ਅਮਰੀਕੀ ਸੰਸਦ ਮੈਂਬਰ ਨੇ ਭਾਰਤ ਵਿਰੁੱਧ ''CATSA'' ਪਾਬੰਦੀ ਹਟਾਉਣ ਦਾ ਕੀਤਾ ਸਮਰਥਨ
Thursday, Jan 13, 2022 - 10:42 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਇੱਕ ਚੋਟੀ ਦੇ ਰਿਪਬਲਿਕਨ ਸੰਸਦ ਮੈਂਬਰ ਨੇ ਰੂਸ ਤੋਂ ਐਸ-400 ਮਿਜ਼ਾਈਲ ਪ੍ਰਣਾਲੀਆਂ ਦੀ ਖਰੀਦ ਨੂੰ ਲੈ ਕੇ ਭਾਰਤ ਖ਼ਿਲਾਫ਼ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (Countering America's Adversaries Through Sanctions Act, CATSA) ਤਹਿਤ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੂੰ ਅਜਿਹੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਭਾਰਤ ਨੂੰ ਕਵਾਡ ਤੋਂ ਦੂਰ ਕਰ ਸਕਦੀ ਹੈ।
ਸੰਸਦ ਮੈਂਬਰ ਟੌਡ ਯੰਗ ਨੇ ਕਿਹਾ ਕਿ ਰੂਸ ਇਸ ਸਮੇਂ ਭਾਰਤ ਨੂੰ ਐੱਸ-400 ਸਿਸਟਮ ਦੀ ਸਪਲਾਈ ਕਰ ਰਿਹਾ ਹੈ। ਦੇਸ਼ ਰੂਸ ਤੋਂ ਨਵੇਂ ਜੰਗੀ ਬੇੜੇ ਵੀ ਲੈਣ ਦੀ ਤਿਆਰੀ 'ਚ ਹੈ। ਪਾਬੰਦੀਆਂ ਦੀ ਨੀਤੀ ਲਈ ਵਿਦੇਸ਼ ਵਿਭਾਗ ਦੇ ਕੋਆਰਡੀਨੇਟਰ ਦੇ ਅਹੁਦੇ ਲਈ ਜੇਮਸ ਓ ਬ੍ਰਾਇਨ ਦੇ ਨਾਂ ਦੀ ਪੁਸ਼ਟੀ ਕਰਦੇ ਹੋਏ ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਉਨ੍ਹਾਂ ਕਿਹਾ ਕਿ ਇਹ ਦੋਵੇਂ ਭਾਰਤੀਆਂ ਲਈ ਮਹੱਤਵਪੂਰਨ ਪ੍ਰਣਾਲੀਆਂ ਹਨ। ਯੰਗ ਨੇ ਕਿਹਾ ਕਿ ਚੀਨ ਖ਼ਿਲਾਫ਼ ਸਾਡੇ ਮੁਕਾਬਲੇ ਵਿਚ ਭਾਰਤ ਇਕ ਮਹੱਤਵਪੂਰਨ ਸਹਿਯੋਗੀ ਹੈ ਅਤੇ ਇਸ ਲਈ ਮੇਰਾ ਮੰਨਣਾ ਹੈ ਕਿ ਸਾਨੂੰ ਅਜਿਹੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰਨਾ ਚਾਹੀਦਾ ਹੈ ਜੋ ਉਹਨਾਂ ਨੂੰ ਸਾਡੇ ਅਤੇ ਕਵਾਡ ਤੋਂ ਦੂਰ ਕਰ ਸਕਦਾ ਹੈ। ਇਸ ਲਈ ਸਾਡੀ ਸਾਂਝੀ ਵਿਦੇਸ਼ ਨੀਤੀ ਦੇ ਹਿੱਤਾਂ ਨੂੰ ਦੇਖਦੇ ਹੋਏ, ਮੈਂ ਭਾਰਤ ਦੇ ਖਿਲਾਫ CATSA ਪਾਬੰਦੀਆਂ ਵਿਚ ਛੋਟ ਦਾ ਜ਼ੋਰਦਾਰ ਸਮਰਥਨ ਕਰਦਾ ਹਾਂ।
ਪੜ੍ਹੋ ਇਹ ਅਹਿਮ ਖਬਰ - ਯੂਕੇ ਨੇ ਭਾਰਤ ਨਾਲ FTA ਗੱਲਬਾਤ ਸ਼ੁਰੂ ਕਰਨ ਦਾ ਕੀਤਾ ਐਲਾਨ
ਉਹਨਾਂ ਨੇ ਕਿਹਾ ਕਿ ਜਿਵੇਂ ਕਿ ਇੱਥੇ ਜ਼ਿਆਦਾਤਰ ਲੋਕ ਜਾਣਦੇ ਹਨ ਕਿ ਭਾਰਤੀਆਂ ਕੋਲ ਪਿਛਲੇ ਦਹਾਕਿਆਂ ਵਿਚ ਬਹੁਤ ਸਾਰੀਆਂ ਵਿਰਾਸਤੀ ਪ੍ਰਣਾਲੀਆਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਰੂਸ ਦੀ ਪ੍ਰਣਾਲੀ 'ਤੇ ਨਿਰਭਰ ਰਹਿਣਾ ਪੈਂਦਾ ਹੈ। ਭਾਰਤ ਆਪਣੀ ਜ਼ਮੀਨ ਨੂੰ ਚੀਨੀ ਘੁਸਪੈਠ ਤੋਂ ਬਚਾਉਣਾ ਚਾਹੁੰਦਾ ਹੈ ਅਤੇ ਹਿੰਦ ਮਹਾਸਾਗਰ ਵਿੱਚ ਗੈਰ-ਕਾਨੂੰਨੀ ਚੀਨੀ ਜਲ ਸੈਨਾ ਦਖਲ ਨੂੰ ਰੋਕਣਾ ਚਾਹੁੰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।