5,785 ਕਰੋੜ ਦੀ ਜਾਇਦਾਦ ਨਾਲ ਤੇਦੇਪਾ ਉਮੀਦਵਾਰ ਚੰਦਰ ਸ਼ੇਖਰ ਨੇ ਆਪਣੇ ਵੱਲ ਖਿੱਚਿਆ ਸਾਰਿਆਂ ਦਾ ਧਿਆਨ

Tuesday, Apr 23, 2024 - 04:52 PM (IST)

5,785 ਕਰੋੜ ਦੀ ਜਾਇਦਾਦ ਨਾਲ ਤੇਦੇਪਾ ਉਮੀਦਵਾਰ ਚੰਦਰ ਸ਼ੇਖਰ ਨੇ ਆਪਣੇ ਵੱਲ ਖਿੱਚਿਆ ਸਾਰਿਆਂ ਦਾ ਧਿਆਨ

ਅਮਰਾਵਤੀ (ਭਾਸ਼ਾ)- ਗੁੰਟੂਰ ਲੋਕ ਸਭਾ ਸੀਟ ਤੋਂ ਤੇਲੁਗੂ ਦੇਸ਼ਮ ਪਾਰਟੀ ਦੇ ਉਮੀਦਵਾਰ ਪੀ ਚੰਦਰ ਸ਼ੇਖਰ ਨੇ ਆਪਣੇ ਚੋਣ ਹਲਫ਼ਨਾਮੇ ਵਿਚ 5,785 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਐਲਾਨ ਕਰ ਕੇ ਸੁਰਖੀਆਂ ਵਿਚ ਆ ਗਏ ਹਨ। ਚੰਦਰ ਸ਼ੇਖਰ ਨੇ ਆਪਣੇ ਚੋਣ ਹਲਫ਼ਨਾਮੇ 'ਚ 5,785 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਐਲਾਨ ਕੀਤਾ ਹੈ ਜੋ ਸੰਭਾਵਿਤ ਤੌਰ 'ਤੇ ਮੌਜੂਦਾ ਚੋਣ ਦੌੜ 'ਚ ਉਨ੍ਹਾਂ ਨੂੰ ਸਭ ਤੋਂ ਅਮੀਰ ਪ੍ਰਤੀਯੋਗੀਆਂ 'ਚੋਂ ਇਕ ਬਣਾਉਂਦੀ ਹੈ। ਉਨ੍ਹਾਂ ਵੱਲੋਂ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਨਿੱਜੀ ਜਾਇਦਾਦ 2,448.72 ਕਰੋੜ ਰੁਪਏ ਹੈ, ਜਦਕਿ ਉਨ੍ਹਾਂ ਦੀ ਪਤਨੀ ਸ਼੍ਰੀਰਤਨਾ ਕੋਨੇਰੂ ਕੋਲ 2,343.78 ਕਰੋੜ ਰੁਪਏ ਅਤੇ ਬੱਚਿਆਂ ਕੋਲ ਲਗਭਗ 1,000 ਕਰੋੜ ਰੁਪਏ ਦੀ ਜਾਇਦਾਦ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ.ਡੀ.ਆਰ.) ਵੱਲੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਗਿਆ ਸੀ ਕਿ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦਾ ਪੁੱਤਰ ਨਕੁਲ ਨਾਥ 19 ਅਪ੍ਰੈਲ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਲਗਭਗ ਚੋਣਾਂ ਦੇ ਪਹਿਲੇ ਪੜਾਅ 'ਚ ਲਗਭਗ 717 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਉਮੀਦਵਾਰਾਂ ਦੀ ਸੂਚੀ 'ਚ ਚੋਟੀ 'ਤੇ ਹਨ। ਚੰਦਰ ਸ਼ੇਖਰ ਦੇ ਪਰਿਵਾਰ 'ਤੇ ਕਰਜ਼ ਸਹੂਲਤ ਵਜੋਂ ਅਮਰੀਕਾ ਦੇ ਜੇਪੀ ਮਾਰਗਨ ਚੇਸ ਬੈਂਕ ਦੀ 1,138 ਕਰੋੜ ਰੁਪਏ ਦੀ ਦੇਣਦਾਰੀ ਹੈ।

