ਇਸ ਔਰਤ ਦੇ ਵਾਲ ਬਣੇ ਉਸ ਦੀ ਪਛਾਣ, ਦੱਸਿਆ ਲੰਬੇ ਵਾਲਾਂ ਦਾ ਰਾਜ਼ (ਤਸਵੀਰਾਂ)

08/24/2017 3:39:01 PM

ਵਾਸ਼ਿੰਗਟਨ— ਅਮਰੀਕਾ ਦੀ 33 ਸਾਲਾ ਆਂਦ੍ਰੀਆ ਕੋਲਸਨ ਦੇ ਵਾਲ 64 ਇੰਚ ਲੰਮੇ ਹਨ, ਜਿਨ੍ਹਾਂ ਨੂੰ ਸੁਆਰਨ ਵਿਚ ਉਸ ਨੂੰ ਘੱਟੋ-ਘੱਟ ਅੱਧਾ ਘੰਟਾ ਲਗਦਾ ਹੈ। ਉਸ ਨੇ ਕਿਹਾ ਕਿ ਉਹ ਰੈਪਨੁਜ਼ੇਲ ਨਾਂ ਦੀ ਔਰਤ ਦੇ ਲੰਬੇ ਵਾਲਾਂ ਤੋਂ ਪ੍ਰਭਾਵਿਤ ਸੀ ਤੇ ਇਸੇ ਲਈ ਉਸ ਨੇ ਆਪਣੇ ਵਾਲ ਨਹੀਂ ਕਟਵਾਏ। ਉਸ ਨੇ ਕਿਹਾ ਕਿ ਲੋਕ ਜਦ ਵੀ ਉਸ ਨੂੰ ਮਿਲਦੇ ਹਨ ਉਸ ਦੇ ਵਾਲਾਂ ਦੀ ਤਾਰੀਫ ਜ਼ਰੂਰ ਕਰਦੇ ਹਨ। ਉਸ ਦਾ ਵਧੇਰੇ ਸਮਾਂ ਵਾਲਾਂ ਦੀ ਸੰਭਾਲ ਕਰਨ 'ਚ ਹੀ ਲੰਘ ਜਾਂਦਾ ਹੈ। ਉਸ ਨੇ ਕਿਹਾ ਜਦ ਉਹ ਬਹੁਤ ਛੋਟੀ ਸੀ ਤਦ ਤੋਂ ਹੀ ਉਸ ਦੇ ਵਾਲ ਲੰਬੇ ਸਨ। 

PunjabKesari
ਲੰਬੇ ਵਾਲਾਂ ਦਾ ਰਾਜ਼
ਆਪਣੇ ਲੰਬੇ ਵਾਲਾਂ ਦਾ ਰਾਜ਼ ਦੱਸਦਿਆਂ ਉਸ ਨੇ ਕਿਹਾ ਕਿ ਉਹ ਹਫਤੇ ਵਿਚ 2 ਵਾਰ ਨਾਰੀਅਲ ਦੇ ਤੇਲ ਨਾਲ ਇਨ੍ਹਾਂ ਦੀ ਮਾਲਿਸ਼ ਕਰਦੀ ਹੈ।  ਰੋਜ਼ਾਨਾ ਮੂੰਗਫਲੀ ਦੇ ਦਾਣੇ ਖਾਂਦੀ ਹੈ ਤਾਂ ਕਿ ਉਸ ਦੇ ਵਾਲਾਂ ਨੂੰ ਪੋਸ਼ਣ ਮਿਲਦਾ ਰਹੇ। ਹਰ ਹਫਤੇ ਉਹ ਓਲੀਵ ਆਇਲ, ਨਾਰੀਅਲ ਤੇਲ ਅਤੇ ਅੰਡਿਆਂ ਨੂੰ ਮਿਲਾ ਕੇ ਵਾਲਾਂ 'ਤੇ ਮਾਸਕ ਲਗਾਉਂਦੀ ਹੈ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਸੁਕਾਉਂਦੀ ਹੈ। ਉਸ ਨੇ ਕਦੇ ਵੀ ਆਪਣੇ ਵਾਲਾਂ ਨੂੰ ਰੰਗ ਨਹੀਂ ਕੀਤਾ। ਉਸ ਨੇ ਕਿਹਾ ਕਿ ਲੋਕ ਉਸ ਕੋਲੋਂ ਲੰਬੇ ਵਾਲਾਂ ਦਾ ਰਾਜ਼ ਪੁੱਛਦੇ ਹਨ ਅਤੇ ਕਈ ਵਾਰ ਤਾਂ ਕਈ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਵੀ ਕਰਦੇ ਹਨ।


Related News