ਸਿੱਖ ਜੱਥੇ ਨਾਲ ਪਾਕਿਸਤਾਨ ਗਈ ਔਰਤ ਦੀ ਨਵੀਂ ਵੀਡੀਓ ਆਈ ਸਾਹਮਣੇ

Saturday, Nov 15, 2025 - 08:59 PM (IST)

ਸਿੱਖ ਜੱਥੇ ਨਾਲ ਪਾਕਿਸਤਾਨ ਗਈ ਔਰਤ ਦੀ ਨਵੀਂ ਵੀਡੀਓ ਆਈ ਸਾਹਮਣੇ

ਪੰਜਾਬ ਡੈਸਕ- ਭਾਰਤ ਤੋਂ ਸਿੱਖ ਜੱਥੇ ਨਾਲ ਪਾਕਿਸਤਾਨ ਗਈ ਔਰਤ ਦੀ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਇਸਲਾਮ ਕਬੂਲ ਕਰਦੀ ਦਿਸ ਰਹੀ ਹੈ। ਪਾਕਿਸਤਾਨ 'ਚ ਨਿਕਾਹ ਕਰਨ ਵਾਲੀ ਭਾਰਤੀ ਔਰਤ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੁੰਦੀ ਦਿਸ ਰਹੀ ਹੈ ਕਿ ਉਸ ਔਰਤ ਨੇ ਪਾਕਿਸਤਾਨ 'ਚ ਧਰਮ ਪਰਿਵਰਤਨ ਕਰਕੇ ਨਿਕਾਹ ਕਰਵਾ ਲਿਆ ਹੈ। 

ਦਰਅਸਲ, ਸੋਸ਼ਲ ਮੀਡੀਆ 'ਤੇ ਸਰਬਜੀਤ ਕੌਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਨਿਕਾਹ ਕਬੂਲ ਕਰਨ ਦੀ ਗੱਲ ਕਰਦੀ ਨਜ਼ਰ ਆ ਰਹੀ ਹੈ। ਸਰਬਜੀਤ ਦਾ ਕਹਿਣਾ ਹੈ ਕਿ ਉਹ ਉਸ ਨੌਜਵਾਨ ਨੂੰ ਪਿਛਲੇ 9 ਸਾਲਾਂ ਤੋਂ ਜਾਣਦੀ ਹੈ ਅਤੇ ਆਪਣੀ ਮਰਜ਼ੀ ਨਾਲ ਉਸ ਨਾਲ ਨਿਕਾਹ ਕਰ ਰਹੀ ਹੈ। 

ਜ਼ਿਕਰਯੋਗ ਹੈ ਕਿ ਸਰਬਜੀਤ ਕੌਰ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਹੈ ਜੋ ਕਿ 4 ਨਵੰਬਰ ਨੂੰ 1,932 ਸ਼ਰਧਾਲੂਆਂ ਨਾਲ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਈ ਸੀ ਪਰ ਵਾਪਸ ਆਉਣ ਵਾਲੇ ਜਥੇ ਵਿਚ ਸ਼ਾਮਲ ਨਹੀਂ ਸੀ। ਜਾਂਚ ਦੌਰਾਨ ਸ਼ੱਕ ਉਦੋਂ ਪੈਦਾ ਹੋਇਆ ਜਦੋਂ ਉਸ ਦੀ ਕੌਮੀਅਤ ਅਤੇ ਪਾਸਪੋਰਟ ਨੰਬਰ ਉਸ ਦੇ ਇਮੀਗ੍ਰੇਸ਼ਨ ਫਾਰਮ ’ਤੇ ਖਾਲੀ ਮਿਲਿਆ। ਇਸ ਦੇ ਆਧਾਰ ’ਤੇ ਭਾਰਤੀ ਏਜੰਸੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਹੁਣ ਸਾਹਮਣੇ ਆ ਰਹੀ ਜਾਣਕਾਰੀ ਦੇ ਅਨੁਸਾਰ ਸਰਬਜੀਤ ਨੇ ਪਾਕਿਸਤਾਨ ’ਚ ਨਿਕਾਹ ਕਰਵਾ ਲਿਆ ਹੈ।


author

Rakesh

Content Editor

Related News