ਰੂਸ ਨੇ ਯੂਕ੍ਰੇਨ ''ਤੇ ਕੀਤਾ ਸਾਈਬਰ ਹਮਲਾ : ਮਾਈਕ੍ਰੋਸਾਫ਼ਟ ਰਿਪੋਰਟ ''ਚ ਹੋਇਆ ਖੁਲਾਸਾ

04/28/2022 2:18:31 AM

ਬੋਸਟਨ-ਮਾਈਕ੍ਰੋਸਾਫਟ ਕੰਪਨੀ ਨੇ ਬੁੱਧਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਰੂਸੀ ਸਰਕਾਰ ਸਮਰਥਿਤ ਹੈਕਰਾਂ ਨੇ ਪਿਛਲੇ ਕੁਝ ਸਮੇਂ ਦੌਰਾਨ ਯੂਕ੍ਰੇਨ 'ਚ ਦਰਜਨਾਂ ਸੰਗਠਨਾਂ 'ਤੇ ਸਾਈਬਰ ਹਮਲਾ ਕਰ ਉਨ੍ਹਾਂ ਦੇ ਡਾਟਾ ਨੂੰ ਤਬਾਹ ਕਰ ਦਿੱਤਾ ਹੈ ਅਤੇ ਸੂਚਨਾਵਾਂ ਦਾ ਇਕ ਅਰਾਜਕਤਾ ਮਾਹੌਲਾ ਪੈਦਾ ਕਰ ਦਿੱਤਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਲਗਭਗ ਅੱਧੇ ਹਮਲੇ ਮਹੱਤਵਪੂਰਨ ਨਾਜ਼ੁਕ ਬੁਨਿਆਦੀ ਢਾਂਚੇ 'ਤੇ ਕੀਤੇ ਗਏ ਅਤੇ ਕਈ ਵਾਰ ਅਜਿਹੇ ਹਮਲੇ ਬੰਬਾਰੀ ਦੇ ਨਾਲ-ਨਾਲ ਕੀਤੇ ਗਏ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਸੈਰ-ਸਪਾਟੇ ਨੂੰ ਵੱਡੇ ਪੱਧਰ ’ਤੇ ਹੁਲਾਰਾ ਦੇਵੇਗੀ : ਬੈਂਸ

ਮਾਈਕ੍ਰੋਸਾਫਟ ਨੇ ਕਿਹਾ ਕਿ ਰੂਸ ਨਾਲ ਸਬੰਧ ਸਮੂਹ ਮਾਰਚ 2021 ਤੋਂ ਇਸ ਹਮਲੇ ਦੀ ਤਿਆਰੀ ਕਰ ਰਹੇ ਸਨ ਤਾਂ ਕਿ ਉਹ ਨੈੱਟਵਰਕ ਨੂੰ ਹੈਕ ਕਰ ਰਣਨੀਤਕ ਅਤੇ ਯੁੱਧ ਖੇਤਰ ਦੀਆਂ ਖੁਫੀਆ ਸੂਚਨਾਵਾਂ ਇਕੱਠੀਆਂ ਕਰ ਸਕਣ ਅਤੇ ਭਵਿੱਖ 'ਚ ਉਸ ਦੀ ਵਰਤੋਂ ਕੀਤੀ ਜਾ ਸਕੇ। ਰਿਪੋਰਟ ਮੁਤਾਬਕ ਯੁੱਧ ਦੌਰਾਨ ਹੈਕਰਾਂ ਨੇ ਨਾਗਰਿਕਾਂ ਦੀ ਭਰੋਸੇਯੋਗ ਜਾਣਕਾਰੀ ਅਤੇ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ 'ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ : BJP ਦੇ ਕੌਮੀ ਪ੍ਰਧਾਨ JP ਨੱਡਾ ਨਾਲ ਅਰਵਿੰਦ ਖੰਨਾ ਨੇ ਕੀਤੀ ਮੁਲਾਕਾਤ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News