ਇਕ ਹੋਰ ਹੈਲੀਕਾਪਟਰ ਹੋ ਗਿਆ ਕ੍ਰੈਸ਼ ! ਉੱਡਦੇ-ਉੱਡਦੇ ਹੋ ਗਿਆ 2 ਫਾੜ, 5 ਰੂਸੀ ਲੋਕਾਂ ਦੀ ਮੌਤ, ਵੇਖੋ ਡਰਾਉਣੀ ਵੀਡੀਓ
Monday, Nov 10, 2025 - 02:15 PM (IST)
ਇੰਟਰਨੈਸ਼ਨਲ ਡੈਸਕ- ਰੂਸ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਦਾਗੇਸਤਾਨ ਸੂਬੇ ਵਿੱਚ ਇੱਕ ਰੂਸੀ KA-226 ਹੈਲੀਕਾਪਟਰ ਭਿਆਨਕ ਤਰੀਕੇ ਨਾਲ ਕ੍ਰੈਸ਼ ਹੋ ਗਿਆ, ਜਿਸ ਕਾਰਨ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਹ ਹਾਦਸਾ ਕੈਸਪੀਅਨ ਸਾਗਰ ਖੇਤਰ ਵਿੱਚ ਅਚੀ-ਸੂ ਪਿੰਡ ਨੇੜੇ ਵਾਪਰਿਆ, ਜਦੋਂ ਹੈਲੀਕਾਪਟਰ ਕੰਟਰੋਲ ਗੁਆ ਬੈਠਾ ਅਤੇ ਜ਼ਮੀਨ ਨਾਲ ਟਕਰਾ ਕੇ 2 ਫਾੜ ਹੋ ਗਿਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
7 ਨਵੰਬਰ ਨੂੰ ਵਾਪਰੇ ਇਸ ਹਾਦਸੇ ਦੌਰਾਨ ਕੁੱਲ 5 ਲੋਕ ਮਾਰੇ ਗਏ ਹਨ, ਜਿਨ੍ਹਾਂ 'ਚੋਂ 4 ਕਿਜ਼ਲਯਾਰ ਇਲੈਕਟ੍ਰੋਮਕੈਨੀਕਲ ਪਲਾਂਟ (KEMZ) ਦੇ ਕਰਮਚਾਰੀ ਦੱਸੇ ਜਾ ਰਹੇ ਹਨ। KEMZ ਨੇ 8 ਨਵੰਬਰ ਨੂੰ ਇਸ ਘਟਨਾ ਦੀ ਪੁਸ਼ਟੀ ਕੀਤੀ। ਮ੍ਰਿਤਕਾਂ ਵਿੱਚ ਪਲਾਂਟ ਦੇ ਡਿਪਟੀ ਜਨਰਲ ਡਾਇਰੈਕਟਰ ਅਤੇ ਹੈਲੀਕਾਪਟਰ ਦਾ ਫਲਾਈਟ ਮਕੈਨਿਕ ਵੀ ਸ਼ਾਮਲ ਹਨ। ਇਸ ਹਾਦਸੇ 'ਚ 2 ਹੋਰ ਲੋਕ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
💥 Russia: Deputy director, chief designer and chief engineer of major military contractor Kizlyar Electromechanical Plant died in a comical helicopter crash in occupied Dagestan.
The company designs and produces a large variety of electronic components for military aircraft. pic.twitter.com/bQRze6E7Ug
— Igor Sushko (@igorsushko) November 8, 2025
ਹਾਦਸੇ ਦੀ ਵਾਇਰਲ ਹੋਈ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੈਲੀਕਾਪਟਰ ਦੀ ਪੂਛ ਟੁੱਟਣ ਤੋਂ ਬਾਅਦ ਇਹ ਪਾਇਲਟ ਦੇ ਕਾਬੂ ਤੋਂ ਬਾਹਰ ਹੋ ਗਿਆ, ਪਰ ਪਾਇਲਟ ਨੇ ਖਰਾਬ ਹੋਏ ਜਹਾਜ਼ ਨੂੰ ਕਾਬੂ ਕਰਨ ਲਈ ਜੱਦੋ-ਜਹਿਦ ਕੀਤੀ। ਇਸ ਕੋਸ਼ਿਸ਼ ਦੌਰਾਨ ਪਾਇਲਟ ਜਹਾਜ਼ ਨੂੰ ਸਮੁੰਦਰ ਤੋਂ ਉੱਪਰ ਚੁੱਕਣ ਵਿੱਚ ਸਫਲ ਵੀ ਹੋ ਜਾਂਦਾ ਹੈ, ਪਰ ਜ਼ਿਆਦਾ ਨੁਕਸਾਨ ਹੋ ਜਾਣ ਕਾਰਨ ਇਹ ਕਾਬੂ ਤੋਂ ਬਾਹਰ ਹੋ ਕੇ ਬੇਕਾਬੂ ਹੋ ਕੇ ਜ਼ਮੀਨ 'ਤੇ ਆ ਡਿੱਗਾ।
KA-226 ਇੱਕ ਦੋ-ਇੰਜਣ ਵਾਲਾ ਲਾਈਟ ਯੂਟਿਲਿਟੀ ਹੈਲੀਕਾਪਟਰ ਹੈ, ਜੋ ਵੱਧ ਤੋਂ ਵੱਧ 7 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਰੱਖਦਾ ਹੈ। ਇਹ ਆਮ ਤੌਰ 'ਤੇ ਉੱਚਾਈ ਵਾਲੇ ਖੇਤਰਾਂ ਅਤੇ ਔਖੀਆਂ ਹਾਲਤਾਂ ਵਿੱਚ ਸੰਚਾਲਨ ਲਈ ਜਾਣਿਆ ਜਾਂਦਾ ਹੈ।
