁਕਾਵਟ-ਮੁਸ਼ਕਿਲ ਹਟੇਗੀ, ਤੇਜ ਪ੍ਰਭਾਅ ਬਣਿਆ ਰਹੇਗਾ।
ਕਰਕ : ਸਿਤਾਰਾ ਸਿਹਤ ਲਈ ਕਮਜ਼ੋਰ, ਤਬੀਅਤ ਨੂੰ ਸੂਟ ਨਾ ਕਰਨ ਵਾਲੀਆਂ ਵਸਤਾਂ ਦੀ ਵਰਤੋਂ ਘੱਟ ਕਰੋ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ।
ਸਿੰਘ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਵੀ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਵੀ ਤਾਲਮੇਲ ਅਤੇ ਪੈਠ ਬਣੀ ਰਹੇਗੀ।
ਕੰਨਿਆ : ਬੇਸ਼ੱਕ ਸ਼ਤਰੂ ਆਪ ਨੂੰ ਨੁਕਸਾਨ ਤਾਂ ਨਾ ਪਹੁੰਚਾ ਸਕਣਗੇ, ਤਾਂ ਵੀ ਉਨ੍ਹਾਂ ਦੀਆਂ ਸ਼ਰਾਰਤਾਂ ਅਤੇ ਹਰਕਤਾਂ ’ਤੇ ਨਜ਼ਰ ਰੱਖਣ ਸਹੀ ਰਹੇਗਾ, ਮਨ ਵੀ ਟੈਂਸ ਜਿਹਾ ਰਹੇਗਾ।
ਤੁਲਾ : ਸੰਤਾਨ ਸਾਥ ਦੇਵੇਗੀ, ਸੁਪੋਰਟ ਕਰੇਗੀ, ਕਿਸੇ ਰੁਕੇ ਪਏ ਕੰਮ ਨੂੰ ਸੰਤਾਨ ਦੇ ਸਹਿਯੋਗ ਨਾਲ ਸੁਲਝਾਉਣਾ ਸਹੀ ਰਹੇਗਾ।
ਬ੍ਰਿਸ਼ਚਕ : ਪ੍ਰਾਪਰਟੀ ਦੇ ਕਿਸੇ ਕੰਮ ਲਈ ਯਤਨ ਕਰਨ ’ਤੇ ਫੇਵਰੇਵਲ ਨਤੀਜਾ ਨਿਕਲਣ ਦੀ ਆਸ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।
ਧਨ : ਕਿਸੇ ਵੱਡੇ ਆਦਮੀ ਦੀ ਮਦਦ ਲੈਣ ਲਈ ਜੇ ਆਪ ਉਸ ਨੂੰ ਅਪਰੋਚ ਕਰੋਗੇ ਤਾਂ ਉਹ ਧੀਰਜ ਅਤੇ ਧਿਆਨ ਨਾਲ ਆਪ ਦੀ ਗੱਲ ਸੁਣੇਗਾ।
ਮਕਰ : ਲੋਹਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਹਾਰਡ ਵੇਅਰ, ਸਰੀਆ, ਟਿੰਬਰ, ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਭਰਪੂਰ ਲਾਭ ਮਿਲੇੇਗਾ।
ਕੁੰਭ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪ੍ਰਭਾਵ-ਦਬਦਬਾ ਅਤੇ ਪੈਠ ਬਣੀ ਰਹੇਗੀ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ।
ਮੀਨ : ਧਿਆਨ ਰੱਖੋ ਕਿ ਕਿਸੇ ਪੰਗੇ-ਝਮੇਲੇ ਕਰ ਕੇ ਆਪ ਦਾ ਕੋਈ ਬਣਿਆ-ਬਣਾਇਆ ਪ੍ਰੋਗਰਾਮ ਜਾਂ ਕੰਮ ਉਖੜ-ਵਿਗੜ ਨਾ ਜਾਵੇ, ਸਫਰ ਵੀ ਟਾਲ ਦਿਓ।
3 ਮਈ 2024, ਸ਼ੁੱਕਰਵਾਰ
ਵਿਸਾਖ ਵਦੀ ਤਿੱਥੀ ਦਸਮੀ (ਰਾਤ 11.25 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੇਖ ’ਚ
ਚੰਦਰਮਾ ਕੁੰਭ ’ਚ
ਮੰਗਲ ਮੀਨ ’ਚ
ਬੁੱਧ ਮੀਨ ’ਚ
ਗੁਰੂ ਬ੍ਰਿਖ ’ਚ
ਸ਼ੁੱਕਰ ਮੇਖ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2081, ਵਿਸਾਖ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ: 1946, ਮਿਤੀ : 13 (ਵਿਸਾਖ), ਹਿਜਰੀ ਸਾਲ 1445, ਮਹੀਨਾ : ਸ਼ਵਾਲ, ਤਰੀਕ: 23, ਸੂਰਜ ਉਦੇ ਸਵੇਰੇ 5.45 ਵਜੇ, ਸੂਰਜ ਅਸਤ ਸ਼ਾਮ 7.05 ਵਜੇ (ਜਲੰਧਰ ਟਾਈਮ), ਨਕਸ਼ੱਤਰ: ਸ਼ਤਭਿਖਾ (3-4 ਮੱਧ ਰਾਤ 12.06 ਤੱਕ) ਅਤੇ ਮਗਰੋਂ ਯੋਗ ਪੁਰਵਾ ਭਾਦਰਪਦ, ਯੋਗ : ਬ੍ਰਹਮ (ਦੁਪਹਿਰ 2.19 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੇਗੀ (ਪੂਰਾ ਦਿਨ ਰਾਤ), ਭਦਰਾ ਰਹੇਗੀ (ਦੁਪਹਿਰ 12.39 ਤੋਂ ਲੈ ਕੇ ਰਾਤ 11.25 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸਵੇਰੇ ਸਾਢੇ ਦਸ ਤੋਂ ਦੁਪਹਿਰ 12 ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)