''ਪੈਨੀ'' ਬਣ ਗਈ ਇਤਿਹਾਸ ! ਅਮਰੀਕਾ ਨੇ ਸਭ ਤੋਂ ਛੋਟੀ ਕਰੰਸੀ ਨੂੰ 232 ਸਾਲ ਬਾਅਦ ਕੀਤਾ ਬੰਦ

Friday, Nov 14, 2025 - 08:04 AM (IST)

''ਪੈਨੀ'' ਬਣ ਗਈ ਇਤਿਹਾਸ ! ਅਮਰੀਕਾ ਨੇ ਸਭ ਤੋਂ ਛੋਟੀ ਕਰੰਸੀ ਨੂੰ 232 ਸਾਲ ਬਾਅਦ ਕੀਤਾ ਬੰਦ

ਇੰਟਰਨੈਸ਼ਨਲ ਡੈਸਕ- ਅਮਰੀਕੀ ਕਰੰਸੀ ਦੀ ਸਭ ਤੋਂ ਛੋਟੀ ਇਕਾਈ ਪੈਨੀ ਨੂੰ ਅਧਿਕਾਰਤ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ 232 ਸਾਲ ਪੁਰਾਣੀ ਇਹ ਕਰੰਸੀ ਹੁਣ ਇਤਿਹਾਸ ਬਣ ਗਈ ਹੈ। ਇਹ ਕਰੰਸੀ ਭਾਰਤੀ ਪੈਸੇ ਵਾਂਗ ਸੀ। ਜਿਸ ਤਰ੍ਹਾਂ 100 ਪੈਸਿਆਂ ਨਾਲ ਇਕ ਰੁਪਿਆ ਬਣਦਾ ਹੈ, ਉਸੇ ਤਰ੍ਹਾਂ 100 ਪੈਨੀ ਨਾਲ ਇਕ ਡਾਲਰ ਬਣਦਾ ਹੈ।

ਅਮਰੀਕੀ ਵਿੱਤ ਵਿਭਾਗ ਨੇ ਦੱਸਿਆ ਕਿ ਪੈਨੀ ਨੂੰ ਖਤਮ ਕਰਨ ਦਾ ਕਾਰਨ ਇਸ ਦੀ ਵੈਲਿਊ ਘੱਟ ਹੋਣਾ ਹੈ। ਹੁਣ ਇਸ ਸਿੱਕੇ ਨਾਲ ਕੁਝ ਵੀ ਖਰੀਦਿਆ ਨਹੀਂ ਜਾ ਸਕਦਾ ਸੀ, ਇੱਥੋਂ ਤੱਕ ਕਿ ਟਾਫੀ ਵੀ ਨਹੀਂ। ਉਥੇ ਹੀ ਇਕ ਪੈਨੀ ਬਣਾਉਣ ’ਚ ਹੁਣ 3 ਸੈਂਟ ਤੋਂ ਵੱਧ ਲਾਗਤ ਆ ਰਹੀ ਸੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ 2025 ’ਚ ਇਸ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਸੀ। ਇਕ ਪੈਨੀ ਬਣਾਉਣ ’ਚ ਲੱਗਭਗ 3.69 ਸੈਂਟ (3 ਰੁਪਏ) ਦਾ ਖਰਚ ਆਉਂਦਾ ਹੈ, ਜਦੋਂ ਕਿ ਉਸਦੀ ਵੈਲਿਊ ਸਿਰਫ 1 ਸੈਂਟ (0.84 ਰੁਪਏ) ਹੈ। 2023 ’ਚ 4.5 ਅਰਬ ਪੈਨੀ ਬਣਾਉਣ ’ਤੇ ਟੈਕਸਦਾਤਿਆਂ ਨੂੰ 179 ਮਿਲੀਅਨ ਡਾਲਰ ( 1,500 ਕਰੋੜ) ਦਾ ਨੁਕਸਾਨ ਹੋਵੇਗਾ। ਅਮਰੀਕਾ ’ਚ ਲੱਗਭਗ 250 ਅਰਬ ਪੈਨੀ ਅਜੇ ਵੀ ਚਲਨ ’ਚ ਹਨ। ਇਨ੍ਹਾਂ ਨੂੰ ਹੌਲੀ-ਹੌਲੀ ਬੰਦ ਕਰ ਦਿੱਤਾ ਜਾਵੇਗਾ।


author

Harpreet SIngh

Content Editor

Related News