ਰੂਸ ਵਿਰੁੱਧ ‘ਅਸਲੀ ਜੰਗ’ ਛੇੜੀ ਗਈ, ਵਿਜੇ ਦਿਵਸ ''ਤੇ ਪੁਤਿਨ ਨੇ ਪੱਛਮੀ ਦੇਸ਼ਾਂ ਨੂੰ ਲਲਕਾਰਿਆ
Tuesday, May 09, 2023 - 08:39 PM (IST)
ਮਾਸਕੋ (ਭਾਸ਼ਾ) : ਰੂਸ 'ਚ ਅੱਜ ਵਿਜੇ ਦਿਵਸ ਮਨਾਇਆ ਗਿਆ। ਇਸ ਮੌਕੇ ਰਾਜਧਾਨੀ ਮਾਸਕੋ 'ਚ ਇਕ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਰੂਸ ਨੇ ਆਪਣੇ ਇਕ ਤੋਂ ਵੱਧ ਇਕ ਮਾਰੂ ਅਤੇ ਵਿਨਾਸ਼ਕਾਰੀ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪੱਛਮੀ ਦੇਸ਼ਾਂ ਦੇ ਸਾਹਮਣੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਮਾਸਕੋ ਦੇ ‘ਰੈੱਡ ਸਕੁਵਾਇਰ’ ’ਤੇ ਆਪਣੇ ਦੇਸ਼ ਦੀ ਵਿਜੇ ਦਿਵਸ ਪਰੇਡ ’ਚ ਕਿਹਾ ਕਿ ਪੱਛਮ ਦੀਆਂ ‘ਬੇਲਗਾਮ ਲਾਲਸਾਵਾਂ’ ਕਾਰਨ ਰੂਸ ਦੇ ਵਿਰੁੱਧ ‘ਇਕ ਅਸਲੀ ਜੰਗ’ ਛੇੜੀ ਗਈ ਹੈ। ਇਸ ਨਾਲ ਕੁਝ ਸਮਾਂ ਪਹਿਲਾਂ ਹੀ ਰੂਸੀ ਫੋਰਸਾਂ ਨੇ ਯੂਕ੍ਰੇਨ 'ਚ ਦੁਸ਼ਮਣ ਦੇ ਟਿਕਾਣਿਆਂ ’ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ : ਬੋਲਣ ਦੀ ਇਜਾਜ਼ਤ ਨਾ ਮਿਲੀ ਤਾਂ ਨੇਪਾਲੀ MP ਨੇ ਸੰਸਦ ’ਚ ਹੀ ਉਤਾਰ ਦਿੱਤੇ ਕੱਪੜੇ
ਦੂਸਰੀ ਵਿਸ਼ਵ ਜੰਗ 'ਚ ਨਾਜ਼ੀ ਜਰਮਨੀ ਨੂੰ ਹਰਾਉਣ ਦੀ ਯਾਦਗਾਰ ਵਿੱਚ ਹੋਣ ਵਾਲੀ ਸਾਲਾਨਾ ਪਰੇਡ 'ਚ ਪੁਤਿਨ ਨੇ ਕਿਹਾ ਕਿ ਅੱਜ ਸੱਭਿਅਤਾ ਇਕ ਵਾਰ ਫਿਰ ਫ਼ੈਸਲਾਕੁੰਨ ਮੋੜ ’ਤੇ ਹੈ। ਸਾਡੀ ਮਾਤ ਭੂਮੀ ਵਿਰੁੱਧ ਇਕ ਅਸਲੀ ਜੰਗ ਛੇੜੀ ਗਈ ਹੈ। ਰੂਸ ਨੇ 14 ਮਹੀਨੇ ਤੋਂ ਜ਼ਿਆਦਾ ਸਮਾਂ ਪਹਿਲਾਂ ਆਪਣੇ ਗੁਆਂਢੀ ’ਤੇ ਹਮਲਾ ਕੀਤਾ ਸੀ ਅਤੇ ਪੁਤਿਨ ਓਦੋਂ ਤੋਂ ਵਾਰ-ਵਾਰ ਯੂਕ੍ਰੇਨ 'ਚ ਜੰਗ ਨੂੰ ਪੱਛਮ ਨਾਲ ਪ੍ਰੌਕਸੀ ਸੰਘਰਸ਼ ਦੇ ਰੂਪ ਵਿੱਚ ਰੇਖਾਬੱਧ ਕਰਦੇ ਰਹੇ ਹਨ। ਕ੍ਰੇਮਲਿਨ ਦੇ ਜੰਗ ਦੇ ਅਧਿਕਾਰਕ ਵਿਚਾਰ-ਵਟਾਂਦਰੇ ਨੇ ਪੱਛਮ ਦੇ ਨਾਲ ਹੋਂਦ ਦੀ ਲੜਾਈ ਦੀ ਤਸਵੀਰ ਪੇਸ਼ ਕੀਤੀ ਹੈ, ਜੋ ਮਾਸਕੇ ਦੇ ਮੁਤਾਬਕ ਯੂਕ੍ਰੇਨ ਦੀ ਵਰਤੋਂ ਰੂਸ ਨੂੰ ਬਰਬਾਦ ਕਰਨ, ਇਤਿਹਾਸ ਨੂੰ ਫਿਰ ਤੋਂ ਲਿਖਣ ਅਤੇ ਰਵਾਇਤੀ ਮੁੱਲਾਂ ਨੂੰ ਖਤਮ ਕਰਨ ਲਈ ਕਰ ਰਿਹਾ ਹੈ। ਰੂਸੀ ਸਰਕਾਰੀ ਮੀਡੀਆ 'ਚ ਵੀ ਜੰਗ ਦਾ ਇਹ ਵਿਚਾਰ ਹਾਵੀ ਰਿਹਾ ਹੈ। ਉਨ੍ਹਾਂ ਪਰੇਡ 'ਚ ਮੌਜੂਦਾ ਉਨ੍ਹਾਂ ਫੌਜੀਆਂ ਦਾ ਸਵਾਗਤ ਕੀਤਾ, ਜੋ ਯੂਕ੍ਰੇਨ ਵਿੱਚ ਜੰਗ ਲੜ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।