Live Concert ''ਚ ਭੀੜ ਨੇ ਲਾਹ''ਤੀ ਹਾਲੀਵੁੱਡ ਸਿੰਗਰ Akon ਦੀ ਪੈਂਟ, ਵੀਡੀਓ ਦੇਖ ਭੜਕੇ ਫੈਨਜ਼
Sunday, Nov 16, 2025 - 03:23 PM (IST)
ਐਂਟਰਟੇਨਮੈਂਟ ਡੈਸਕ- ਹਾਲੀਵੁੱਡ ਦੇ ਮਸ਼ਹੂਰ ਗਾਇਕ Akon ਇੰਨੀਂ ਦਿਨੀਂ ਆਪਣੇ ਇੰਡੀਆ ਟੂਰ 2025 ਨੂੰ ਲੈ ਕੇ ਚਰਚਾ 'ਚ ਹਨ। ਦਿੱਲੀ ਸ਼ੋਅ ਦੇ ਖਰਾਬ ਮੈਨੇਜਮੈਂਟ ਤੋਂ ਬਾਅਦ ਹੁਣ ਬੈਂਗਲੁਰੂ ਕੰਸਰਟ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵੇਖ ਕੇ ਫੈਨ ਕਾਫੀ ਗੁੱਸੇ 'ਚ ਹਨ।
ਸਟੇਜ ‘ਤੇ Akon ਦੀ ਪੈਂਟ ਖਿੱਚੀ ਗਈ
14 ਨਵੰਬਰ 2025 ਨੂੰ ਬੈਂਗਲੁਰੂ ‘ਚ ਹੋਏ ਲਾਈਵ ਕੰਸਰਟ ਦੌਰਾਨ Akon ਆਪਣੇ ਫੈਨਜ਼ ਦੇ ਕਰੀਬ ਖੜ੍ਹ ਕੇ ਪਰਫਾਰਮ ਕਰ ਰਹੇ ਸਨ। ਭੀੜ ਬਹੁਤ ਨੇੜੇ ਸੀ ਅਤੇ ਸਾਰੇ ਉਨ੍ਹਾਂ ਨਾਲ ਇੰਟਰੈਕਟ ਕਰ ਰਹੇ ਸਨ। ਇਸ ਦੌਰਾਨ ਕੁਝ ਲੋਕਾਂ ਨੇ ਅਚਾਨਕ Akon ਦੀ ਪੈਂਟ ਖਿੱਚ ਦਿੱਤੀ, ਜਿਸ ਨਾਲ ਉਹ ਹੇਠਾਂ ਖਿਸਕ ਗਈ। ਸਿੰਗਰ ਦੇ ਇਕ ਹੱਥ 'ਚ ਮਾਈਕ ਸੀ ਅਤੇ ਦੂਜੇ ਨਾਲ ਉਹ ਆਪਣੀ ਪੈਂਟ ਸੰਭਾਲਦੇ ਰਹੇ। ਅਸਹਜ ਹੋਣ ਦੇ ਬਾਵਜੂਦ Akon ਨੇ ਨਾ ਤਾਂ ਪਰਫਾਰਮੈਂਸ ਰੋਕੀ ਅਤੇ ਨਾ ਹੀ ਕੋਈ ਗੁੱਸਾ ਜਤਾਇਆ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਫੈਨਜ਼ ਨੇ ਲਗਾਇਆ ‘ਹੈਰਾਸਮੈਂਟ’ ਦਾ ਦੋਸ਼
ਵੀਡੀਓ ਜਿਵੇਂ ਹੀ ਇੰਟਰਨੈੱਟ ‘ਤੇ ਆਇਆ, ਲੋਕ ਗੁੱਸੇ ਨਾਲ ਭੜਕ ਉਠੇ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਾਂ ਨੇ ਲਿਖਿਆ ਕਿ ਇਹ ਇਕ ਇੰਟਰਨੈਸ਼ਨਲ ਆਰਟਿਸਟ ਨਾਲ ਲਾਈਵ ਸਟੇਜ ‘ਤੇ ਹੈਰਾਸਮੈਂਟ ਹੈ। ਕਿਸੇ ਨੇ ਕਿਹਾ— “ਇਹ ਬਹੁਤ ਸ਼ਰਮਨਾਕ ਹੈ, Akon ਨੂੰ ਸਟੇਜ ‘ਤੇ ਤੰਗ ਕੀਤਾ ਗਿਆ।” ਹੋਰਾਂ ਨੇ ਇਸਨੂੰ ਸੁਰੱਖਿਆ ਅਤੇ ਆਰਗਨਾਈਜ਼ਰਾਂ ਦੀ ਵੱਡੀ ਨਾਕਾਮੀ ਕਰਾਰ ਦਿੱਤਾ।
ਦਿੱਲੀ ਸ਼ੋਅ ਵੀ ਰਿਹਾ ਸੀ ਵਿਵਾਦਾਂ ‘ਚ
ਇਸ ਤੋਂ ਪਹਿਲਾਂ ਦਿੱਲੀ ਵਿੱਚ ਹੋਏ ਕਾਂਸਰਟ ਦੇ ਮੈਨੇਜਮੈਂਟ ਅਤੇ ਸਾਊਂਡ ਸਿਸਟਮ ਦੀ ਖਰਾਬ ਕੁਆਲਟੀ ‘ਤੇ ਵੀ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਕਈਆਂ ਨੇ ਇਸ ਨੂੰ “ਸਬ ਤੋਂ ਖ਼ਰਾਬ ਤਜਰਬਾ” ਦੱਸਿਆ ਸੀ।
ਹੁਣ ਮੁੰਬਈ 'ਚ ਕਰਨਗੇ ਪਰਫਾਰਮ
ਦਿੱਲੀ ਅਤੇ ਬੈਂਗਲੁਰੂ ਤੋਂ ਬਾਅਦ ਹੁਣ Akon 16 ਨਵੰਬਰ 2025 ਨੂੰ ਮੁੰਬਈ 'ਚ ਆਪਣਾ ਅਗਲਾ ਸ਼ੋਅ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