ਆਂਧਰਾ ਪ੍ਰਦੇਸ਼ ਦੇ ਬੁਰਿਪਾਲੇਮ ਪਿੰਡ ਤੋਂ ਲੈ ਕੇ ਜੌਨਸ ਹੌਪਕਿੰਸ ਯੂਨੀਵਰਸਿਟੀ-ਸਿਨਾਈ ਹਸਪਤਾਲ 'ਚ ਮੈਡੀਕਲ ਅਧਿਆਪਕ ਵਜੋਂ ਕੰਮ ਕਰਨ ਤੋਂ ਲੈ ਕੇ ਯੂਵਰਲਡ (ਆਨਲਾਈਨ ਅਧਿਆਪਨ ਅਤੇ ਸਿਖਲਾਈ ਸਰੋਤ ਪਲੇਟਫਾਰਮ) ਦੀ ਸਥਾਪਨਾ ਤੱਕ, ਚੰਦਰ ਸ਼ੇਖਰ ਦਾ ਸਫ਼ਰ ਕਾਫ਼ੀ ਰੋਮਾਂਚਕ ਰਿਹਾ ਹੈ। ਡਾਕਟਰ-ਉੱਦਮੀ-ਨੇਤਾ ਚੰਦਰਸ਼ੇਖਰ ਦੇ 1999 'ਚ ਐੱਨ.ਟੀ.ਆਰ. ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਿਜੇਵਾੜਾ ਤੋਂ ਐੱਮ.ਬੀ.ਬੀ.ਐੱਸ. ਕੀਤਾ ਅਤੇ 2005 'ਚ ਡੇਨਵਿਲੇ, ਪੇਂਸਿਲਵੇਨੀਆ 'ਚ ਗੇਈਜ਼ਿੰਗਰ ਮੈਡੀਕਲ ਸੈਂਟਰ ਤੋਂ ਐੱਮ.ਡੀ. ਦੀ ਉਪਾਧੀ ਲਈ। ਉਨ੍ਹਾਂ ਨੇ ਰਾਜ 'ਚ ਈਏਐੱਮਸੀਈਟੀ ਮੈਡੀਕਲ ਪ੍ਰਵੇਸ਼ ਪ੍ਰੀਖਿਆ (ਐੱਮਬੀਬੀਐੱਸ) ਦੇਣ ਵਾਲੇ 60 ਹਜ਼ਾਰ ਵਿਦਿਆਰਥੀਆਂ ਦਰਮਿਆਨ 27ਵੀਂ ਰੈਂਕ ਹਾਸਲ ਕੀਤੀ, ਜਿਸ ਨੂੰ ਦੇਸ਼ 'ਚ ਸਭ ਤੋਂ ਵੱਧ ਮੁਕਾਬਲੇ ਵਾਲੀ ਪ੍ਰੀਖਿਆ ਮੰਨਿਆ ਜਾਂਦਾ ਸੀ। ਜਨਤਕ ਸੇਵਾ 'ਚ ਰੁਚੀ ਰੱਖਣ ਵਾਲੇ ਚੰਦਰ ਸ਼ੇਖਰ, ਪਾਰਟੀ ਦੇ ਕਈ ਕਲਿਆਣਕਾਰੀ ਪ੍ਰੋਗਰਾਮਾਂ ਦਾ ਸਮਰਥਨ ਕਰਨ ਲਈ 2010 ਤੋਂ ਤੇਦੇਪਾ ਦੀ ਐੱਨ.ਆਰ.ਆਈ. ਵਿੰਗ ਵਲੋਂ ਕੰਮ ਕਰ ਰਹੇ ਹਨ। ਹਾਲਾਂਕਿ ਉਹ 2014 'ਚ ਨਰਸਰਾਵਪੇਟ ਖੇਤਰ ਤੋਂ ਲੋਕ ਸਭਾ ਚੋਣ ਲੜਨੀ ਚਾਹੁੰਦੇ ਸਨ ਪਰ ਤੇਦੇਪਾ ਨੇ ਰਾਜਨੀਤਕ ਮੁੱਦਿਆਂ ਕਾਰਨ ਅਤੇ ਸ਼ੰਬਾਸ਼ਿਵ ਰਾਵ ਨੂੰ ਟਿਕਟ ਦੇ ਦਿੱਤਾ। ਆਪਣੀ ਪਤਨੀ ਦੇ ਨਾਲ ਸਾਂਝੇ ਤੌਰ 'ਤੇ ਦਾਇਰ ਕੀਤੇ ਗਏ ਇਕ ਦਸਤਾਵੇਜ਼ 'ਚ, ਉਨ੍ਹਾਂ ਨੇ ਅਮਰੀਕੀ ਟੈਕਸ ਚੱਕਰ ਸਾਲ ਜਨਵਰੀ 2022 ਤੋਂ ਦਸੰਬਰ 2022 ਦੇ ਵਿਚਕਾਰ ਅਮਰੀਕਾ 'ਚ 605.57 ਕਰੋੜ ਰੁਪਏ ਦਾ ਐਲਾਨ ਕੀਤਾ। ਉਨ੍ਹਾਂ ਨੇ ਅਮਰੀਕਾ ਸਥਿਤ ਕਈ ਕੰਪਨੀਆਂ 'ਚ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਕੋਲ ਇਨ੍ਹਾਂ ਦੇ ਸ਼ੇਅਰ ਹਨ। ਉਨ੍ਹਾਂ ਕੋਲ ਅਮਰੀਕਾ 'ਚ ਰੋਲਸ ਰਾਇਸ ਘੋਸਟ, ਮਰਸੀਡੀਜ਼ ਬੇਂਜ ਅਤੇ ਟੈਸਲਾ ਵਰਗੀਆਂ ਲਗਜ਼ਰੀ ਕਾਰਾਂ ਵੀ ਹਨ। ਚੋਣਾਂ 'ਚ ਚੰਦਰ ਸ਼ੇਖਰ ਦਾ ਮੁਕਾਬਲਾ ਵਾਈਐੱਸਆਰ ਕਾਂਗਰਸ ਪਾਰਟੀ ਦੇ ਕੇ. ਵੈਂਕਟ ਰੋਸੈਯਾ ਨਾਲ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News