Epstein ਈ-ਮੇਲ ਲੀਕ ਹੋਣ ਤੋਂ ਬਾਅਦ US ਦੇ ਸਾਬਕਾ ਵਿੱਤ ਮੰਤਰੀ ਨੇ OpenAI ਬੋਰਡ ਤੋਂ ਦਿੱਤਾ ਅਸਤੀਫ਼ਾ
Thursday, Nov 20, 2025 - 11:12 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਲੈਰੀ ਸਮਰਸ ਨੇ ਓਪਨ ਏ.ਆਈ. ਦੇ ਡਾਇਰੈਕਟਰ ਬੋਰਡ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਚੈਟ. ਜੀਪੀਟੀ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਮਰਸ ਦਾ ਬੋਰਡ ਤੋਂ ਅਸਤੀਫਾ ਈ-ਮੇਲ ਲੀਕ ਹੋਣ ਤੋਂ ਬਾਅਦ ਆਇਆ ਹੈ, ਜਿਸ ਵਿਚ ਖੁਲਾਸਾ ਹੋਇਆ ਸੀ ਕਿ ਜੈਫਰੀ ਐਪਸਟੀਨ ਵੱਲੋਂ 2008 ਵਿਚ ਇਕ ਨਾਬਾਲਗ ਕੁੜੀ ਤੋਂ ਵੇਸਵਾਗਮਨੀ ਕਰਵਾਉਣ ਦੇ ਦੋਸ਼ ਨੂੰ ਸਵੀਕਾਰ ਕਰਨ ਤੋਂ ਬਾਅਦ ਵੀ ਉਸ ਨੇ ਲੜਕੀ ਨਾਲ ਦੋਸਤਾਨਾ ਸਬੰਧ ਬਣਾਈ ਰੱਖੇ ਸਨ।
ਬੋਰਡ ਨੇ ਇਕ ਬਿਆਨ ’ਚ ਕਿਹਾ, ‘ਲੈਰੀ ਨੇ ਓਪਨ ਏ.ਆਈ. ਬੋਰਡ ਆਫ਼ ਡਾਇਰੈਕਟਰਜ਼ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਅਸੀਂ ਉਸ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ। ਅਸੀਂ ਉਸ ਦੇ ਯੋਗਦਾਨ ਅਤੇ ਬੋਰਡ ਵਿਚ ਉਸ ਦੇ ਲਿਆਂਦੇ ਦ੍ਰਿਸ਼ਟੀਕੋਣ ਦੀ ਕਦਰ ਕਰਦੇ ਹਾਂ।’
