ਸਸਤੀ ਬੀਅਰ-ਵਿਸਕੀ ਦਾ ਚੋਣਾਵੀ ਵਾਅਦਾ, ਲੋਕ ਸਭਾ ਮਹਿਲਾ ਉਮੀਦਵਾਰ ਦੇ ਵਾਅਦੇ ਨੇ ਕੀਤਾ ਹੈਰਾਨ

04/01/2024 1:22:23 PM

ਚੰਦਰਪੁਰ- ਲੋਕ ਸਭਾ ਚੋਣਾਂ 'ਚ ਹੁਣ ਕੁਝ ਹੀ ਸਮਾਂ ਬਚਿਆ ਹੈ। ਚੋਣ ਮੈਦਾਨ ਵਿਚ ਉਤਰੇ ਉਮੀਦਵਾਰ ਜਿੱਤ ਤੈਅ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਵੋਟਰਾਂ ਨੂੰ ਲੋਕ-ਲੁਭਾਵਨੇ ਵਾਅਦੇ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਵਾਅਦਾ ਮਹਾਰਾਸ਼ਟਰ ਦੀ ਇਕ ਆਜ਼ਾਦ ਮਹਿਲਾ ਉਮੀਦਵਾਰ ਨੇ ਕੀਤਾ ਹੈ, ਜੋ ਕਿ ਚਰਚਾ 'ਚ ਬਣਿਆ ਹੋਇਆ ਹੈ। ਉਂਝ ਚੋਣ ਵਾਅਦਿਆਂ ਵਿਚ ਬਿਜਲੀ, ਸੜਕ, ਪਾਣੀ ਵਰਗੀਆਂ ਯੋਜਨਾਵਾਂ ਸ਼ਾਮਲ ਹੁੰਦੀਆਂ ਹਨ। ਮਹਾਰਾਸ਼ਟਰ ਦੀ ਮਹਿਲਾ ਨੇਤਾ ਨੇ ਸਸਤੀ ਸ਼ਰਾਬ ਦਾ ਵਾਅਦਾ ਕੀਤਾ ਹੈ। ਮਹਾਰਾਸ਼ਟਰ ਦੇ ਚੰਦਰਪੁਰ ਦੇ ਚਿਮੂਰ ਪਿੰਡ ਤੋਂ ਆਜ਼ਾਦ ਉਮੀਦਵਾਰ ਵਨਿਤਾ ਰਾਊਤ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਜਿੱਤਣ 'ਤੇ ਉਹ ਗਰੀਬ ਲੋਕਾਂ ਨੂੰ ਸਸਤੀ ਵਿਸਕੀ ਅਤੇ ਬੀਅਰ ਮੁਹੱਈਆ ਕਰਵਾਏਗੀ। 

ਵਨਿਤਾ ਰਾਊਤ ਨੇ ਗਰੀਬ ਵੋਟਰਾਂ ਨੂੰ ਲੁਭਾਉਣ ਲਈ ਅਜੀਬੋ-ਗਰੀਬ ਵਾਅਦਾ ਕਰਦਿਆਂ ਕਿਹਾ ਹੈ ਕਿ ਉਹ ਨਾ ਸਿਰਫ ਹਰ ਪਿੰਡ ਵਿਚ ਬੀਅਰ ਬਾਰ ਖੋਲ੍ਹੇਗੀ ਸਗੋਂ ਸੰਸਦ ਮੈਂਬਰ ਨਿਧੀ ਫੰਡ ਤੋਂ ਸਸਤੀ ਵਿਸਕੀ ਅਤੇ ਬੀਅਰ ਵੀ ਵੋਟਰਾਂ ਨੂੰ ਮੁਹੱਈਆ ਕਰਵਾਏਗੀ। ਉਨ੍ਹਾਂ ਨੇ ਕਿਹਾ ਕਿ 'ਜਿੱਥੇ ਪਿੰਡ, ਉੱਥੇ ਬੀਅਰ ਬਾਰ' ਇਹ ਹੀ ਮੇਰੇ ਮੁੱਦੇ ਹਨ। ਰਾਸ਼ਨ ਸਿਸਟਮ ਰਾਹੀਂ ਸ਼ਰਾਬ ਦਰਾਮਦ ਕਰਨ ਦੇ ਵਾਅਦੇ 'ਤੇ ਉਨ੍ਹਾਂ ਕਿਹਾ ਕਿ ਇਸ ਦੇ ਲਈ ਸ਼ਰਾਬ ਪੀਣ ਵਾਲੇ ਅਤੇ ਸ਼ਰਾਬ ਵਿਕਰੇਤਾ ਦੋਵਾਂ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ। 

ਜ਼ਿਆਦਾ ਸ਼ਰਾਬ ਪੀਣ ਨਾਲ ਪਰਿਵਾਰ ਬਰਬਾਦ ਹੋਣ ਨਾਲ ਜੁੜੇ ਸਵਾਲ 'ਤੇ ਵਨਿਤਾ ਨੇ ਕਿਹਾ ਕਿ ਇਸ ਵਜ੍ਹਾ ਤੋਂ ਉਹ ਚਾਹੁੰਦੀ ਹੈ ਕਿ ਸ਼ਰਾਬ ਪੀਣ ਲਈ ਲੋਕਾਂ ਨੂੰ ਲਾਇਸੈਂਸ ਦਿੱਤਾ ਜਾਣਾ ਚਾਹੀਦਾ ਹੈ। 18 ਸਾਲ ਤੋਂ ਬਾਅਦ ਸ਼ਰਾਬ ਪੀਣ ਲਈ ਲਾਇਸੈਂਸ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਵਨਿਤਾ ਚੋਣ ਲੜ ਰਹੀ ਹੈ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਉਹ ਨਾਗਪੁਰ ਸੀਟ ਤੋਂ ਚੋਣ ਮੈਦਾਨ ਵਿਚ ਉਤਰੀ ਸੀ। ਇਨ੍ਹਾਂ ਚੋਣਾਂ ਵਿਚ ਵੀ ਉਨ੍ਹਾਂ ਨੇ ਇਹ ਹੀ ਵਾਅਦਾ ਕੀਤਾ ਸੀ ਅਤੇ ਚੋਣ ਅਧਿਕਾਰੀਆਂ ਦੀ ਕਾਰਵਾਈ ਵਿਚ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।


Tanu

Content Editor

Related News