ਲੋਕ ਸਭਾ ਚੋਣਾਂ: ''ਆਪ'' ਵੱਲੋਂ ਜਲੰਧਰ ਤੇ ਲੁਧਿਆਣਾ ਸੀਟ ਲਈ ਉਮੀਦਵਾਰ ਹੋਏ ਫ਼ਾਈਨਲ! ਜਲਦ ਹੋਵੇਗਾ ਐਲਾਨ

04/08/2024 6:32:15 PM

ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 9 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਤਾਂ ਕਾਫੀ ਦੇਰ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਪਰ 4 ਸੀਟਾਂ ’ਤੇ ਉਮੀਦਵਾਰਾਂ ਦਾ ਨਾਂ ਫਾਈਨਲ ਹੋਣਾ ਅਜੇ ਵੀ ਬਾਕੀ ਹੈ। ਇਨ੍ਹਾਂ ’ਚ ਮੁੱਖ ਤੌਰ ’ਤੇ ਸ਼ਾਮਲ ਹਨ, ਜਿੱਥੇ ਕਿਸੇ ਵਿਧਾਇਕ ਨੂੰ ਹੀ ਟਿਕਟ ਮਿਲ ਸਕਦੀ ਹੈ, ਜਿਸ ਦੇ ਲਈ ਪਾਰਟੀ ਵੱਲੋਂ ਬਾਕਾਇਦਾ ਸਰਵੇ ਵੀ ਕੀਤਾ ਗਿਆ ਹੈ। ਇਸ ਸਬੰਧ ’ਚ ਸੰਕੇਤ ‘ਆਪ’ ਦੇ ਜਨਰਲ ਸੈਕਟਰੀ ਕੇ. ਸੰਦੀਪ ਪਾਠਕ ਵੱਲੋਂ 2 ਦਿਨ ਪਹਿਲਾਂ ਪਾਰਟੀ ਨੇਤਾਵਾਂ ਦੀ ਮੀਟਿੰਗ ਦੌਰਾਨ ਦੇ ਦਿੱਤੇ ਗਏ ਹਨ। ਜਿੱਥੋਂ ਤੱਕ ਜਲੰਧਰ ਦਾ ਸਵਾਲ ਹੈ। ਮੌਜੂਦਾ ਐੱਮ. ਪੀ. ਸੁਸ਼ੀਲ ਰਿੰਕੂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕੈਬਨਿਟ ਮੰਤਰੀ ਬਲਕਾਰ ਸਿੱਧੂ ਨੂੰ ਟਿਕਟ ਮਿਲਣੀ ਤੈਅ ਮੰਨਿਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਫ਼ਿਰ ਵਿੰਨ੍ਹਿਆ ਸੁਸ਼ੀਲ ਰਿੰਕੂ 'ਤੇ ਨਿਸ਼ਾਨਾ! ਕਿਹਾ, ਜਲੰਧਰ ਸੀਟ ਜਿੱਤਣਾ ਸਾਡੀ ਪਹਿਲੀ ਤਰਜੀਹ

ਕਾਂਗਰਸ ਵੱਲੋਂ ਟਿਕਟਾਂ ਵੰਡਣ ਲਈ ਹਲਕਾ ਇੰਚਾਰਜਾਂ ਤੋਂ ਲਈ ਗਈ ਹੈ ਫੀਡਬੈਕ

ਲੋਕ ਸਭਾ ਚੋਣਾ ਦੌਰਾਨ ਪੰਜਾਬ ’ਚ ਟਿਕਟਾਂ ਦੀ ਵੰਡ ਦੇ ਮਾਮਲੇ ’ਚ ਕਾਂਗਰਸ ਅਜੇ ‘ਆਪ’ ਅਤੇ ਭਾਜਪਾ ਤੋਂ ਕਾਫੀ ਪਿੱਛੇ ਚੱਲ ਰਹੀ ਹੈ। ਇਥੋਂ ਤੱਕ ਕਿ ਕਾਂਗਰਸ ਵੱਲੋਂ ਮੌਜੂਦਾ ਸੰਸਦ ਮੈਂਬਰਾਂ ’ਚ ਆਨੰਦਪੁਰ ਸਾਹਿਬ ਤੋਂ ਮੁਨੀਸ਼ ਤਿਵਾੜੀ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ, ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਦੇ ਨਾਂ ’ਤੇ ਵੀ ਮੋਹਰ ਨਹੀਂ ਲਗਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਬਾਜਵਾ, ਸਿੱਧੂ, ਮਜੀਠੀਆ ਤੇ ਸੁਖਬੀਰ ਬਾਦਲ ਨੂੰ ਸਟੇਜ ਤੋਂ ਕਰ ਦਿੱਤਾ ਚੈਲੰਜ

ਇਸੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਪਹਿਲਾਂ ਹਲਕਾ ਇੰਚਾਰਜਾਂ ਤੋਂ ਫੀਡਬੈਕ ਲਈ ਗਈ ਹੈ, ਜਿਸ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਦਾ ਫ਼ੈਸਲਾ ਕੀਤਾ ਜਾਵੇਗਾ ਕਿਉਂਕਿ ਕਾਂਗਰਸ ਦੇ 2 ਮੌਜੂਦਾ ਐੱਮ. ਪੀ. ਪਟਿਆਲਾ ਤੋਂ ਪਰਨੀਤ ਕੌਰ ਅਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਪਾਰਟੀ ਛੱਡ ਕੇ ਜਾ ਚੁੱਕੇ ਹਨ ਅਤੇ ਪਿਛਲੀ ਵਾਰ ਗੁਰਦਾਸਪੁਰ ਦੇ ਉਮੀਦਵਾਰ ਸੁਨੀਲ ਜਾਖੜ, ਹੁਸ਼ਿਆਰਪੁਰ ਤੋਂ ਰਾਜ ਕੁਮਾਰ ਚੱਬੇਵਾਲ ਨੇ ਦੂਜੀ ਪਾਰਟੀ ਜੁਆਇਨ ਕਰ ਲਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News