US ਨੇ ਪਾਕਿਸਤਾਨ ਨੂੰ ਬੈਲਿਸਟਿਕ ਮਿਜ਼ਾਈਲ ਸਮੱਗਰੀ ਸਪਲਾਈ ਕਰਨ ਵਾਲੀਆਂ ਸੰਸਥਾਵਾਂ ''ਤੇ ਲਾਈ ਪਾਬੰਦੀ
Saturday, Apr 20, 2024 - 10:14 AM (IST)
ਵਾਸ਼ਿੰਗਟਨ (ਵਾਰਤਾ)- ਅਮਰੀਕਾ ਨੇ ਪਾਕਿਸਤਾਨ ਨੂੰ ਕਥਿਤ ਤੌਰ 'ਤੇ ਸਾਏਰ ਬੈਲਿਸਟਿਕ ਮਿਜ਼ਾਈਲ ਸਮੱਗਰੀ ਦੀ ਸਪਲਾਈ ਕਰਨ ਵਾਲੀਆਂ 1 ਬੇਲਾਰੂਸੀ ਅਤੇ 3 ਚੀਨੀ ਸੰਸਥਾਵਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ।
ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬਿਆਨ ਵਿੱਚ ਕਿਹਾ, "ਅੱਜ ਅਸੀਂ ਕਾਰਜਕਾਰੀ ਆਦੇਸ਼ 13382 ਦੇ ਅਨੁਸਾਰ, 4 ਸੰਸਥਾਵਾਂ ਨੂੰ ਨਾਮਜ਼ਦ ਕਰ ਰਹੇ ਹਾਂ, ਜੋ ਸਮੂਹਿਕ ਵਿਨਾਸ਼ ਦੇ ਹਥਿਆਰਾਂ ਅਤੇ ਉਹਨਾਂ ਦੇ ਡਿਲਿਵਰੀ ਦੇ ਸਾਧਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਹਨਾਂ ਵਿੱਚੋਂ 3 ਸੰਸਥਾਵਾਂ ਪੀਪਲਜ਼ ਰੀਪਬਲਿਕ ਆਫ ਚਾਈਨਾ ਵਿੱਚ ਸਥਿਤ ਹਨ ਅਤੇ ਇੱਕ ਬੇਲਾਰੂਸ ਵਿੱਚ ਸਥਿਤ ਹੈ, ਜਿਨ੍ਹਾਂ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਲਈ ਮਿਜ਼ਾਈਲ-ਸਮਰੱਥ ਸਮੱਗਰੀਆਂ ਦੀ ਸਪਲਾਈ ਕੀਤੀ ਹੈ, ਜਿਸ ਵਿੱਚ ਇਸਦੇ ਲੰਬੀ ਦੂਰੀ ਦੇ ਮਿਜ਼ਾਈਲ ਪ੍ਰੋਗਰਾਮ ਵੀ ਸ਼ਾਮਲ ਹਨ।"
ਇਹ ਵੀ ਪੜ੍ਹੋ: ਇਜ਼ਰਾਈਲ-ਈਰਾਨ ਯੁੱਧ ਦੌਰਾਨ ਮਸਕ ਦੀ ਸਲਾਹ: ਇਕ ਦੂਜੇ ’ਤੇ ਰਾਕੇਟ ਦਾਗਣ ਦੀ ਬਜਾਏ, ਸਿਤਾਰਿਆਂ ਵੱਲ ਦਾਗੋ
ਮਿਲਰ ਨੇ ਕਿਹਾ ਕਿ ਇਹ ਪਾਬੰਦੀਆਂ ਬੇਲਾਰੂਸ ਸਥਿਤ ਮਿੰਸਕ ਵ੍ਹੀਲ ਟਰੈਕਟਰ ਪਲਾਂਟ ਦੇ ਨਾਲ-ਨਾਲ ਚੀਨ ਸਥਿਤ ਸ਼ੀਆਨ ਲੋਂਗਡੇ ਟੈਕਨਾਲੋਜੀ ਡਿਵੈਲਪਮੈਂਟ ਕੰਪਨੀ ਲਿਮਟਿਡ, ਤਿਆਨਜਿਨ ਕਰੀਏਟਿਵ ਸੋਰਸ ਇੰਟਰਨੈਸ਼ਨਲ ਟਰੇਡ ਕੰਪਨੀ ਲਿਮਟਿਡ ਅਤੇ ਗ੍ਰੈਨਪੈਕਟ ਕੰਪਨੀ ਲਿਮਟਿਡ 'ਤੇ ਲਗਾਈਆਂ ਗਈਆਂ ਹਨ।
ਇਹ ਵੀ ਪੜ੍ਹੋ: ਕੇਜਰੀਵਾਲ ਦੀ ਡਾਈਟ ’ਤੇ ਸਿਆਸੀ ਫਾਈਟ; ਵਕੀਲ ਦਾ ਦਾਅਵਾ, ਸ਼ੂਗਰ ਫਰੀ ਮਠਿਆਈ ਖਾ ਰਹੇ CM
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।