ਨਿੱਕੀ ਉਮਰੇ ਹੀ 'ਬਜ਼ੁਰਗ' ਹੋ ਗਈ ਕੁੜੀ! ਹਾਲਤ ਵੇਖ ਚੱਕਰਾਂ 'ਚ ਪੈ ਗਏ ਡਾਕਟਰ
Saturday, Nov 15, 2025 - 02:05 PM (IST)
ਵੈੱਬ ਡੈਸਕ - ਬ੍ਰਿਟੇਨ ਦੇ ਯਾਰਕਸ਼ਾਇਰ ਦੀ ਰਹਿਣ ਵਾਲੀ ਜਾਰਾ ਹਾਰਟਸ਼ੋਰਨ ਦੀ ਕਹਾਣੀ ਦੁਨੀਆ ਨੂੰ ਹੈਰਾਨ ਕਰਦੀ ਹੈ। ਜਾਰਾ ਜਨਮ ਤੋਂ ਹੀ ਇੱਕ ਬਹੁਤ ਹੀ ਦੁਰਲਭ ਬਿਮਾਰੀ "ਲਿਪੋਡਿਸਟ੍ਰੋਫੀ" ਨਾਲ ਪੀੜਿਤ ਸੀ, ਜਿਸ ਕਾਰਨ ਉਹ ਛੋਟੀ ਉਮਰ ਵਿੱਚ ਹੀ ਬਜ਼ੁਰਗ ਵਾਂਗ ਦਿੱਖਣ ਲੱਗ ਪਈ। ਜ਼ਾਰਾ ਦੇ ਜਨਮ ਵੇਲੇ ਡਾਕਟਰਾਂ ਨੇ ਕਿਹਾ ਸੀ ਕਿ ਬੱਚੀ ਬਿਲਕੁਲ ਠੀਕ ਹੈ। ਪਰ ਸਿਰਫ਼ 4 ਸਾਲ ਦੀ ਉਮਰ ਵਿੱਚ ਹੀ ਉਸ ਦੀ ਚਮੜੀ ਲਟਕਣ ਲੱਗੀ ਸੀ ਅਤੇ 8 ਸਾਲ ਦੀ ਉਮਰ ਵਿੱਚ ਉਹ 60 ਸਾਲ ਦੀ ਮਹਿਲਾ ਵਾਂਗ ਦਿੱਖਣ ਲੱਗ ਪਈ ਸੀ।

ਬਚਪਨ ਵਿੱਚ ਹੀ ਝੱਲਿਆ ਤਾਅਨਿਆਂ ਦਾ ਦਰਦ
ਜਾਰਾ ਦਾ ਬਚਪਨ ਬਹੁਤ ਮੁਸ਼ਕਲਾਂ ਭਰਿਆ ਰਿਹਾ। ਸਕੂਲ ਵਿੱਚ ਬੱਚੇ ਉਸ ਦਾ ਮਜ਼ਾਕ ਉਡਾਉਂਦੇ, ਕਈ ਵਾਰ ਉਸ ਨੂੰ ‘ਦਾਦੀ’ ਜਾਂ ‘ਨਾਨੀ’ ਕਹਿ ਕੇ ਚਿੜਾਉਂਦੇ। ਲੋਕ ਬਾਹਰ ਵੇਖ ਕੇ ਉਸ ਦੀ ਮਾਂ ਤੋਂ ਪੁੱਛਦੇ ਕਿ “ਕੀ ਇਹ ਤੁਹਾਡੀ ਵੱਡੀ ਭੈਣ ਹੈ?” ਇਹ ਤਾਅਨੇ ਉਸ ਦੇ ਮਨ ‘ਤੇ ਗਹਿਰਾ ਅਸਰ ਛੱਡਦੇ ਸਨ।
ਅੰਦਰੂਨੀ ਅੰਗਾਂ ਨੂੰ ਵੀ ਪਹੁੰਚਿਆ ਨੁਕਸਾਨ
ਇਹ ਬੀਮਾਰੀ ਲਗਭਗ 10 ਲੱਖ ਵਿੱਚੋਂ ਸਿਰਫ਼ ਇੱਕ ਵਿਅਕਤੀ ਨੂੰ ਹੁੰਦੀ ਹੈ। ਇਸ ਵਿੱਚ ਸਰੀਰ ਦੇ ਚਰਬੀ ਵਾਲੇ ਸੈੱਲ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੇ, ਜਿਸ ਨਾਲ ਵਿਅਕਤੀ ਆਪਣੀ ਅਸਲ ਉਮਰ ਤੋਂ ਕਈ ਗੁਣਾ ਵੱਧ ਬਜ਼ੁਰਗ ਦਿੱਖਣ ਲੱਗਦਾ ਹੈ। ਜਾਰਾ ਦੀ ਮਾਂ ਟ੍ਰੇਸੀ ਨੂੰ ਵੀ ਇਹੀ ਬਿਮਾਰੀ ਸੀ, ਪਰ ਉਹਨਾਂ ਵਿੱਚ ਲੱਛਣ ਘੱਟ ਸਨ। ਜਾਰਾ ਦੇ ਕੇਸ ਵਿੱਚ ਇਸ ਬਿਮਾਰੀ ਨੇ ਅੰਦਰੂਨੀ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ 14 ਸਾਲ ਦੀ ਉਮਰ ਤੱਕ ਉਸ ਦੀਆਂ ਕਿਡਨੀਆਂ ਕਮਜ਼ੋਰ ਹੋ ਗਈਆਂ ਸਨ।
ਸਰਜਰੀ ਨੇ ਬਦਲੀ ਜ਼ਿੰਦਗੀ
ਜਦੋਂ ਉਸ ਦੀ ਕਹਾਣੀ ਮੀਡੀਆ ਵਿੱਚ ਆਈ ਤਾਂ ਕਈ ਡਾਕਟਰਾਂ ਨੇ ਉਸ ਦੀ ਮਦਦ ਲਈ ਹੱਥ ਵਧਾਇਆ। ਆਖ਼ਿਰਕਾਰ 16 ਸਾਲ ਦੀ ਉਮਰ ਵਿਚ ਉਸ ਦੀ ਫੇਸਲਿਫ਼ਟ ਸਰਜਰੀ ਕੀਤੀ ਗਈ। ਡਾਕਟਰਾਂ ਨੇ ਉਸ ਦੇ ਚਿਹਰੇ ਅਤੇ ਸਰੀਰ ਤੋਂ ਕਰੀਬ 3 ਕਿਲੋ ਵਾਧੂ ਚਮੜੀ ਕੱਢ ਦਿੱਤੀ। ਸਰਜਰੀ ਤੋਂ ਬਾਅਦ ਜਦੋਂ ਉਸ ਦੇ ਚਿਹਰੇ ਤੋਂ ਪੱਟੀਆਂ ਹਟੀਆਂ, ਤਾਂ ਉਹ ਇੱਕ ਆਮ ਕੁੜੀ ਵਾਂਗ ਦਿੱਖਣ ਲੱਗੀ ਅਤੇ ਉਸ ਦੀ ਮਾਂ ਖੁਸ਼ੀ ਨਾਲ ਰੋ ਪਈ। ਇਹ ਪਲ ਜਾਰਾ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਬਣ ਗਿਆ।
ਇਹ ਵੀ ਪੜ੍ਹੋ : ''ਕਿਸੇ ਦਿਨ ਮੇਰਾ ਮੁੰਡਾ...'', SRK ਦੀ ਹੀਰੋਇਨ ਦੀਆਂ AI ਅਸ਼ਲੀਲ ਤਸਵੀਰਾਂ ਵਾਇਰਲ
