ਕੈਨੇਡਾ : BC ਚੋਣਾਂ ਦਾ ਅਖਾੜਾ ਭਖਿਆ, NDP ਨੇ ਉਤਾਰਿਆ ਸਿੱਖ ਉਮੀਦਵਾਰ

09/27/2020 10:22:08 PM

ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ. ਸੀ.) 'ਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਭੱਖ ਚੁੱਕਾ ਹੈ। ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇ ਰਿਚਮੰਡ-ਕੁਈਨਸਬਰੋ ਸੀਟ 'ਤੇ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੇ ਵਕੀਲ ਅਮਨ ਸਿੰਘ ਨੂੰ ਉਤਾਰਿਆ ਹੈ।

ਬੀ. ਸੀ. 'ਚ 24 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਿਚਮੰਡ-ਕੁਈਨਸਬਰੋ ਸੀਟ 'ਤੇ ਜੱਸ ਜੌਹਲ ਲਿਬਰਲ ਪਾਰਟੀ ਦੇ ਉਮੀਦਵਾਰ ਹਨ।

ਇਹ ਵੀ ਪੜ੍ਹੋ-  ਵੱਡੀ ਖ਼ਬਰ! ਰਾਸ਼ਟਰਪਤੀ ਨੇ ਸੰਸਦ 'ਚ ਪਾਸ ਹੋਏ 3 ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ ► ਲੱਖਾਂ ਕਿਸਾਨਾਂ ਦੇ 'ਮੌਤ ਦੇ ਵਾਰੰਟ' 'ਤੇ ਅੱਜ ਆਖਰੀ ਦਸਤਖ਼ਤ ਹੋ ਗਏ : ਮਾਨ

ਇਸ ਸੀਟ 'ਤੇ ਜੌਹਲ ਅਤੇ ਸਿੰਘ ਵਿਚਕਾਰ ਮੁੜ ਮੈਚ ਹੋਣ ਜਾ ਰਿਹਾ ਹੈ। ਜੌਹਲ ਨੇ ਸਿੰਘ ਨੂੰ 2017 ਦੀਆਂ ਚੋਣਾਂ 'ਚ ਸਿਰਫ 134 ਵੋਟਾਂ ਨਾਲ ਹਰਾਇਆ ਸੀ। ਅਮਨ ਸਿੰਘ ਹਾਂਗਕਾਂਗ 'ਚ ਪਲੇ-ਵਧੇ ਹਨ ਅਤੇ 20 ਸਾਲਾਂ ਤੋਂ ਰਿਚਮੰਡ 'ਚ ਰਹਿ ਰਹੇ ਹਨ। ਪਿਛਲੀ ਵਾਰ ਵੋਟਾਂ 'ਚ ਹਾਰ ਦਾ ਫਰਕ ਬਹੁਤਾ ਨਾ ਹੋਣ ਕਾਰਨ ਐੱਨ. ਡੀ. ਪੀ. ਨੂੰ ਇਕ ਵਾਰ ਫਿਰ ਤੋਂ ਉਤਰਾਨ ਦਾ ਫ਼ੈਸਲਾ ਕੀਤਾ ਹੈ। ਪਿਛਲੀਆਂ ਚੋਣਾਂ 'ਚ ਮਾਈਕਲ ਵੁਲਫੇ, ਜੋ ਇਸ ਸਮੇਂ ਰਿਚਮੰਡ ਸਿਟੀ ਕੌਂਸਲਰ ਹਨ, ਵੀ ਬੀ. ਸੀ. ਗ੍ਰੀਨ ਪਾਰਟੀ ਦੇ ਬੈਨਰ ਹੇਠ ਚੋਣ ਲੜੇ ਸਨ ਅਤੇ ਤੀਜੇ ਨੰਬਰ 'ਤੇ ਰਹੇ ਸਨ। 2017 'ਚ ਜੱਸ ਜੌਹਲ ਨੂੰ 8,218 ਵੋਟਾਂ ਮਿਲਿਆ ਸੀ, ਜਦੋਂ ਕਿ ਅਮਨ ਸਿੰਘ ਨੂੰ 8,084 ਅਤੇ ਮਾਈਕਲ ਵੁਲਫੇ ਨੂੰ 2,524 ਵੋਟਾਂ ਪ੍ਰਾਪਤ ਹੋਈਆਂ ਸਨ।

ਇਹ ਵੀ ਪੜ੍ਹੋ-  6,800 ਰੁਪਏ ਡਿੱਗਾ ਸੋਨਾ, ਹੁਣ ਇੰਨੇ 'ਚ ਪੈ ਰਿਹਾ ਹੈ 10 ਗ੍ਰਾਮ, ਦੇਖੋ ਰੇਟ  ► ਬੁਰੇ ਦੌਰ 'ਚ ਅਨਿਲ ਅੰਬਾਨੀ, ਵੇਚਣੇ ਪਏ ਗਹਿਣੇ, ਬੋਲੇ- 'ਮੇਰੇ ਕੋਲ ਹੁਣ ਕੁਝ ਨਹੀਂ'


Sanjeev

Content Editor

Related News