ਜਮਾ ਲਾ''ਤੀ ਸ਼ਰਮ! ਫਲਾਈਟ ''ਚ ਜੋੜੇ ਨੇ ਬਣਾਏ ਸਬੰਧ, ਵੀਡੀਓ ਹੋ ਗਈ ਲੀਕ
Sunday, Dec 08, 2024 - 09:07 PM (IST)
ਵੈੱਬ ਡੈਸਕ : ਵਿਦੇਸ਼ਾਂ ਵਿਚ ਅਕਸਰ ਸੁਣਿਆ ਜਾਂਦਾ ਹੈ ਕਿ ਲੋਕ ਕਿਸੇ ਨਾਲ ਪਿਆਰ ਜਤਾਉਣ ਵੇਲੇ ਆਲਾ-ਦੁਆਲਾ ਨਹੀਂ ਦੇਖਦੇ। ਪਰ ਬੀਤੇ ਦਿਨ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਦੇ ਹਰ ਕੋਈ ਹੈਰਾਨ ਰਹਿ ਗਿਆ ਹੈ। ਸਵਿਸ ਏਅਰਲਾਈਨਜ਼ ਦੀ ਬੈਂਕਾਕ ਤੋਂ ਜ਼ਿਊਰਿਖ ਜਾਣ ਵਾਲੀ ਫਲਾਈਟ (LX181) 'ਚ ਉਸ ਸਮੇਂ ਹੰਗਾਮਾ ਮੱਚ ਗਿਆ ਜਦੋਂ ਇੱਕ ਜੋੜੇ ਦਾ ਜਿਨਸੀ ਸੰਬੰਧ ਬਣਾਉਣਦੇ ਹੋਏ ਵੀਡੀਓ ਵਾਇਰਲ ਹੋ ਗਈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਨੂੰ ਫਲਾਈਟ ਕਰੂ ਨੇ ਰਿਕਾਰਡ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ਜਿਸ ਤੋਂ ਬਾਅਦ ਏਅਰਲਾਈਨ ਅਤੇ ਕਰੂ ਮੈਂਬਰਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਰਿਪੋਰਟਾਂ ਮੁਤਾਬਕ, ਇਹ ਘਟਨਾ ਫਸਟ ਕਲਾਸ ਸ਼੍ਰੇਣੀ ਦੀਆਂ ਸੀਟਾਂ ਤੋਂ ਉੱਠ ਕੇ ਕਾਕਪਿਟ ਦੇ ਨੇੜੇ ਫਾਰਵਰਡ ਗੈਲੀ ਵਿੱਚ ਹੋਈ।
ਸੁਰੱਖਿਆ ਲਈ ਕਾਕਪਿਟ ਦੇ ਦਰਵਾਜ਼ੇ 'ਤੇ ਲਾਈਵ ਕੈਮਰਾ ਲਗਾਇਆ ਗਿਆ ਹੈ, ਜਿਸ ਦਾ ਮਕਸਦ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਸ ਕੈਮਰੇ ਤੋਂ ਲਾਈਵ ਫੀਡ ਦੇਖੀ ਜਾ ਸਕਦੀ ਹੈ, ਪਰ ਰਿਕਾਰਡਿੰਗ ਦੀ ਇਜਾਜ਼ਤ ਨਹੀਂ ਹੈ। ਇਸ ਦੇ ਬਾਵਜੂਦ, ਇੱਕ ਕਰੂ ਮੈਂਬਰ ਨੇ ਇੱਕ ਡਿਵਾਈਸ 'ਤੇ ਲਾਈਵ ਫੀਡ ਨੂੰ ਰਿਕਾਰਡ ਕੀਤਾ ਅਤੇ ਇਸਨੂੰ ਲੀਕ ਕਰ ਦਿੱਤਾ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਰਿਕਾਰਡਿੰਗ ਕਿਸ ਨੇ ਕੀਤੀ ਪਰ ਘਟਨਾ ਸਪੱਸ਼ਟ ਤੌਰ 'ਤੇ ਏਅਰਲਾਈਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੀ ਹੈ।
ਏਅਰਲਾਈਨ ਦਾ ਬਿਆਨ: ਸਖ਼ਤ ਜਾਂਚ ਦਾ ਭਰੋਸਾ ਸਵਿਸ ਏਅਰਲਾਈਨਜ਼ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯਾਤਰੀਆਂ ਨੂੰ ਰਿਕਾਰਡ ਕਰਨਾ ਜਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜਨਤਕ ਕਰਨਾ ਏਅਰਲਾਈਨ ਦੇ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਬੁਲਾਰੇ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦਾ ਭਰੋਸਾ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਦੋਸ਼ੀ ਪਾਏ ਜਾਣ ਵਾਲੇ ਕਰੂ ਮੈਂਬਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕਪਲ ਅਤੇ ਕਰੂ, ਦੋਵਾਂ ਦੀਆਂ ਗਲਤੀਆਂ?
ਜਿੱਥੇ ਇੱਕ ਪਾਸੇ ਜਨਤਕ ਥਾਂ 'ਤੇ ਪਤੀ-ਪਤਨੀ ਦਾ ਅਜਿਹਾ ਵਿਵਹਾਰ ਕਰਨਾ ਗਲਤ ਮੰਨਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਰੂ ਦੀ ਹਰਕਤ ਨੂੰ ਵੀ ਬੇਹੱਦ ਗੈਰ-ਪ੍ਰੋਫੈਸ਼ਨਲ ਅਤੇ ਅਨੈਤਿਕ ਦੱਸਿਆ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਗੱਲ ਉੱਪਰ ਲਗਾਤਾਰ ਟਿੱਪਣੀਆਂ ਕਰ ਰਹੇ ਹਨ ਕਿ ਅਜਿਹੀਆਂ ਘਟਨਾਵਾਂ 'ਚ ਕਿਸ ਨੂੰ ਜ਼ਿਆਦਾ ਦੋਸ਼ੀ ਮੰਨਿਆ ਜਾਵੇ। ਇਹ ਮਾਮਲਾ ਜਨਤਕ ਥਾਵਾਂ 'ਤੇ ਨਿੱਜਤਾ ਦੀ ਮਹੱਤਤਾ ਬਾਰੇ ਸੋਚਣ ਉੱਪਰ ਜ਼ੋਰ ਦਿੰਦਾ ਹੈ ਅਤੇ ਤਕਨਾਲੋਜੀ ਦੀ ਦੁਰਵਰਤੋਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ।