ਪਾਕਿਸਤਾਨ ਦੇ ਸੈਟੇਲਾਈਟ ਨੂੰ ਸਫਲਤਾ, ਭੇਜੀਆਂ ਚੰਨ ਤੇ ਸੂਰਜ ਦੀਆਂ ਤਸਵੀਰਾਂ

05/10/2024 6:31:03 PM

ਇਸਲਾਮਾਬਾਦ (ਭਾਸ਼ਾ) ਚੀਨ ਦੇ ਚੰਦਰਮਾ ਮਿਸ਼ਨ ਦੇ ਹਿੱਸੇ ਵਜੋਂ ਲਾਂਚ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਦੇ ਉਪਗ੍ਰਹਿ ਨੇ ਸੂਰਜ ਅਤੇ ਚੰਦਰਮਾ ਦੀਆਂ ਤਸਵੀਰਾਂ ਭੇਜੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਚੀਨ ਦੇ ਹੇਨਾਨ ਸੂਬੇ ਤੋਂ ਚਾਂਗਏ-6 ਚੰਦਰਮਾ ਮਿਸ਼ਨ ਦੇ ਨਾਲ ਪਾਕਿਸਤਾਨ ਦੇ ਛੋਟੇ ਉਪਗ੍ਰਹਿ ਇਕੁਬ-ਕਮਰ ਨੂੰ ਵੀ ਲਾਂਚ ਕੀਤਾ ਗਿਆ ਸੀ।

ਚੀਨ ਦੀ ਮਦਦ ਨਾਲ ਮਿਲੀ ਸਫਲਤਾ

ਪਾਕਿਸਤਾਨ ਸਪੇਸ ਇੰਸਟੀਚਿਊਟ ਦੀ ਬੁਲਾਰਾਨ ਮਾਰੀਆ ਤਾਰਿਕ ਨੇ ਦੱਸਿਆ ਕਿ ਚਾਈਨਾ ਨੈਸ਼ਨਲ ਸਪੇਸ ਇੰਸਟੀਚਿਊਟ (ਸੀ.ਐਨ.ਐਸ.ਏ.) ਵਿਖੇ ਮਿਸ਼ਨ ਦੀ ਸਫ਼ਲਤਾ 'ਤੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਇਹ ਤਸਵੀਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਹ ਤਸਵੀਰਾਂ ਅਧਿਕਾਰਤ ਤੌਰ 'ਤੇ ਪਾਕਿਸਤਾਨ ਨੂੰ ਸੌਂਪ ਦਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਸੈਟੇਲਾਈਟ IQub-Kamar ਨੂੰ ਚੀਨ ਦੇ ਚਾਂਗਏ-6 ਮਿਸ਼ਨ ਨਾਲ ਲਾਂਚ ਕੀਤਾ ਗਿਆ ਸੀ। 8 ਮਈ ਨੂੰ ਚੰਦਰਮਾ ਦੇ ਪੰਧ ਵਿੱਚ ਆਈਕਿਊਬ-ਕਮਰ ਵਾਲੇ ਆਰਬਿਟਰ ਤੋਂ ਵੱਖ ਹੋਇਆ। ਇਸ ਤੋਂ ਬਾਅਦ ਚੰਦਰਮਾ ਦੇ ਦੁਆਲੇ 12 ਘੰਟੇ ਘੁੰਮਣ ਤੋਂ ਬਾਅਦ ਸਫਲਤਾਪੂਰਵਕ ਪਹਿਲੀ ਫੋਟੋ ਲਈ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਬਾਅਦ ਹੁਣ TikTok 'ਤੇ ਪਾਬੰਦੀ ਲਗਾ ਸਕਦੈ ਤੁਰਕੀ 

ਚੰਦ ਅਤੇ ਸੂਰਜ ਦੀਆਂ ਤਿੰਨ ਤਸਵੀਰਾਂ ਆਈਆਂ ਸਾਹਮਣੇ 

CNSA ਦਾ ਕਹਿਣਾ ਹੈ ਕਿ ਚੰਦਰਮਾ 'ਤੇ ਪਹੁੰਚਣ ਤੋਂ ਬਾਅਦ ਪਾਕਿਸਤਾਨ ਦਾ IQub-ਕਮਰ ਸਫਲਤਾਪੂਰਵਕ Chang'e-6 ਤੋਂ ਵੱਖ ਹੋ ਗਿਆ ਅਤੇ ਮਿਸ਼ਨ ਵਿਚ ਸਫਲਤਾ ਹਾਸਲ ਕੀਤੀ। ਫੋਟੋਆਂ ਜਾਰੀ ਕਰਦੇ ਹੋਏ ਸੀ.ਐਨ.ਐਸ.ਏ ਨੇ ਕਿਹਾ ਕਿ ਪਹਿਲੀ ਤਸਵੀਰ ਸੂਰਜ ਨੂੰ ਇੱਕ ਚਮਕਦਾਰ ਰੌਸ਼ਨੀ ਦੇ ਰੂਪ ਵਿੱਚ ਦਰਸਾਉਂਦੀ ਹੈ। ਦੂਜੀ ਤਸਵੀਰ ਵਿੱਚ ਅੱਧਾ ਚੰਦ ਚਮਕਦਾ ਨਜ਼ਰ ਆ ਰਿਹਾ ਹੈ। ਤੀਜੀ ਤਸਵੀਰ ਖੱਬੇ ਪਾਸੇ ਚੰਦ ਅਤੇ ਸੱਜੇ ਪਾਸੇ ਸੂਰਜ ਨੂੰ ਦਰਸਾਉਂਦੀ ਹੈ।
iCube-Kamar ਨੂੰ ਇਸਲਾਮਾਬਾਦ ਸਪੇਸ ਟੈਕਨਾਲੋਜੀ ਯੂਨੀਵਰਸਿਟੀ ਅਤੇ ਚੀਨ ਦੀ ਸ਼ੰਘਾਈ ਯੂਨੀਵਰਸਿਟੀ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤਾ ਗਿਆ ਹੈ। ਚੰਦਰਮਾ ਦੀ ਸਤ੍ਹਾ ਦੀਆਂ ਤਸਵੀਰਾਂ ਖਿੱਚਣ ਲਈ ਇਸ ਵਿੱਚ ਦੋ ਉੱਚ ਤਕਨੀਕ ਵਾਲੇ ਕੈਮਰੇ ਲਗਾਏ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News