ਮੈਰੀਟੋਰੀਅਸ ਤੇ ਸਕੂਲ ਆਫ਼ ਐਮੀਨੈਂਸ ਦੀ ਦਾਖ਼ਲਾ ਪ੍ਰੀਖਿਆ ''ਚੋਂ 19 ਹਜ਼ਾਰ ਵਿਦਿਆਰਥੀ ਰਹੇ ਗੈਰ-ਹਾਜ਼ਰ
Wednesday, Apr 17, 2024 - 03:48 PM (IST)
ਚੰਡੀਗੜ੍ਹ: ਪੰਜਾਬ ਵਿਚ 10 ਮੈਰੀਟੋਰੀਅਸ ਤੇ 118 ਸਕੂਲ ਆਫ਼ ਐਮੀਨੈਂਸ ਵਿਚ 9ਵੀਂ ਜਮਾਤ ਦੀ ਦਾਖ਼ਲਾ ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਰਹੇ ਹਨ। ਪ੍ਰੀਖਿਆ ਲਈ 89,197 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਪਰ ਇਨ੍ਹਾਂ ਵਿਚੋਂ ਮਹਿਜ਼ 46.48 ਫ਼ੀਸਦੀ ਯਾਨੀ 41 ਹਜ਼ਾਰ 459 ਵਿਦਿਆਰਥੀ ਹੀ ਪਾਸ ਹੋ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਇਸ ਪ੍ਰੀਖਿਆ ਲਈ ਸੈਂਟਰਾਂ ਵਿਚ ਤਕਰੀਬਨ 21.44 ਫ਼ੀਸਦੀ ਯਾਨੀ 19 ਹਜ਼ਾਰ 129 ਵਿਦਿਆਰਥੀ ਪਹੁੰਚੇ ਹੀ ਨਹੀਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਅਗਨੀਵੀਰ ਜੰਮੂ-ਕਸ਼ਮੀਰ 'ਚ ਸ਼ਹੀਦ, ਛੋਟੇ ਵੀਰ ਦੀ ਮ੍ਰਿਤਕ ਦੇਹ ਤਕ ਨਹੀਂ ਵੇਖ ਸਕਿਆ ਕੈਨੇਡਾ ਬੈਠਾ ਭਰਾ
ਪੰਜਾਬ ਵਿਚ 10 ਮੈਰੀਟੋਰੀਅਸ ਸਕੂਲਾਂ ਵਿਚ 4600 ਅਤੇ 118 ਸਕੂਲ ਆਫ਼ ਐਮੀਨੈਂਸ ਵਿਚ ਕੁੱਲ੍ਹ 4248 ਸੀਟਾਂ ਹਨ। ਇਨ੍ਹਾਂ ਵਿਚ ਦਾਖਲੇ ਨੂੰ ਲੈ ਕੇ 19 ਮਾਰਚ ਤਕ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਗਈ। 30 ਮਾਰਚ ਨੂੰ ਪ੍ਰੀਖਿਆ ਹੋਈ ਸੀ ਤੇ ਹੁਣ ਨਤੀਜੇ ਆਏ ਹਨ।
ਵਿਦਿਆਰਥੀਆਂ ਦੀ ਗੈਰ-ਹਾਜ਼ਰੀ ਬਾਰੇ ਪੁੱਛੇ ਜਾਣ 'ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਸਤਿੰਦਰ ਕੌਰ ਬੇਦੀ ਨੇ ਕਿਹਾ ਕਿ ਕਈ ਵਿਦਿਆਰਥੀਆਂ ਦਾ ਫ਼ਾਰਮ ਭਰਨ ਤੋਂ ਬਾਅਦ ਮਨ ਬਦਲ ਜਾਂਦਾ ਹੈ, ਜਦਕਿ ਕਈ ਵਿਦਿਆਰਥੀ ਪ੍ਰੀਖਿਆ ਤੋਂ ਪਹਿਲਾਂ ਹੀ ਡਰ ਜਾਂਦੇ ਹਨ। ਕਈ ਵਿਦਿਆਰਥੀ ਅਜਿਹੇ ਵੀ ਹੁੰਦੇ ਹਨ ਜੋ ਸਮਾਂ ਇਕੱਠੇ ਹੀ ਕਈ ਪ੍ਰੀਖਿਆਵਾਂ ਭਰ ਲੈਂਦੇ ਹਨ ਤੇ ਸਮਾਂ ਇੱਕੋ ਹੋਣ ਕਾਰਨ ਪ੍ਰੀਖਿਆ ਦੇਣ ਨਹੀਂ ਆ ਪਾਉਂਦੇ। ਕਈ ਵਿਦਿਆਰਥੀ ਘਰੇਲੂ ਮਜਬੂਰੀ ਜਾਂ ਕੋਈ ਹੋਰ ਵਜ੍ਹਾ ਨਾਲ ਵੀ ਨਹੀਂ ਪਹੁੰਚ ਪਾਉਂਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8