ਸਾਊਦੀ 'ਚ ਭਾਰਤੀ ਨਾਗਰਿਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 42 ਲੋਕਾਂ ਦੀ ਗਈ ਜਾਨ

Monday, Nov 17, 2025 - 10:33 AM (IST)

ਸਾਊਦੀ 'ਚ ਭਾਰਤੀ ਨਾਗਰਿਕਾਂ ਨਾਲ ਵਾਪਰਿਆ ਭਿਆਨਕ ਹਾਦਸਾ, 42 ਲੋਕਾਂ ਦੀ ਗਈ ਜਾਨ

ਇੰਟਰਨੈਸ਼ਨਲ ਡੈਸਕ- ਸਾਊਦੀ ਅਰਬ ਤੋਂ ਇਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ, ਜਿੱਥੇ ਸੋਮਵਾਰ ਤੜਕੇ ਲਗਭਗ 01:30 ਵਜੇ (ਭਾਰਤੀ ਸਮੇਂ ਅਨੁਸਾਰ) ਇੱਕ ਯਾਤਰੀ ਬੱਸ ਦੀ ਡੀਜ਼ਲ ਟੈਂਕਰ ਨਾਲ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਘੱਟੋ-ਘੱਟ 42 ਭਾਰਤੀ ਉਮਰਾਹ ਜ਼ਾਇਰੀਨ (ਤੀਰਥ ਯਾਤਰੀਆਂ) ਦੀ ਮੌਤ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਯਾਤਰੀਆਂ ਨਾਲ ਭਰੀ ਇਹ ਬੱਸ ਮੱਕਾ ਤੋਂ ਮਦੀਨਾ ਵੱਲ ਜਾ ਰਹੀ ਸੀ। ਜ਼ਾਇਰੀਨ ਮੱਕਾ ਵਿੱਚ ਆਪਣੀਆਂ ਪਵਿੱਤਰ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਮਦੀਨਾ ਜਾ ਰਹੇ ਸਨ। ਰਾਤ ਦਾ ਸਮਾਂ ਹੋਣ ਕਾਰਨ ਸਾਰੇ ਯਾਤਰੀ ਗੂੜ੍ਹੀ ਨੀਂਦ ਵਿੱਚ ਸਨ ਕਿ ਇਹ ਅਣਹੋਣੀ ਵਾਪਰ ਗਈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਹੈਦਰਾਬਾਦ ਤੇ ਤੇਲੰਗਾਨਾ ਤੋਂ ਸਾਊਦੀ ਗਏ ਸਨ, ਜਿਨ੍ਹਾਂ 'ਚ 20 ਔਰਤਾਂ ਅਤੇ 11 ਬੱਚੇ ਵੀ ਸ਼ਾਮਲ ਹਨ।

حادث باص مع تريلة بترول على طريق المدينة ينبع
يارررب رحمتك ولطفك #المدينة_المنورة pic.twitter.com/9chz9vTkJB

— خلود💙🤍 (@A98670000) November 16, 2025

ਹਾਲਾਂਕਿ ਜਾਨੀ ਮਾਲ ਦੇ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਹੋਣੀ ਬਾਕੀ ਹੈ, ਪਰ ਸਥਾਨਕ ਸੂਤਰਾਂ ਦਾ ਮੰਨਣਾ ਹੈ ਕਿ ਟੱਕਰ ਤੋਂ ਬਾਅਦ 40 ਤੋਂ ਵੱਧ ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਰਾਹਤ ਤੇ ਬਚਾਅ ਕਾਰਜ ਜਾਰੀ ਹਨ ਅਤੇ ਸਥਾਨਕ ਨਿਵਾਸੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਲੋਕਾਂ ਦੀ ਮਦਦ ਲਈ ਮੌਕੇ 'ਤੇ ਪਹੁੰਚ ਗਏ ਹਨ।
 


author

Harpreet SIngh

Content Editor

Related News