ਸਕਾਟਲੈਂਡ: ਸੜਕ ਕਰਮਚਾਰੀ ਜਨਤਾ ਦੁਆਰਾ ਹੁੰਦੇ ਹਨ ਦੁਰਵਿਵਹਾਰ ਦਾ ਸ਼ਿਕਾਰ

Tuesday, Jul 13, 2021 - 11:44 AM (IST)

ਸਕਾਟਲੈਂਡ: ਸੜਕ ਕਰਮਚਾਰੀ ਜਨਤਾ ਦੁਆਰਾ ਹੁੰਦੇ ਹਨ ਦੁਰਵਿਵਹਾਰ ਦਾ ਸ਼ਿਕਾਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀਆਂ ਸੜਕਾਂ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਅਕਸਰ ਲੋਕਾਂ ਵੱਲੋਂ ਕੀਤੇ ਜਾਂਦੇ ਦੁਰਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕਾਟਲੈਂਡ ਦੇ ਚਾਰ ਵਿੱਚੋਂ ਇੱਕ ਸੜਕ ਕਰਮਚਾਰੀ ਨੇ ਖੁਲਾਸਾ ਕੀਤਾ ਹੈ ਕਿ ਜਨਤਾ ਦੁਆਰਾ ਕੀਤੇ ਜਾਣ ਵਾਲੇ ਦੁਰਵਿਵਹਾਰ ਕਾਰਨ ਉਹਨਾਂ ਦੀ ਮਾਨਸਿਕ ਸਿਹਤ ਨੂੰ ਹਾਨੀ ਪਹੁੰਚੀ ਹੈ। 

ਸੜਕਾਂ 'ਤੇ ਕੰਮ ਕਰਦੇ ਮਜ਼ਦੂਰਾਂ ਅਨੁਸਾਰ ਕੰਮ ਕਰਦੇ ਸਮੇਂ ਉਹਨਾਂ ਨੂੰ ਮੌਖਿਕ ਅਤੇ ਸਰੀਰਕ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕ ਮੁਰੰਮਤ ਕਾਰਜ ਕਰਦੇ ਕਰਮਚਾਰੀਆਂ ਨਾਲ ਹੁੰਦੇ ਇਸ ਦੁਰਵਿਵਹਾਰ ਨੂੰ ਟ੍ਰਾਂਸਪੋਰਟ ਮੰਤਰੀ ਗ੍ਰੇਮ ਡੇ ਨੇ ਚਿੰਤਾ ਵਾਲੀ ਦੱਸਿਆ ਹੈ। ਉਹਨਾਂ ਕਿਹਾ ਕਿ ਸੜਕੀ ਕਾਮਿਆਂ ਨਾਲ ਦੁਰਵਿਵਹਾਰ ਮਨਜ਼ੂਰ ਨਹੀਂ ਹੈ ਅਤੇ ਸਰਵੇਖਣ ਦੇ ਨਤੀਜੇ ਦਿਖਾਉਂਦੇ ਹਨ ਕਿ ਇਹ ਇੱਕ ਵੱਡੀ ਮੁਸ਼ਕਲ ਹੈ। 

ਪੜ੍ਹੋ ਇਹ ਅਹਿਮ ਖਬਰ- ਵੱਡਾ ਖ਼ੁਲਾਸਾ : 12 ਸਾਲਾਂ 'ਚ 'ਗੋਲਡਨ ਵੀਜ਼ਾ' ਜ਼ਰੀਏ ਬ੍ਰਿਟੇਨ 'ਚ ਵਸੇ 254 ਕਰੋੜਪਤੀ ਭਾਰਤੀ

ਕੰਮ ਦੌਰਾਨ ਹੁੰਦੀਆਂ ਦੁਰਵਿਵਹਾਰ ਦੀਆਂ ਘਟਨਾਵਾਂ ਕਾਰਨ ਕਾਮੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੁੰਦੇ ਹਨ। ਕਰਮਚਾਰੀਆਂ ਸਬੰਧੀ ਇਹ ਖੁਲਾਸੇ ਸਕਾਟਲੈਂਡ ਦੀਆਂ ਮੁੱਖ ਸੜਕਾਂ ਦੀ ਸਾਂਭ-ਸੰਭਾਲ ਕਰਨ ਵਾਲੀਆਂ ਕੰਪਨੀਆਂ ਦੇ ਤਕਰੀਬਨ 350 ਕਰਮਚਾਰੀਆਂ ਉੱਤੇ ਅਪ੍ਰੈਲ ਅਤੇ ਮਈ ਦੇ ਮਹੀਨੇ ਕੀਤੇ ਅਧਿਐਨ ਤੋਂ ਪ੍ਰਾਪਤ ਕੀਤੇ ਗਏ ਹਨ।


author

Vandana

Content Editor

Related News